ਰਾਹੁਲ ਗਾਂਧੀ ਦੀ ਕਾਂਗਰਸੀ ਮੁੱਖ ਮੰਤਰੀਆਂ ਨਾਲ ਮੁਲਾਕਾਤ, ਜਾਣੋ, ਕੀ ਬੋਲੇ ਮੁੱਖ ਮੰਤਰੀ ਅਸ਼ੋਕ ਗਹਿਲੋਤ

Rajasthan CM Ashok Gehlot after meeting Rahul Gandhi: It was a good meeting

ਰਾਹੁਲ ਗਾਂਧੀ ਦੀ ਕਾਂਗਰਸੀ ਮੁੱਖ ਮੰਤਰੀਆਂ ਨਾਲ ਮੁਲਾਕਾਤ, ਜਾਣੋ, ਕੀ ਬੋਲੇ ਮੁੱਖ ਮੰਤਰੀ ਅਸ਼ੋਕ ਗਹਿਲੋਤ,ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਾਂਗਰਸ ਦੇ ਪੰਜ ਮੁੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਮਲਨਾਥ, ਭੁਪੇਸ਼ ਬਘੇਲ, ਵੀ.ਨਰਾਇਣਸਾਮੀ ਅਤੇ ਅਸ਼ੋਕ ਗਹਿਲੋਤ ਵੀ ਸ਼ਾਮਲ ਹੋਏ।

ਇਸ ਮੁਲਾਕਾਤ ਦੇ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਸਾਡੀ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਬਹੁਤ ਚੰਗੀ ਹੋਈ ਹੈ।

ਹੋਰ ਪੜ੍ਹੋ:ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣੇ ਪਿੱਛੇ ਕੋਈ ਪਰਿਵਾਰਵਾਦ ਨਹੀਂ

ਅਸੀਂ ਲੱਗਭੱਗ ਦੋ ਘੰਟੇ ਗੱਲਬਾਤ ਕੀਤੀ , ਹਾਲਾਂਕਿ ਰਾਹੁਲ ਗਾਂਧੀ ਦੇ ਅਸਤੀਫੇ ਉੱਤੇ ਕੋਈ ਗੱਲ ਨਹੀਂ ਹੋਈ , ਪਰ ਅਸੀਂ ਉਨ੍ਹਾਂ ਨੂੰ ਦੇਸ਼ ਦੇ ਕਈ ਮੁੱਦਿਆਂ ਅਤੇ ਚੋਣ ਨਤੀਜਿਆਂ ‘ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਸਾਡੀਆਂ ਗੱਲਾਂ ਨੂੰ ਕਾਫ਼ੀ ਗੰਭੀਰਤਾ ਨਾ ਚੁਣਿਆ ਹੈ , ਅਸੀ ਉਂਮੀਦ ਕਰਦੇ ਹਾਂ ਕਿ ਉਹ ਇਹਨਾਂ ਉੱਤੇ ਵਿਚਾਰ ਕਰਣਗੇ ਅਤੇ ਠੀਕ ਫੈਸਲਾ ਕਰਣਗੇ।


ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ‘ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਕਾਰਜ ਸਮਿਤੀ ਦੀ ਬੈਠਕ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਸੀ ਪਰ ਰਾਹੁਲ ਗਾਂਧੀ ਹੁਣ ਤੱਕ ਆਪਣੇ ਅਸਤੀਫੇ ‘ਤੇ ਅੜੇ ਹੋਏ ਹਨ।

-PTC News