ਮੁੱਖ ਖਬਰਾਂ

ਸੀਨੀਅਰ ਅਕਾਲੀ ਆਗੂ ਤੇ SGPC ਮੈਂਬਰ ਬਿੱਕਰ ਸਿੰਘ ਚੰਨੂ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ     

By Shanker Badra -- March 12, 2021 2:19 pm

ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ,ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ SC ਵਿੰਗ ਦੇ ਪ੍ਰਧਾਨ ਜਥੇਦਾਰ ਬਿਕਰ ਸਿੰਘ ਚੰਨੂੰ ਦਾ ਅੱਜ ਦਿਹਾਂਤ ਹੋ ਗਿਆ ਹੈ।

SAD leaders and Former vice-president of SGPC Bikkar Singh Channu dies ਸੀਨੀਅਰ ਅਕਾਲੀ ਆਗੂ ਤੇ SGPCਮੈਂਬਰਬਿੱਕਰ ਸਿੰਘ ਚੰਨੂਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਦੱਸਣਯੋਗ ਹੈ ਕਿ ਉਹ ਇਕ ਮਹੀਨੇ ਤੋਂ ਬੁਖਾਰ ਅਤੇ ਫ਼ੇਫ਼ੜਿਆਂ ਦੀ ਸਮੱਸਿਆ ਨਾਲ ਜੂਝ ਰਹੇ ਸਨ। ਸ਼੍ਰੋਮਣੀ ਕਮੇਟੀ ਮੈਂਬਰ ਬਿੱਕਰ ਸਿੰਘ ਚੰਨੂੰ ਦੇ ਦਿਹਾਂਤ 'ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਗਹਿਰਾ ਦੁੱਖ ਪ੍ਰਗਟਾਇਆ ਹੈ।

SAD leaders and Former vice-president of SGPC Bikkar Singh Channu dies ਸੀਨੀਅਰ ਅਕਾਲੀ ਆਗੂ ਤੇ SGPCਮੈਂਬਰਬਿੱਕਰ ਸਿੰਘ ਚੰਨੂਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਇਸ ਦੌਰਾਨ ਦੁਪਹਿਰ ਮੌਕੇ ਪਿੰਡ ਚੰਨੂੰ ਹਲਕਾ ਲੰਬੀ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਚਿਖਾ ਨੂੰ ਅਗਨੀ ਸਪੁੱਤਰ ਜਤਿੰਦਰ ਸਿੰਘ ਨੇ ਦਿੱਤੀ। ਇਸ ਮੌਕੇ ਅਕਾਲੀ ਦਲ ਦੇ ਆਗੂਆਂ ,ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

SAD leaders and Former vice-president of SGPC Bikkar Singh Channu dies ਸੀਨੀਅਰ ਅਕਾਲੀ ਆਗੂ ਤੇ SGPCਮੈਂਬਰਬਿੱਕਰ ਸਿੰਘ ਚੰਨੂਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ , "ਤਨ ਮਨ ਨਾਲ ਸਦਾ ਪੰਥ ਤੇ ਪੰਜਾਬ ਦੀ ਸੇਵਾ ਵਿੱਚ ਜੁੜੇ ਰਹਿਣ ਵਾਲੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਬਿੱਕਰ ਸਿੰਘ ਚੰਨੂ ਦੇ ਅਕਾਲ ਚਲਾਣੇ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ। ਗੁਰੂ ਮਹਾਰਾਜ ਜੀ ਉਸ ਨੇਕ ਰੂਹ ਨੂੰ ਆਪਣੇ ਚਰਨੀਂ ਲਾਉਣ, ਅਤੇ ਪਿੱਛੇ ਪਰਿਵਾਰ ਨੂੰ ਹੌਸਲਾ ਬਖਸ਼ਣ।"
-PTCNews

  • Share