Advertisment

ਰੂਪਨਗਰ ਪੁਲਿਸ ਵੱਲੋਂ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰ ਕਾਬੂ

author-image
ਜਸਮੀਤ ਸਿੰਘ
Updated On
New Update
ਰੂਪਨਗਰ ਪੁਲਿਸ ਵੱਲੋਂ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰ ਕਾਬੂ
Advertisment
ਰੂਪਨਗਰ, 8 ਅਗਸਤ: ਰੂਪਨਗਰ ਪੁਲਿਸ ਵਲੋਂ ਪਿੰਡਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰਾਂ ਜਿਨ੍ਹਾਂ ਦਾ ਸਬੰਧ ਲਾਰੈਂਸ ਬਿਸ਼ਨੌਈ ਗੈਂਗ ਨਾਲ ਹੈ ਨੂੰ ਗ੍ਰਿਫ਼ਤਾਰ ਕਰਦਿਆਂ ਸੱਤ ਗੈਰ ਕਾਨੂੰਨੀ ਹਥਿਆਰ ਅਤੇ 51 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਅਧਾਰ ’ਤੇ ਰੂਪਨਗਰ ਪੁਲਿਸ ਦੀ ਟੀਮ ਨੇ ਸੂਬੇ ਅੰਦਰ ਚੱਲ ਰਹੇ ਇਸ ਅੰਤਰ ਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਗਿਅ ਹੈ।
Advertisment
publive-image ਉਨ੍ਹਾਂ ਕਿਹਾ ਕਿ ਇਸ ਗੈਂਗ ਦੇ ਮੁੱਖ ਸਰਗਣਾ ਦੀ ਪਰਮਿੰਦਰ ਸਿੰਘ ਉਰਫ਼ ਪਿੰਦਰੀ ਵਜੋਂ ਪਹਿਚਾਣ ਹੋਈ ਹੈ ਜੋ ਕਿ ਨੰਗਲ-ਰੂਪਨਗਰ-ਨੂਰਪੁਰ ਖੇਤਰ ਵਿੱਚ ਬਹੁਤ ਸਰਗਰਮ ਸੀ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਖਿਲਾਫ਼ ਪਹਿਲਾਂ ਹੀ ਰੂਪਨਗਰ, ਹਰਿਆਣਾ, ਜਲੰਧਰ ਅਤੇ ਪਟਿਆਲਾ ਦੇ ਪੁਲਿਸ ਸਟੇਸ਼ਨਾਂ ਵਿੱਚ 22 ਐਫ.ਆਈ.ਆਈ.(ਜਿਸ ਵਿੱਚ ਕਤਲ ਦੀ ਕੋਸ਼ਿਸ ਵੀ ਸਾਮਿਲ ਹੈ) ਦਰਜ ਹੋ ਚੁੱਕੀਆਂ ਹਨ। ਡੀਆਈਜੀ ਭੁੱਲਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਗ੍ਰਿਫ਼ਤਾਰੀ ਤੋਂ ਬੱਚਣ ਲਈ ਹਿਮਾਚਲ ਪ੍ਰਦੇਸ਼ ਵਿੱਚ ਲੁਕਿਆ ਹੋਇਆ ਸੀ ਅਤੇ ਉਥੋਂ ਵੱਖ-ਵੱਖ ਕਾਰਵਾਈਆਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਹੋਰਨਾਂ ਅਪਰਾਧਾਂ ਤੋਂ ਇਲਾਵਾ ਇਸ ਖੇਤਰ ਵਿੱਚ ਭਾਰੀ ਨਸ਼ਾ ਸਮਗਲਿੰਗ ਕਰਨ ਵਿੱਚ ਵੀ ਸ਼ਾਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਹੋਰ ਜਾਂਚ ਪੜਤਾਲ ਜਾਰੀ ਹੈ। publive-image ਪਰਮਿੰਦਰ ਤੋਂ ਇਲਾਵਾ ਪੁਲਿਸ ਵੱਲੋਂ ਹੋਰਨਾਂ ਗੈਂਗਸਟਰਾਂ ਜਿਸ ਵਿੱਚ ਬਲਜਿੰਦਰ ਸਿੰਘ ਉਰਫ਼ ਬਿੱਲਾ, ਗੁਰਦੀਪ ਸਿੰਘ ਉਰਫ਼ ਗੋਗੀ, ਜਸਪ੍ਰੀਤ ਸਿੰਘ ਉਰਫ਼ ਮੱਕੜ, ਗੁਰਪ੍ਰੀਤ ਸਿੰਘ ਉਰਫ਼ ਭੋਲੂ, ਇਕਬਾਲ ਮੁਹੰਮਦ, ਸੁਰਿੰਦਰ ਸਿੰਘ ਉਰਫ਼ ਛਿੰਦਾ, ਦਾਰਾ ਸਿੰਘ ਉਰਫ਼ ਦਾਰਾ, ਸੁਖਵਿੰਦਰ ਸਿੰਘ ਉਰਫ਼ ਕਾਕਾ ਅਤੇ ਰੋਬਿਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸੱਤ ਗੈਰ ਕਾਨੂੰਨੀ ਹਥਿਆਰ ਜਿਸ ਵਿੱਚ ਦੋ .32 ਬੋਰ ਕੰਟਰੀ ਮੇਡ ਦੇਸੀ ਪਿਸਤੌਲ, ਦੋ ਕੰਟਰੀ ਮੇਡ ਦੇਸੀ ਪਿਸਤੌਲ .30 ਬੋਰ, ਦੋ ਕੰਟਰੀ ਮੇਲ .315 ਬੋਰ ਪਿਸਤੌਲ ਅਤੇ ਇਕ ਕੰਟਰੀ ਮੇਡ ਪਿਸਤੌਲ .12 ਬੋਰ ਦੇ ਨਾਲ 51 ਜਿੰਦਾ ਕਾਰਤੂਸ ਦੇ ਨਾਲ ਨਾਲ ਇਕ ਮੈਗਜ਼ੀਨ ਵੀ ਬਰਾਮਦ ਕੀਤੀ ਗਈ ਹੈ। publive-image ਉਨ੍ਹਾਂ ਦੱਸਿਆ ਕਿ ਖਤਰਨਾਕ ਅਪਰਾਧੀ ਪਿੰਦਰੀ ਖਿਲਾਫ਼ 22 ਐਫ.ਆਈ.ਆਰ, ਬਲਜਿੰਦਰ ਦੇ ਖਿਲਾਫ਼ ਦੋ, ਗੁਰਪ੍ਰੀਤ, ਜਸਪ੍ਰੀਤ ਅਤੇ ਗੁਰਦੀਪ ਦੇ ਖਿਲਾਫ਼ ਇਕ-ਇਕ, ਇਕਬਾਲ ਮੁਹੰਮਦ ਦੇ ਖਿਲਾਫ਼ ਸੱਤ, ਸੁਰਿੰਦਰ ਦੇ ਖਿਲਾਫ਼ ਚਾਰ ਅਤੇ ਦਾਰਾ ਦੇ ਖਿਲਾਫ਼ 24 ਐਫ.ਆਈ.ਆਰ ਦਰਜ ਹਨ। ਇਹ ਵੀ ਪੜ੍ਹੋ: ਕੀ ਹੈ ਬਿਜਲੀ ਸੋਧ ਬਿੱਲ 2022, ਜਾਣੋ ਇਸ ਬਾਰੇ ਮੁੱਖ ਤੱਥ publive-image -PTC News-
gangsters lawrence-bishnoi illegal-weapons rupnagar-police gurpreet-singh-bhullar deputy-inspector-general
Advertisment

Stay updated with the latest news headlines.

Follow us:
Advertisment