OMG! ਚੀਨੀ ਵਿਗਿਆਨੀਆਂ ਨੇ ਕੀਤਾ 24 ਤਰ੍ਹਾਂ ਦਾ ਕੋਰੋਨਾ ਵਾਇਰਸ ਲੱਭਣ ਦਾ ਦਾਅਵਾ

ਵਾਸ਼ਿੰਗਟਨ: ਕੋਰੋਨਾ ਵਾਇਰਸ ਕਿੱਥੋ ਆਇਆ? ਇਸਦਾ ਪਤਾ ਲਗਾਉਣ ਲਈ ਇੱਕ ਵਾਰ ਫਿਰ ਤੋਂ ਜਾਂਚ ਦੀ ਮੰਗ ਉੱਠਣ ਲੱਗੀ ਹੈ। ਇਸ ਵਿੱਚ ਚੀਨ ਦੇ ਖੋਜਕਾਰਾਂ ਨੇ ਚਮਗਿੱਦੜਾਂ ਵਿਚ ਇੱਕ ਨਵੇਂ ਪ੍ਰਕਾਰ ਦੇ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ। ਸੀਐੱਨਐੱਨ ਨੇ ਆਪਣੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਹੈ ਕਿ ਨਵੇਂ ਖੋਜੇ ਗਏ ਕੋਰੋਨਾ ਵਾਇਰਸ ਦੀ ਪ੍ਰਜਾਤੀ ਜੈਨੇਟਿਕ ਤੌਰ ਉੱਤੇ ਕੋਵਿਡ-19 ਵਾਇਰਸ ਦੇ ਕਾਫ਼ੀ ਕਰੀਬ ਹੋ ਸਕਦੀ ਹੈ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਪੰਜਾਬ ਨੇ ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ. ਨੂੰ ਦਿੱਤਾ ਪੂਰਨ ਸਮਰਥਨ

ਖੋਜਕਾਰਾਂ ਦਾ ਕਹਿਣਾ ਹੈ ਕਿ ਦੱਖਣ ਪੱਛਮ ਚੀਨ ਵਿਚ ਕੋਰੋਨਾ ਵਾਇਰਸ ਦੀ ਨਵੀਂ ਖੋਜ ਤੋਂ ਪਤਾ ਚੱਲਦਾ ਹੈ ਕਿ ਚਮਗਿੱਦੜਾਂ ਵਿਚ ਕਈ ਪ੍ਰਕਾਰ ਦੇ ਕੋਰੋਨਾ ਵਾਇਰਸ ਹੋ ਸਕਦੇ ਹਨ, ਜੋ ਇਨਸਾਨਾਂ ਨੂੰ ਵੀ ਇਨਫੈਕਟਿਡ ਕਰ ਸਕਦੇ ਹਨ। Cell ਜਰਨਲ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਸ਼ਾਂਡੋਂਗ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਵੱਖ-ਵੱਖ ਪ੍ਰਜਾਤੀ ਦੇ ਚਮਗਿੱਦੜਾਂ ਤੋਂ ਅਸੀਂ 24 ਤਰ੍ਹਾਂ ਦੇ ਨੋਵੇਲ ਕੋਰੋਨਾ ਵਾਇਰਸ ਇਕੱਠਾ ਕੀਤੇ ਹਨ, ਇਨ੍ਹਾਂ ਵਿਚੋਂ ਚਾਰ ਵਾਇਰਸ SARS-CoV-2 ਜਿਹੇ ਹਨ। ਇਹ ਸੈਂਪਲ ਮਈ 2019 ਤੋਂ ਨਵੰਬਰ 2020 ਵਿਚਾਲੇ ਛੋਟੇ ਜੰਗਲਾਂ ਵਿਚ ਰਹਿਣ ਵਾਲੇ ਚਮਗਿੱਦੜਾਂ ਤੋਂ ਇਕੱਠਾ ਕੀਤੇ ਗਏ ਹਨ।

ਪੜੋ ਹੋਰ ਖਬਰਾਂ: ਪੰਜਾਬ ਮੁੱਖ ਸਕੱਤਰ ਵਲੋਂ 11,000 ਹੋਰ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕਾਨਾ ਹੱਕ ਦੇਣ ਦੇ ਹੁਕਮ

ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਚਮਗਿੱਦੜਾਂ ਦੇ ਪੇਸ਼ਾਬ ਅਤੇ ਮਲ ਦੀ ਜਾਂਚ ਦੇ ਨਾਲ ਮੁੰਹ ਦੇ ਸਵੈਬ ਦੇ ਸੈਂਪਲ ਵੀ ਲਏ ਹਨ। ਚੀਨੀ ਖੋਜਕਾਰਾਂ ਮੁਤਾਬਕ ਇੱਕ ਵਾਇਰਸ ਜੈਨੇਟਿਕ ਤੌਰ ਉੱਤੇ SARS-CoV-2 ਨਾਲ ਬਹੁਤ ਮਿਲਦਾ ਜੁਲਦਾ ਹੈ। SARS-CoV-2 ਹੀ ਉਹ ਕੋਰੋਨਾ ਵਾਇਰਸ ਹੈ, ਜਿਨ੍ਹੇ ਪੂਰੀ ਦੁਨੀਆ ਵਿਚ ਤਬਾਹੀ ਮਚਾ ਰੱਖੀ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਕੋਰੋਨਾ ਦੇ ਇਕ ਹਜ਼ਾਰ ਤੋਂ ਹੇਠਾਂ ਮਾਮਲੇ, 56 ਲੋਕਾਂ ਦੀ ਹੋਈ ਮੌਤ

ਚੀਨੀ ਖੋਜਕਾਰਾਂ ਨੇ ਕਿਹਾ ਹੈ ਕਿ ਜੂਨ 2020 ਵਿਚ ਥਾਈਲੈਂਡ ਵਿਚ ਮਿਲੇ ਸਾਰਸ-ਕੋਵ-2 ਵਾਇਰਸ ਨੂੰ ਮਿਲਾ ਕੇ ਇਹ ਨਤੀਜੇ ਸਾਬਤ ਕਰਦੇ ਹਨ ਕਿ ਚਮਗਿੱਦੜਾਂ ਵਿਚ ਕੋਰੋਨਾ ਵਾਇਰਸ ਦਾ ਫੈਲਾਅ ਬਹੁਤ ਹੀ ਜ਼ਿਆਦਾ ਅਤੇ ਸੰਘਣਾ ਹੈ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਕੁੱਝ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਬਹੁਤ ਜ਼ਿਆਦਾ ਹੋ ਸਕਦਾ ਹੈ।

-PTC News