Advertisment

ਬਿਜਲੀ ਸੰਕਟ ਤੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਲੰਬੀ ਵਿਖੇ ਰੋਸ ਪ੍ਰਦਰਸ਼ਨ

author-image
Shanker Badra
Updated On
New Update
ਬਿਜਲੀ ਸੰਕਟ ਤੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਲੰਬੀ ਵਿਖੇ ਰੋਸ ਪ੍ਰਦਰਸ਼ਨ
Advertisment
publive-image ਲੰਬੀ : ਪੰਜਾਬ ਅੰਦਰ ਉੱਭਰੇ ਨਵੇਂ ਬਿਜਲੀ ਸੰਕਟ (
Advertisment
Power crisis ) ਅਤੇ ਬਿਜਲੀ ਕੱਟਾਂ (Power cuts ) ਬਾਰੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ( SAD -BSP protest ) ਕੀਤਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ (
Advertisment
Congress Government ) ਖੇਤੀ ਸੈਕਟਰ ਲਈ ਵੀ ਅੱਠ ਘੰਟੇ ਬਿਜਲੀ ਦੇਣ ਵਿਚ ਅਸਫਲ ਰਹੀ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ( SAD ) ਅਤੇ ਬਹੁਜਨ ਸਮਾਜ ਪਾਰਟੀ ( BSP ) ਵੱਲੋਂ ਗਰਿੱਡਾਂ ਅੱਗੇ ਧਰਨੇ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
Advertisment
publive-image ਬਿਜਲੀ ਸੰਕਟ ਤੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਲੰਬੀ ਵਿਖੇ ਰੋਸ ਪ੍ਰਦਰਸ਼ਨ ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਹਿਰਾਏ ਬਿਜਲੀ ਸੰਕਟ ਨੂੰ ਲੈ ਕੇ ਲੰਬੀ ਵਿੱਚ ਵੀ ਕੈਪਟਨ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਸਰਕਾਰ ਖਿਲਾਫ਼ ਧਰਨੇ ਦਿਤੇ ਜਾ ਰਹੇ ਹਨ। ਇਸ ਦੇ ਚਲਦੇ ਅੱਜ ਹਲਕਾ ਲੰਬੀ ਦੇ ਪਾਰਟੀ ਵਰਕਰਾਂ ਵੱਲੋਂ ਵੀ ਲੰਬੀ ਦੇ ਬਿਜਲੀ ਘਰ ਵਿਚ ਧਰਨਾ ਦਿੱਤਾ ਗਿਆ ਹੈ। ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਸੰਕਟ ਅਤੇ ਬਿਜਲੀ ਕੱਟਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ ਹੈ। publive-image ਬਿਜਲੀ ਸੰਕਟ ਤੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਲੰਬੀ ਵਿਖੇ ਰੋਸ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਹਿਰਾਏ ਬਿਜਲੀ ਸੰਕਟ ਨੂੰ ਲੈ ਕੇ ਰੋਪੜ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਦੋਵੇਂ ਹੀ ਪਾਰਟੀਆ ਵੱਲੋਂ ਹੱਥਾਂ ਵਿੱਚ ਪੱਖੀਆਂ ਲੈ ਕੇ ਵਿਲੱਖਣ ਤਰੀਕੇ ਨਾਲ ਸਰਕਾਰ 'ਤੇ ਤੰਜ ਕਸੇ ਗਏ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਇਹ ਪੱਖੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
Advertisment
publive-image ਬਿਜਲੀ ਸੰਕਟ ਤੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਲੰਬੀ ਵਿਖੇ ਰੋਸ ਪ੍ਰਦਰਸ਼ਨ ਇਸ ਦੌਰਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਇਹ ਪੱਖੀ ਸੇਵਾ ਹਲਕੇ ਦੇ ਵੱਖ -ਵੱਖ ਇਲਾਕਿਆਂ ਵਿੱਚ ਕੀਤੀ ਜਾਵੇਗੀ। ਡਾਕਟਰ ਚੀਮਾ ਵੱਲੋਂ ਪੱਖੀਆਂ ਵਾਲੀ ਇੱਕ ਗੱਡੀ ਨੂੰ ਹਰੀ ਝੰਡੀ ਦੇ ਕੇ ਹਲਕੇ ਵਿੱਚ ਰਵਾਨਾ ਕੀਤਾ ਗਿਆ ਜੋ ਕਿ ਵੱਖ -ਵੱਖ ਪਿੰਡਾਂ ਵਿੱਚ ਜਾ ਕੇ ਪੱਖੀਆ ਵੰਡੇਗੀ। ਉਨਾਂ ਕਿਹਾ ਕਿ ਜਿਸ ਸੂਬੇ ਨੂੰ ਅਕਾਲੀ ਦਲ ਨੇ ਬਿਜਲੀ ਸਰਪਲਸ ਕੀਤਾ ਸੀ, ਉਸ ਸੂਬੇ ਦੇ ਲੋਕ ਅੱਜ ਬਿਜਲੀ ਲਈ ਤਰਸ ਰਹੇ ਹਨ ,ਧਰਨੇ ਲਗਾਉਣ ਲਈ ਮਜਬੂਰ ਹਨ ,ਜਦਕਿ ਸਰਕਾਰ ਸ਼ਾਹੀ ਦਾਵਤਾਂ ਵਿੱਚ ਵਿਅਸਥ ਹੈ। publive-image ਬਿਜਲੀ ਸੰਕਟ ਤੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਲੰਬੀ ਵਿਖੇ ਰੋਸ ਪ੍ਰਦਰਸ਼ਨ ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ ਇਸ ਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਹੰਡਿਆਇਆ ਦੇ 220 ਕੇ. ਵੀ. ਗਰਿੱਡ ਅੱਗੇ ਪਾਰਟੀ ਵਰਕਰਾਂ ਵਲੋਂ ਧਰਨਾ ਦਿੱਤਾ ਗਿਆ ਹੈ । ਟਾਂਡਾ ਦੇ ਬਿਜਲੀ ਘਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਧਰਨਾ ਲਗਾਇਆ ਗਿਆ ਹੈ। -PTCNews publive-image-
punjab-news power-cuts power-crisis ropar congress-government sad-bsp-protest sad-protet
Advertisment

Stay updated with the latest news headlines.

Follow us:
Advertisment