ਕੈਂਸਰ ਨੂੰ ਹਰਾ ਕੇ 11 ਮਹੀਨੇ 11 ਦਿਨ ਬਾਅਦ ਭਾਰਤ ਪਹੁੰਚੇ ਰਿਸ਼ੀ ਕਪੂਰ ,ਚਿਹਰੇ ‘ਤੇ ਝਲਕ ਰਹੀ ਸੀ ਖੁਸ਼ੀ

Rishi Kapoor Homecoming: Cancer Treatment After Returns To India After 11 Months And 11 Days
ਕੈਂਸਰ ਨੂੰ ਹਰਾ ਕੇ 11 ਮਹੀਨੇ 11 ਦਿਨ ਬਾਅਦ ਭਾਰਤ ਪਹੁੰਚੇ ਰਿਸ਼ੀ ਕਪੂਰ ,ਚਿਹਰੇ 'ਤੇ ਝਲਕ ਰਹੀ ਸੀ ਖੁਸ਼ੀ 

ਕੈਂਸਰ ਨੂੰ ਹਰਾ ਕੇ 11 ਮਹੀਨੇ 11 ਦਿਨ ਬਾਅਦ ਭਾਰਤ ਪਹੁੰਚੇ ਰਿਸ਼ੀ ਕਪੂਰ ,ਚਿਹਰੇ ‘ਤੇ ਝਲਕ ਰਹੀ ਸੀ ਖੁਸ਼ੀ:ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਇੱਕ ਸਾਲ ਤੋਂ ਨਿਊਯਾਰਕ ‘ਚ ਸਨ। ਜਿਥੇ ਉਹ ਪਿਛਲੇ ਸਤੰਬਰ ਤੋਂ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਦੇਸ਼ ਦੀ ਬਹੁਤ ਯਾਦ ਆਉਂਦੀ ਅਤੇ ਅਕਸਰ ਭਾਰਤ ਵਾਪਸ ਆਉਣ ਦੀ ਇੱਛਾ ਵੀ ਜ਼ਾਹਰ ਕਰਦੇ ਸੀ ਪਰ ਹੁਣ ਆਖ਼ਰਕਾਰ ਰਿਸ਼ੀ ਕਪੂਰ ਆਪਣੇ ਦੇਸ਼ ਪਰਤ ਆਏ ਹਨ।

Rishi Kapoor Homecoming: Cancer Treatment After Returns To India After 11 Months And 11 Days
ਕੈਂਸਰ ਨੂੰ ਹਰਾ ਕੇ 11 ਮਹੀਨੇ 11 ਦਿਨ ਬਾਅਦ ਭਾਰਤ ਪਹੁੰਚੇ ਰਿਸ਼ੀ ਕਪੂਰ ,ਚਿਹਰੇ ‘ਤੇ ਝਲਕ ਰਹੀ ਸੀ ਖੁਸ਼ੀ

ਉਨ੍ਹਾਂ ਦੇ ਭਾਰਤ ਆਉਣ ਦੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਿਸ਼ੀ ਕਪੂਰ ਆਪਣੀ ਪਤਨੀ ਨੀਤੂ ਕਪੂਰ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਵਾਪਸ ਭਾਰਤ ਆਉਣ ਦੀ ਖੁਸ਼ੀ ਸਾਫ਼ ਝਲਕ ਰਹੀ ਸੀ।

Rishi Kapoor Homecoming: Cancer Treatment After Returns To India After 11 Months And 11 Days
ਕੈਂਸਰ ਨੂੰ ਹਰਾ ਕੇ 11 ਮਹੀਨੇ 11 ਦਿਨ ਬਾਅਦ ਭਾਰਤ ਪਹੁੰਚੇ ਰਿਸ਼ੀ ਕਪੂਰ ,ਚਿਹਰੇ ‘ਤੇ ਝਲਕ ਰਹੀ ਸੀ ਖੁਸ਼ੀ

ਇਸ ਦੇ ਨਾਲ ਹੀ ਰਿਸ਼ੀ ਕਪੂਰ ਨੇ ਆਪਣੇ ਟਵਿੱਟਰ ‘ਤੇ ਹੈਂਡਲ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ ਕਿ , ਘਰ ਵਾਪਸੀ 11 ਮਹੀਨੇ 11 ਦਿਨ ਬਾਅਦ , ਤੁਹਾਡਾ ਸਾਰਿਆਂ ਦਾ ਧੰਨਵਾਦ। ਉਨ੍ਹਾਂ ਦੇ ਇਸ ਟਵੀਟ ‘ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ।

Rishi Kapoor Homecoming: Cancer Treatment After Returns To India After 11 Months And 11 Days
ਕੈਂਸਰ ਨੂੰ ਹਰਾ ਕੇ 11 ਮਹੀਨੇ 11 ਦਿਨ ਬਾਅਦ ਭਾਰਤ ਪਹੁੰਚੇ ਰਿਸ਼ੀ ਕਪੂਰ ,ਚਿਹਰੇ ‘ਤੇ ਝਲਕ ਰਹੀ ਸੀ ਖੁਸ਼ੀ

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਇੱਕ ਸਾਲ ਤੋਂ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਜਿਥੇ ਪਿਛਲੇ ਇੱਕ ਸਾਲ ਦੌਰਾਨ ਰਿਸ਼ੀ ਕਪੂਰ ਦੇ ਨਾਲ ਨੀਤੂ ਕਪੂਰ ਨੇ ਵੱਧ ਤੋਂ ਵੱਧ ਸਮਾਂ ਬਿਤਾਇਆ ਅਤੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ। ਨਿਊ ਯਾਰਕ ’ਚ ਉਨ੍ਹਾਂ ਨੂੰ ਮਿਲਣ ਲਈ ਸ਼ਾਹਰੁਖ਼ ਖ਼ਾਨ, ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ, ਅਰਜੁਨ ਕਪੂਰ, ਮਲਾਇਕਾ ਅਰੋੜਾ ਤੇ ਅਨੁਪਮ ਖੇਰ ਜਿਹੇ ਬਾਲੀਵੁੱਡ ਦੇ ਸਿਤਾਰੇ ਵੀ ਪੁੱਜਦੇ ਰਹੇ ਸਨ।
-PTCNews