ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇ ਦਿੱਤੇ ਸਬੂਤ

SAD gives evidence of health min Balbir Sidhu wrong doings
ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇਦਿੱਤੇ ਸਬੂਤ 

ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇ ਦਿੱਤੇ ਸਬੂਤ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਹ ਸਾਬਿਤ ਕਰਨ ਲਈ ਸਬੂਤ ਪੇਸ਼ ਕੀਤੇ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਡਰੱਗ ਮਾਫੀਆ ਨਾਲ ਅੰਦਰਖਾਤੇ ਮਿਲਿਆ ਹੋਇਆ ਹੈ ਅਤੇ ਨਸ਼ਾ-ਰੋਗੀਆਂ ਦੇ ਇਲਾਜ ਲਈ ਇਸਤੇਮਾਲ ਹੁੰਦੀਆਂ ਬੁਪਰੀਨੌਰਫਿਨ ਦੀਆਂ 5 ਕਰੋੜ ਗੋਲੀਆਂ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਨੂੰ ਦੇਣ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਕੇ ਦੋਸ਼ੀਆਂ ਦਾ ਬਚਾਅ ਕਰਨ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਅਕਾਲੀ ਵਿਧਾਇਕ ਦਲ ਦੇ ਮੈਂਬਰਾਂ ਸਣੇ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੁਣ ਸਿਹਤ ਮੰਤਰੀ ਵੱਲੋਂ ਕੀਤੀ ਹੇਰਾਫੇਰੀ ਦੇ ਸਬੂਤ ਜਨਤਾ ਦੇ ਸਾਹਮਣੇ ਹਨ, ਇਸ ਲਈ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਐਨਡੀਪੀਐਸ ਐਕਟ ਤਹਿਤ ਉਸ ਖ਼ਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ 300 ਕਰੋੜ ਰੁਪਏ ਦੇ ਨਸ਼ੇ ਦੀਆਂ ਗੋਲੀਆਂ ਦੇ ਘੁਟਾਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਮੱਦਦ ਵਾਸਤੇ ਇੱਕ ਵੱਖਰੀ ਜਾਂਚ ਦਾ ਹੁਕਮ ਦੇਣਾ ਚਾਹੀਦਾ ਹੈ।

SAD gives evidence of health min Balbir Sidhu wrong doings
ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇਦਿੱਤੇ ਸਬੂਤ

ਇਸ ਦੌਰਾਨ ਅਕਾਲੀ ਵਿਧਾਇਕਾਂ ਪਵਨ ਟੀਨੂੰ, ਡਾਕਟਰ ਸੁਖਵਿੰਦਰ ਸੁੱਖੀ ਅਤੇ ਮਜੀਠੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਬੀਰ ਸਿੱਧੂ ਖ਼ਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਿਰਫ ਬੁਪਰੀਨੌਰਫਿਨ ਗੋਲੀਆਂ ਨੂੰ ਗਾਇਬ ਕਰਨ ਕਰਕੇ ਹਜ਼ਾਰਾਂ ਨਸ਼ਾ ਰੋਗੀਆਂ ਦੀ ਮੌਤ ਲਈ ਹੀ ਜ਼ਿੰਮੇਵਾਰ ਨਹੀਂ ਹੈ, ਸਗੋਂ ਨਵੇਂ ਨਸ਼ਾ ਰੋਗੀ ਵੀ ਪੈਦਾ ਕਰ ਰਿਹਾ ਹੈ, ਕਿਉਂਕਿ ਜੇਕਰ ਇਹ ਦਵਾਈ ਡਾਕਟਰ ਦੀ ਨਿਗਰਾਨੀ ਹੇਠ ਨਹੀਂ ਦਿੱਤੀ ਜਾਂਦੀ ਤਾਂ ਇਹ ਨਸ਼ੇੜੀ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਮੰਤਰੀ ਨਸ਼ਾ-ਰੋਗੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੇ ਆਪਣੇ ਫਰਜ਼ ਨੂੰ ਨਿਭਾਉਣ ਵਿਚ ਵੀ ਨਾਕਾਮ ਹੋਇਆ ਹੈ ਅਤੇ ਉਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ।

SAD gives evidence of health min Balbir Sidhu wrong doings
ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇਦਿੱਤੇ ਸਬੂਤ

