Republic Day 2020: ਪੰਜਾਬ ਵੱਲੋਂ ਪਰੇਡ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਝਾਕੀ, ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਦਰਸਾਇਆ

Delhi Punjab Jhaki

Republic Day 2020: ਪੰਜਾਬ ਵੱਲੋਂ ਪਰੇਡ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਝਾਕੀ, ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਦਰਸਾਇਆ,ਨਵੀਂ ਦਿੱਲੀ: ਭਾਰਤ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਰਾਜਪਥ ‘ਤੇ ਆਯੋਜਿਤ ਸਮਾਗਮ’ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨਗੀ ਕੀਤੀ।

Delhi Punjab Jhaki ਇਸ ਵਾਰ ਗਣਤੰਤਰ ਦਿਵਸ ‘ਤੇ ਰਾਜਧਾਨੀ ਦਿੱਲੀ ‘ਚ ਹੁੰਦੀ ਪਰੇਡ ‘ਚ ਪੰਜਾਬ ਦੀ ਝਾਕੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ, ਜਿਸ ਦੌਰਾਨ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਦਰਸਾਇਆ ਗਿਆ।

ਹੋਰ ਪੜ੍ਹੋ: ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣ ਹੋਆ।

Delhi Punjab Jhaki ਇਸ ਝਾਕੀ ‘ਚ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖਤਾ ਨੂੰ ਦਿੱਤੇ ਗਏ ਸੰਦੇਸ਼ ‘ਤੇ ਆਧਾਰਿਤ ਮਾਡਲ ਤਿਆਰ ਕੀਤੇ ਗਏ ਤੇ ਗੁਰੂ ਸਾਹਿਬ ਵੱਲੋਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਉਪਦੇਸ਼ ਨੂੰ ਪ੍ਰਦਰਸ਼ਤ ਕਰਨ ਦੀ ਕੋਸ਼ਿਸ਼ ਝਾਕੀ ਰਾਹੀਂ ਕੀਤੀ ਗਈ।

Delhi Punjab Jhaki ਤੁਹਾਨੂੰ ਦੱਸ ਦੇਈਏ ਕਿ ਜਿਉਂ ਹੀ ਰਾਜਪਥ ‘ਤੇ ਹਾਜ਼ਰ ਦਰਸ਼ਕਾਂ ਅਤੇ ਸਤਿਕਾਰਯੋਗ ਹਸਤੀਆਂ ਦੇ ਅੱਗੋਂ ਲੰਘੀ ਤਾਂ ਇਸ ਮੌਕੇ ਲੋਕਾਂ ਨੇ ਅਧਿਆਤਮਕ ਆਨੰਦ ‘ਚ ਲੀਨ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿਚ ਹੱਥ ਜੋੜ ਕੇ ਸੀਸ ਝੁਕਾਇਆ।

-PTC News