Fri, Apr 26, 2024
Whatsapp

ਸਮਾਣਾ-ਪਾਤੜਾਂ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, 1 ਨੌਜਵਾਨ ਦੀ ਮੌਤ

Written by  Jashan A -- February 09th 2020 11:39 AM -- Updated: February 10th 2020 02:42 PM
ਸਮਾਣਾ-ਪਾਤੜਾਂ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, 1 ਨੌਜਵਾਨ ਦੀ ਮੌਤ

ਸਮਾਣਾ-ਪਾਤੜਾਂ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, 1 ਨੌਜਵਾਨ ਦੀ ਮੌਤ

ਸਮਾਣਾ: ਪੰਜਾਬ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਹੈ ਪੈ ਰਹੀ ਸੰਘਣੀ ਧੁੰਦ। ਜਿਸ ਦੌਰਾਨ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਸਮਾਣਾ-ਪਾਤੜਾਂ ਰੋਡ 'ਤੇ ਪੈਂਦੇ ਪਿੰਡ ਰੇਤਗੜ੍ਹ ਕੋਲ ਵਾਪਰਿਆ ਹੈ, ਜਿਥੇ ਬੱਸ, ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ,ਜਦਕਿ 2 ਮਹਿਲਾਵਾਂ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਪੜ੍ਹੋ: ਲੁਧਿਆਣਾ ਸਥਿਤ ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ ਮ੍ਰਿਤਕ ਦੀ ਪਹਿਚਾਣ ਰੋਹਿਤ ਗਰਗ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਕਾਫੀ ਡਰੇ ਹੋਏ ਹਨ। ਉਧਰ ਸਥਾਨਕ ਲੋਕਾਂ ਨੇ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। -PTC News


Top News view more...

Latest News view more...