ਬਲਬੀਰ ਸਿੱਧੂ ਖ਼ਿਲਾਫ ਨਵੇਂ ਸਬੂਤ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਸਿਹਤ ਸਕੱਤਰ ਨੇ 2 ਦਸੰਬਰ 2019 ਨੂੰ ਗਾਇਬ ਹੋਈਆਂ ਗੋਲੀਆਂ ਦਾ ਵੇਰਵਾ ਦਿੰਦਿਆਂ ਵੱਖ ਵੱਖ ਪ੍ਰਾਈਵੇਟ ਕੇਂਦਰਾਂ ਨੂੰ 12 ਕਾਰਣ ਦੱਸੋ ਨੋਟਿਸ ਜਾਰੀ ਕੀਤੇ ਸਨ ਅਤੇ ਕਿਹਾ ਸੀ ਕਿ ਉਹਨਾਂ ਸਾਰਿਆਂ ਖ਼ਿਲਾਫ ਐਨਡੀਪੀਸੀ ਐਕਟ ਅਤੇ ਲਾਇਸੰਸਿੰਗ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪ੍ਰਾਈਵੇਟ ਕੇਂਦਰਾਂ ਨੂੰ 10 ਦਿਨ ਦੇ ਅੰਦਰ ਜੁਆਬ ਦੇਣ ਲਈ ਕਿਹਾ ਗਿਆ ਸੀ। ਇਹ ਸਾਰੇ ਨੋਟਿਸ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਇਲਾਵਾ ਮਜੀਠੀਆ ਨੇ ਰਸਨ ਫਾਰਮਾ ਨੂੰ ਜਾਰੀ ਹੋਇਆਕਾਰਨ ਦੱਸੋ ਨੋਟਿਸ ਵੀ ਵਿਖਾਇਆ, ਜਿਸ ਵਿਚ ਕੰਪਨੀ ਉਤੇ 2.87 ਕਰੋੜ ਗੋਲੀਆਂ ਸਰਕਾਰੀ ਸਿਸਟਮ ਤੋਂ ਬਾਹਰ ਜਾ ਕੇ ਵੰਡਣ ਦਾ ਦੋਸ਼ ਲਾਇਆ ਹੈ।

SAD gives evidence of health min Balbir Sidhu wrong doings
ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇਦਿੱਤੇ ਸਬੂਤ

ਡਾਕਟਰ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਪ੍ਰਾਈਵੇਟ ਕੇਂਦਰਾਂ ਅਤੇ ਰਸਨ ਫਾਰਮਾ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਇ ਸਿਹਤ ਮੰਤਰੀ ਨੇ ਸਿਹਤ ਸਕੱਤਰ ਦੀ ਜਾਂਚ ਰੋਕ ਕੇ ਅਤੇ ਸਿਵਲ ਸਰਜਨਾਂ ਨੂੰ ਮੌਕੇ ਉੱਤੇ ਜਾਂਚ ਕਰਨ ਲਈ ਕਹਿ ਕੇ ਇਸ ਸਾਰੇ ਮਾਮਲੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਹ ਦਵਾਈਆਂ ਵੰਡਣ ਲਈ ਨਿਰਧਾਰਿਤ ਪ੍ਰਕਿਰਿਆ ਦੇ ਬਿਲਕੁੱਲ ਉਲਟ ਹੈ ਜੋ ਕਿ ਆਨਲਾਇਨ ਹੈ ਅਤੇ ਜਿਸ ਤਹਿਤ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਕਿ ਇਹ ਦਵਾਈ ਕਿਸ ਨੂੰ ਅਤੇ ਕਿਸ ਦੁਆਰਾ ਦਿੱਤੀ ਜਾ ਰਹੀ ਹੈ। ਨਿਯਮਾਂ ਸਪੱਸ਼ਟ ਕਰਦੇ ਹਨ ਕਿ ਇਹ ਗੋਲੀ ਕਿਸੇ ਸਿਹਤ ਕਰਮੀ ਦੁਆਰਾ ਮਰੀਜ਼ ਦੀ ਜੀਭ ਥੱਲੇ ਰੱਖੀ ਜਾਣੀ ਹੈ। ਉਹਨਾਂ ਕਿਹਾ ਕਿ ਜਨਵਰੀ ਅਤੇ ਨਵੰਬਰ 2019 ਵਿਚਕਾਰ ਇਸ ਮੰਤਵ ਲਈ ਇਸਤੇਮਾਲ ਹੋਣ ਵਾਲੀਆਂ 8.3 ਕਰੋੜ ਗੋਲੀਆਂ ਵਿਚੋਂ 5 ਕਰੋੜ ਗੋਲੀਆਂ ਦਾ ਕੋਈ ਰਿਕਾਰਡ ਨਹੀਂ ਹੈ ਕਿ ਉਹ ਕਿੱਥੇ ਇਸਤੇਮਾਲ ਹੋਈਆਂ ਹਨ।
-PTCNews