Sun, Dec 14, 2025
Whatsapp

ਬਰਫ਼ਬਾਰੀ ਵਿਚਾਲੇ ਸੈਲਾਨੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

Reported by:  PTC News Desk  Edited by:  Jagroop Kaur -- December 28th 2020 06:42 PM
ਬਰਫ਼ਬਾਰੀ ਵਿਚਾਲੇ ਸੈਲਾਨੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਬਰਫ਼ਬਾਰੀ ਵਿਚਾਲੇ ਸੈਲਾਨੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਹਿਮਾਚਲ ਜਾਣ ਜਾਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ : ਸ਼ਿਮਲਾ : ਨਵਾਂ ਸਾਲ ਚੜ੍ਹਨ ਨੂੰ ਕੁਝ ਹੀ ਦਿਨ ਬਾਕੀ ਹਨ। ਭਾਰਤ ਸਮੇਤ ਦੁਨੀਆ ਭਰ ਦੇ ਤਮਾਮ ਦੇਸ਼ ਨਵੇਂ ਸਾਲ ਦਾ ਸੁਆਗਤ ਕਰਨ ਲਈ ਤਿਆਰ ਹਨ। ਉੱਥੇ ਹੀ ਕੁਦਰਤ ਵੀ ਨਵੇਂ ਸਾਲ ਦੇ ਜਸ਼ਨ ਨੂੰ ਦੁੱਗਣਾ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਸ਼ਿਮਲਾ ’ਚ ਐਤਵਾਰ ਨੂੰ ਜਿਥੇ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਉਥੇ ਹੀ ਬਰਫ਼ਬਾਰੀ ਹੋਣ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ, ਉਥੇ ਹੀ ਭਾਰਤੀ ਮੌਸਮ ਮਹਿਕਮੇ ਨੇ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ।ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ’ਚ ਬਰਫ਼ਬਾਰੀ ਹੋਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਦੇਰ ਰਾਤ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਸੈਂਕੜੇ ਸੈਲਾਨੀਆਂ ਦੇ ਫਸੇ ਹੋਣ ਦੀ ਸੂਚਨਾ ਹੈ। ਕੁੱਲੂ ਜ਼ਿਲ੍ਹੇ ਵਿਚ ਬੰਜਾਰ ਦੇ ਸੋਝਾ ’ਚ ਠਹਿਰੇ ਸੈਲਾਨੀ ਬਰਫ਼ਬਾਰੀ ਕਾਰਨ ਫਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੀਆਂ ਸੜਕਾਂ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਗੱਲ ਕਰੀਏ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦੀ ਤਾਂ ਧੌਲਾਧਾਰ ਦੀਆਂ ਪਹਾੜੀਆਂ ਅਤੇ ਮੈਕਲੋਡਗੰਜ ਤੇ ਉਸ ਦੇ ਆਲੇ-ਦੁਆਲੇ ਇਲਾਕਿਆਂ ’ਚ ਬਰਫ਼ਬਾਰੀ ਦਰਮਿਆਨ ਸੈਰ-ਸਪਾਟਾ ਸਥਾਨ ਕਰੇਰੀ ’ਚ ਲੱਗਭਗ 100 ਸੈਲਾਨੀ ਫਸ ਗਏ ਹਨ। ਸੈਲਾਨੀਆਂ ਬਾਰੇ ਪਤਾ ਲੱਗਦੇ ਹੀ ਧਰਮਸ਼ਾਲਾ ਤੋਂ ਕੁਵਿਕ ਰਿਐਕਸ਼ਨ ਟੀਮ ਵੀ ਮੌਕੇ ਲਈ ਰਵਾਨਾ ਹੋ ਗਈ ਹੈ। ਸੈਲਾਨੀਆਂ ਵਿਚ ਕੁਝ ਵਿਦੇਸ਼ੀ ਵੀ ਦੱਸੇ ਜਾ ਰਹੇ ਹਨ।ਹੋਰ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

ਮਿਲੀ ਜਾਣਕਾਰੀ ਮੁਤਾਬਕ ਮੌਸਮ ਖਰਾਬ ਹੋਣ ਕਾਰਨ ਕਰੇਰੀ ਦੇ ਸਥਾਨਕ ਲੋਕਾਂ ਨੇ ਸੈਲਾਨੀਆਂ ਨੂੰ ਉੱਚਾਈ ਵਾਲੇ ਇਲਾਕਿਆਂ ਵਿਚ ਜਾਣ ਤੋਂ ਰੋਕਿਆ ਸੀ। ਬਰਫ਼ਬਾਰੀ ਤੋਂ ਬਾਅਦ ਕਰੇਰੀ ਪੰਚਾਇਤ ਦੇ ਉੱਪ ਪ੍ਰਧਾਨ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਕਰੇਰੀ ’ਚ 3 ਤੋਂ 4 ਫੁੱਟ ਬਰਫ਼ ਪਈ ਹੈ। ਇਸ ਤੋਂ ਇਲਾਵਾ ਸੈਲਾਨੀਆਂ ਦੇ ਰੈਸਕਿਊ ਲਈ ਬਚਾਅ ਦਲ ਵੀ ਰਵਾਨਾ ਹੋ ਗਿਆ ਹੈ।Imageਜੇਕਰ ਤੁਸੀਂ ਵੀ ਜਾ ਰਹੇ ਹੋ ਹਿਮਾਚਲ ਤਾਂ ਅਹਿਮ ਗੱਲਾਂ ਨੂੰ ਧਿਆਨ 'ਚ ਰੱਖ ਕੇ ਜਾਓ ਤੇ ਜਾਣਕਾਰੀ ਹਾਸਿਲ ਕਰਕੇ ਜਾਓ ਕਿ ਕਿਸ ਸ਼ਹਿਰ ਵਿਚ ਮੌਸਮ ਅਤੇ ਆਵਾਜਾਈ ਦੇ ਹਾਲਤ ਕੀ ਹਨ , ਤਾਂ ਜੋ ਤੁਸੀਂ ਕਿਸੇ ਮੁਸੀਬਤ 'ਚ ਫਸਣ ਤੋਂ ਬਚ ਸਕੋ।

Top News view more...

Latest News view more...

PTC NETWORK
PTC NETWORK