ਪੰਜਾਬ ਯੂਥ ਕਾਂਗਰਸ ਨੂੰ ਝਟਕਾ, ਫਿਰੋਜ਼ਪੁਰ ਦੇ ਜ਼ਿਲਾ ਉੱਪ ਪ੍ਰਧਾਨ ਰੌਕੀ ਕਥੂਰੀਆ ਜ਼ੀਰਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

Rocky Kathuria Zira Of Ferozepur District Deputy President Resign from the party
ਪੰਜਾਬ ਯੂਥ ਕਾਂਗਰਸ ਨੂੰ ਝਟਕਾ, ਫਿਰੋਜ਼ਪੁਰ ਦੇ ਜ਼ਿਲਾ ਉੱਪ ਪ੍ਰਧਾਨ ਰੌਕੀ ਕਥੂਰੀਆ ਜ਼ੀਰਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

ਪੰਜਾਬ ਯੂਥ ਕਾਂਗਰਸ ਨੂੰ ਝਟਕਾ, ਫਿਰੋਜ਼ਪੁਰ ਦੇ ਜ਼ਿਲਾ ਉੱਪ ਪ੍ਰਧਾਨ ਰੌਕੀ ਕਥੂਰੀਆ ਜ਼ੀਰਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ:ਫਿਰੋਜ਼ਪੁਰ : ਪੰਜਾਬ ਯੂਥ ਕਾਂਗਰਸ ਅੰਦਰ ਕਾਟੋ-ਕਲੇਸ਼ ਸਿਖਰ ‘ਤੇ ਪਹੁੰਚਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਕਲੇਸ਼ ਛਿੜਿਆ ਸੀ ,ਜੋ ਦਿੱਲੀ ਦਰਬਾਰ ਤੱਕ ਪਹੁੰਚਿਆ ਤੇ ਹੁਣ ਪੰਜਾਬ ਯੂਥ ਕਾਂਗਰਸ ਵਿੱਚ ਅੰਦਰੂਨੀ ਤੌਰ ‘ਤੇ ਵੀ ਕਾਟੋ-ਕਲੇਸ਼ ਤੇਜ਼ ਹੋ ਗਿਆ ਹੈ। ਫਿਰੋਜ਼ਪੁਰ ਤੋਂ ਨਵ ਨਿਯੁਕਤ ਜ਼ਿਲਾ ਉੱਪ ਪ੍ਰਧਾਨਰੌਕੀ ਕਥੂਰੀਆ ਜ਼ੀਰਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਪਾਰਟੀ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।

Rocky Kathuria Zira Of Ferozepur District Deputy President Resign from the party
ਪੰਜਾਬ ਯੂਥ ਕਾਂਗਰਸ ਨੂੰ ਝਟਕਾ, ਫਿਰੋਜ਼ਪੁਰ ਦੇ ਜ਼ਿਲਾ ਉੱਪ ਪ੍ਰਧਾਨ ਰੌਕੀ ਕਥੂਰੀਆ ਜ਼ੀਰਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

ਇਸ ਦੌਰਾਨ ਪੀਟੀਸੀ ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਨ ਰੌਕੀ ਕਥੂਰੀਆ ਨੇ ਦਾਅਵਾ ਕੀਤਾ ਕਿ ਯੂਥ ਕਾਂਗਰਸ ਦੇ ਸੰਗਠਨ ਵਿੱਚ ਤਾਨਾਸ਼ਾਹੀ ਰਵੱਈਆ ਭਾਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਨਾਂ ਨੇ ਸੂਬਾਈ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਢਿੱਲੋਂ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਨਹੀਂ ਬਲਕਿ ਇੱਕ ਧੜੇ ਦੇ ਆਗੂ ਵਜੋਂ ਕੰਮ ਕਰ ਰਹੇ ਹਨ।

Rocky Kathuria Zira Of Ferozepur District Deputy President Resign from the party
ਪੰਜਾਬ ਯੂਥ ਕਾਂਗਰਸ ਨੂੰ ਝਟਕਾ, ਫਿਰੋਜ਼ਪੁਰ ਦੇ ਜ਼ਿਲਾ ਉੱਪ ਪ੍ਰਧਾਨ ਰੌਕੀ ਕਥੂਰੀਆ ਜ਼ੀਰਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

ਰੌਕੀ ਕਥੂਰੀਆ ਨੇ ਪੰਜਾਬ ਯੂਥ ਕਾਂਗਰਸ ਦੇ ਚੰਡੀਗੜ ਵਿੱਚ ਹੋ ਰਹੇ ਟ੍ਰੇਨਿੰਗ ਕੈਂਪ ਨੂੰ ਪੰਜਾਬ ਦੇ ਨੌਜਵਾਨਾਂ ਲਈ ਮਾਰੂ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੌਜਵਾਨ ਪੀੜੀ ਨੂੰ ਮੋਹਰੇ ਬਣਾਏ ਕੇ ਵਰਤ ਰਹੀ ਹੈ, ਜੋ ਨੌਜਵਾਨਾਂ ਦੇ ਮਾੜੇ ਭਵਿੱਖ ਦੇ ਸੰਭਾਵੀ ਸੰਕੇਤ ਹਨ।

Rocky Kathuria Zira Of Ferozepur District Deputy President Resign from the party
ਪੰਜਾਬ ਯੂਥ ਕਾਂਗਰਸ ਨੂੰ ਝਟਕਾ, ਫਿਰੋਜ਼ਪੁਰ ਦੇ ਜ਼ਿਲਾ ਉੱਪ ਪ੍ਰਧਾਨ ਰੌਕੀ ਕਥੂਰੀਆ ਜ਼ੀਰਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

ਦੱਸ ਦੇਈਏ ਕਿ ਇਸ ਵਾਰ ਯੂਥ ਕਾਂਗਰਸ ਦੇ ਸੰਗਠਨ ਲਈ ਹੋਈ ਚੋਣ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ, ਉਹ ਚਾਹੇ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਲੁਧਿਆਣਾ ‘ਚ ਗੋਲੀ ਚੱਲਣ ਦਾ ਮਾਮਲਾ ਹੋਵੇ ਜਾਂ ਫਿਰ ਨਤੀਜਿਆਂ ਦਾ ਦੇਰੀ ਨਾਲ ਘੋਸ਼ਿਤ ਕਰਨਾ ਤੇ ਫਿਰ ਯੂਥ ਕਾਂਗਰਸ ਦੇ ਦੂਸਰੇ ਨੰਬਰ ‘ਤੇ ਰਹੇ ਆਗੂ ਜਸਵਿੰਦਰ ਜੱਸੀ ਵਲੋਂ ਵੱਡੇ ਘੁਟਾਲੇ ਦੇ ਇਲਜ਼ਾਮ ਲਗਾਉਣਾ ਹੋਵੇ। ਇਨਾਂ ਘਟਨਾਵਾਂ ਤੋਂ ਬਾਅਦ ਸਾਫ ਜ਼ਾਹਿਰ ਹੁੰਦਾ ਹੈ ਕਿ ਯੂਥ ਕਾਂਗਰਸ ਦਾ ਕਲੇਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵਧ ਸਕਦਾ ਹੈ।
-PTCNews