ਜਲਦ ਹੀ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ – ਹਰਸਿਮਰਤ ਕੌਰ ਬਾਦਲ 

Sajjan Kumar Convicted Harsimrat kaur Badal applauded decision
ਜਲਦ ਹੀ ਪੂਰਾ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ - ਹਰਸਿਮਰਤ ਕੌਰ ਬਾਦਲ 

ਜਲਦ ਹੀ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ – ਹਰਸਿਮਰਤ ਕੌਰ ਬਾਦਲ

ਸੱਜਣ ਕੁਮਾਰ ਨੂੰ ੧੯੮੪ ਸਿੱਖ ਨਸਲਕੁਸ਼ੀ ਮਾਮਲੇ ‘ਚ ਦਿੱਲੀ ਹਾਈਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ‘ਤੇ ਬੋਲਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਹੁਤ ਜਲਦ ਜਗਦੀਸ਼ ਟਾਈਟਲਰ, ਕਮਲ ਨਾਥ ਅਤੇ ਪੂਰਾ ਗਾਂਧੀ ਪਰਿਵਾਰ ਸਲਾਖਾਂ ਪਿੱਛੇ ਹੋਵੇਗਾ।

੧੯੮੪ ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਕੇਸ ਵਿਚ ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਫ਼ੈਸਲਾ ਹੈ। ਸਲਾਖਾਂ ਪਿੱਛੇ ਕੱਲ੍ਹ ਜਗਦੀਸ਼ ਟਾਈਟਲਰ ਹੋਵੇਗਾ ਅਤੇ ਫਿਰ ਕਮਲ ਨਾਥ ਅਤੇ ਫਿਰ ਗਾਂਧੀ ਪਰਿਵਾਰ।

Sajjan Kumar Convicted Harsimrat kaur Badal applauded decision
ਜਲਦ ਹੀ ਪੂਰਾ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ – ਹਰਸਿਮਰਤ ਕੌਰ ਬਾਦਲ

Read More :’84 ਸਿੱਖ ਕਤਲੇਆਮ ਮਾਮਲਾ: ਟਾਈਟਲਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰਨਾਂ ਕਈ ਮੰਤਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ

ਇਸ ਦੌਰਾਨ, ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ੧੯੮੪ ਵਿੱਚ ਹੋਏ ਦੰਗਿਆਂ ਦੇ ਕੇਸਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦਾ ਵੀ ਧੰਨਵਾਦ ਕੀਤਾ।

ਦੱਸ ਦੇਈਏ ਕਿ ਸੰਨ ੧੯੮੪ ‘ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ‘ਚ ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਦੇ ਗਲਾਂ ‘ਚ ਬਲਦੇ ਟਾਇਰ ਪਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

—PTC News