ਇਸ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਖਿੱਚੀ 218 ਟਨ ਵਜ਼ਨੀ ਟਰੇਨ ,ਪੜ੍ਹੋ ਪੂਰੀ ਖ਼ਬਰ

Russia city Vladivostok Ivan Seakin Wife Stretch 218 Tons Weight train
ਇਸ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਖਿੱਚੀ 218 ਟਨ ਵਜ਼ਨੀ ਟਰੇਨ , ਪੜ੍ਹੋ ਪੂਰੀ ਖ਼ਬਰ   

ਇਸ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਖਿੱਚੀ 218 ਟਨ ਵਜ਼ਨੀ ਟਰੇਨ ,ਪੜ੍ਹੋ ਪੂਰੀ ਖ਼ਬਰ:ਮਾਸਕੋ : ਰੂਸ ਦੇ ਸ਼ਹਿਰ ਵਲਾਦਿਵੋਸਤੋਕ ‘ਚ ਇੱਕ 34 ਸਾਲਾ ਇਵਾਨ ਸੈਕਿਨ ਨੇ 218 ਟਨ ਭਾਰੀ ਟਰੇਨ ਖਿੱਚ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਉਸ ਨੇ ਇਹ ਟਰੇਨ ਆਪਣੀ ਹੋਣ ਵਾਲੀ ਪਤਨੀ ਨੂੰ ਖੁਸ਼ ਕਰਨ ਲਈ ਖਿੱਚੀ ਹੈ ਅਤੇ ਉਹ ਇਸ ਦੇ ਲਈ ਪਿਛਲੇ ਇਕ ਸਾਲ ਤੋਂ ਤਿਆਰੀ ਕਰ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ ਇਵਾਨ ਨੂੰ ਹਿਊਮਨ ਮਾਊਂਟੇਨ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਹੁਣ ਉਹਨਾਂ ਦਾ ਅਗਲਾ ਉਦੇਸ਼ 12 ਹਜ਼ਾਰ ਟਨ ਵਜ਼ਨੀ ਸ਼ਿੱਪ ਖਿੱਚਣ ਦਾ ਹੈ। ਰੂਸੀ ਮੀਡੀਆ ਮੁਤਾਬਕ ਦੁਨੀਆ ਵਿਚ ਪਹਿਲਾਂ ਵੀ ਰੇਲਵੇ ਇੰਜਣ, ਜਹਾਜ਼ ਅਤੇ ਹਵਾਈ ਜਹਾਜ਼ਾਂ ਨੂੰ ਖਿੱਚਿਆ ਗਿਆ ਪਰ ਇੰਨੇ ਭਾਰੀ ਵਜ਼ਨ ਨੂੰ ਮਾਸਪੇਸ਼ੀਆਂ ਦੀ ਸ਼ਕਤੀ ਨਾਲ ਖਿੱਚਣ ਦਾ ਇਹ ਪਹਿਲਾ ਮਾਮਲਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਲੇਸ਼ੀਆ ਦੇ ਕੁਆਲਾਲੰਪੁਰ ਰੇਲਵੇ ਸਟੇਸ਼ਨ ‘ਤੇ ਅਕਤੂਬਰ 2003 ਨੂੰ ਵੇਲੁ ਰਥਕ੍ਰਿਸ਼ਨਨ ਨੇ ਦੰਦਾਂ ਨਾਲ 260.8 ਟਨ ਦੀਆਂ ਦੋ ਕੇਟੀ.ਐੱਮ ਟਰੇਨਾਂ ਨੂੰ 4.4 ਮੀਟਰ ਤੱਕ ਖਿੱਚ ਕੇ ਵਰਲਡ ਰਿਕਾਰਡ ਬਣਾਇਆ ਸੀ। ਓਧਰ ਭਾਰਤ ਦੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਰਹਿਣ ਵਾਲੇ ਬ੍ਰਹਮਚਾਰੀ ਆਸ਼ੀਸ਼ ਆਪਣੇ ਦੰਦਾਂ ਨਾਲ 65 ਟਨ ਵਜ਼ਨੀ ਰੇਲ ਇੰਜਣ ਖਿੱਚ ਚੁੱਕੇ ਹਨ। ਇਸ ਦੇ ਇਲਾਵਾ ਗਵਾਲੀਅਰ ਦੀ ਆਰਤੀ ਅਤੇ ਸਵਿਤਾ ਨੈਰੋਗੇਜ ਟਰੇਨ ਦਾ ਇੰਜਣ ਖਿੱਚ ਕੇ ਲਿਮਕਾ ਬੁੱਕ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀਆਂ ਹਨ।
-PTCNews