ਮਹੂਰਤ ਤੋਂ ਪਹਿਲਾਂ ਹੀ ਹੋਇਆ ਅਜਿਹਾ ਕਾਰਾ ਮਾਲਿਕਾਂ ਦੇ ਉੱਡੇ ਹੋਸ਼

By Jagroop Kaur - October 05, 2020 5:10 pm

ਗੋਰਾਇਆਂ : ਦੇਸ਼ 'ਚ ਅਪਰਾਧਿਕ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਲੰਧਰ ਨੇੜਲੇ ਪਿੰਡ ਰੁੜਕਾਂ ਖੁਰਦ ਤੋਂ , ਜਿਥੇ ਇਲਾਕੇ 'ਚ ਚੋਰਾਂ ਲੁਟੇਰਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਨੂੰ ਰੁੜਕਾ ਖੁਰਦ ਚ ਇਕ ਪਰਿਵਾਰ ਵੱਲੋਂ ਕੱਪੜੇ ਦੀ ਨਵੀਂ ਦੁਕਾਨ ਖੋਲ੍ਹੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ ਐਤਵਾਰ ਨੂੰ ਲੁਟੇਰਿਆਂ ਨੇ ਇਸ ਦੁਕਾਨ 'ਚ ਹੱਥ ਸਾਫ ਕਰ ਦਿੱਤਾ।PunjabKesariਜਾਣਕਾਰੀ ਮੁਤਾਬਿਕ ਪਰਿਵਾਰ ਵੱਲੋਂ ਦੁਕਾਨ 'ਚ ਕੱਪੜੇ ਰੈਕ 'ਚ ਸੱਜਾ ਕੇ ਰੱਖੇ ਗਏ ਸਨ ਪਰ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਜਸਵਿੰਦਰ ਸਿੰਘ ਵਾਸੀ ਰੁੜਕਾ ਖੁਰਦ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੇ ਸਨ, ਜਦੋਂ ਉਨ੍ਹਾਂ ਦੁਕਾਨ ਵੇਖੀ ਤਾਂ ਉਨ੍ਹਾਂ ਦੇ ਹੋਸ਼ ਹੀ ਉਡ ਗਏ. ਉਨ੍ਹਾਂ ਦੇਖਿਆ ਕਿ ਸ਼ਟਰ ਨੂੰ ਤਾਲੇ ਤਾਂ ਲੱਗੇ ਹੋਏ ਸਨ। ਪਰ ਚੋਰ ਵਿਚਕਾਰੋਂ ਸ਼ਟਰ ਨੂੰ ਤੋੜ ਕੇ ਦੁਕਾਨ 'ਚ ਦਾਖ਼ਲ ਹੋ ਕੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਏ।clothes shop robberyਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਪੀੜਾਂ ਵੱਲੋਂ ਗੋਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਮੌਕੇ 'ਤੇ ਆਏ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ 'ਤੇ ਜਾਂਚ ਆਰੰਭ ਦਿਤੀ ਗਈ ਹੈ, ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

-PTCNEWS

adv-img
adv-img