Mon, May 20, 2024
Whatsapp

ਬਟਾਲਾ 'ਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ: ਮੁੱਖ ਮੁਲਜ਼ਮ ਨੇ ਕੀਤਾ ਆਤਮ ਸਮਰਪਣ

Written by  Jashan A -- December 19th 2019 01:42 PM
ਬਟਾਲਾ 'ਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ: ਮੁੱਖ ਮੁਲਜ਼ਮ ਨੇ ਕੀਤਾ ਆਤਮ ਸਮਰਪਣ

ਬਟਾਲਾ 'ਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ: ਮੁੱਖ ਮੁਲਜ਼ਮ ਨੇ ਕੀਤਾ ਆਤਮ ਸਮਰਪਣ

ਬਟਾਲਾ 'ਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ: ਮੁੱਖ ਮੁਲਜ਼ਮ ਨੇ ਕੀਤਾ ਆਤਮ ਸਮਰਪਣ,ਬਟਾਲਾ: ਬਟਾਲਾ 'ਚ ਅਕਾਲੀ ਆਗੂ ਦਲਬੀਰ ਸਿੰਘ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਲਿਆ ਹੈ। ਉਹ ਕਤਲ ਤੋਂ ਬਾਅਦ ਭਗੌੜਾ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਸਾਬਕਾ ਸਰਪੰਚ ਦਲਬੀਰ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਗਰੋਂ ਅਕਾਲੀ ਦਲ ਨੇ ਇਸ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਸੰਘਰਸ਼ ਛੇੜ ਦਿੱਤਾ ਸੀ। ਹੋਰ ਪੜ੍ਹੋ:ਫਿਰੋਜ਼ਪੁਰ 'ਚ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਕਤਲ ,ਘਰ 'ਚੋਂ ਮਿਲੀ ਲਾਸ਼ ਅਕਾਲੀ ਦਲ ਨੇ ਇਲਜ਼ਾਮ ਲਾਇਆ ਸੀ ਕਿ ਇਸ ਪਿੱਛੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਹੱਥ ਹੈ। ਪੁਲਿਸ ਨੇ ਪਹਿਲਾਂ ਇਸ ਕੇਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਕਤਲ ਮਾਮਲੇ ਵਿਚ ਬਲਵਿੰਦਰ ਸਿੰਘ,ਮੇਂਜਰ ਸਿੰਘ, ਮਨਦੀਪ ਸਿੰਘ ਅਤੇ ਚਾਰ ਅਣਪਛਾਤੇ ਨਾਮਜ਼ਦ ਸਨ। -PTC News


Top News view more...

Latest News view more...

LIVE CHANNELS
LIVE CHANNELS