Fri, Apr 26, 2024
Whatsapp

Salman Khan Bracelet: ਸਲਮਾਨ ਖਾਨ ਦੇ ਨੀਲੇ ਬ੍ਰੇਸਲੇਟ ਦਾ ਖੁੱਲਿਆ ਰਾਜ਼, ਵੀਡੀਓ ਵਾਇਰਲ

Written by  Riya Bawa -- January 03rd 2022 04:13 PM -- Updated: January 03rd 2022 04:24 PM
Salman Khan Bracelet: ਸਲਮਾਨ ਖਾਨ ਦੇ ਨੀਲੇ ਬ੍ਰੇਸਲੇਟ ਦਾ ਖੁੱਲਿਆ ਰਾਜ਼, ਵੀਡੀਓ ਵਾਇਰਲ

Salman Khan Bracelet: ਸਲਮਾਨ ਖਾਨ ਦੇ ਨੀਲੇ ਬ੍ਰੇਸਲੇਟ ਦਾ ਖੁੱਲਿਆ ਰਾਜ਼, ਵੀਡੀਓ ਵਾਇਰਲ

ਮੁੰਬਈ : ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿਣ ਵਾਲੇ ਅਤੇ ਬਾਲੀਵੁੱਡ ਦੇ "ਭਾਈ ਜਾਨ" ਕਹੇ ਸਲਮਾਨ ਖਾਨ ਨੇ ਪਿਛਲੇ ਦਿਨਾਂ 'ਚ ਹੀ ਆਪਣਾ 56ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ। ਜਨਮ ਦਿਨ ਵਾਲੇ ਦਿਨ ਹੀ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਸੀ ਜਿਸ ਕਾਰਨ ਉਹ ਇੱਕ ਵਾਰ ਫਿਰ ਸੁਰਖੀਆਂ 'ਚ ਬਣੇ ਰਹੇ ਪਰ ਅੱਜ ਅਸੀਂ ਗੱਲ ਕਰਾਂਗੇ ਸਲਮਾਨ ਖਾਨ ਦੀ ਇਕ ਪੁਰਾਣੀ ਵੀਡੀਓ ਬਾਰੇ ਦੱਸਾਂਗੇ ਜਿਸ ਵਿਚ ਉਸਨੇ ਦੱਸਿਆ ਸੀ ਕਿ ਕੌਣ ਉਸਨੂੰ ਬੁਰੀ ਨਜ਼ਰ ਅਤੇ ਨਕਾਰਾਤਮਕਤਾ ਤੋਂ ਬਚਾਉਂਦਾ ਹੈ। ਦੱਸ ਦਈਏ ਕਿ ਇਹ ਕੰਮ ਕਿਸੇ ਹੋਰ ਨੇ ਨਹੀਂ ਬਲਕਿ ਸਲਮਾਨ ਖਾਨ ਦੇ ਬਰੇਸਲੇਟ ਨੇ ਕੀਤਾ ਹੈ, ਜਿਸ ਨੂੰ ਉਹ ਹਮੇਸ਼ਾ ਆਪਣੇ ਹੱਥ 'ਚ ਪਾਉਂਦੇ ਹਨ। ਇਸ ਪੁਰਾਣੇ ਵੀਡੀਓ 'ਚ ਸਲਮਾਨ ਖੁਦ ਇਸ ਬਰੇਸਲੇਟ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ।

 
View this post on Instagram
 

A post shared by salman khan ? (@kingno.1_)

ਵੀਡੀਓ ਇਕ ਇਵੈਂਟ ਦਾ ਹੈ, ਜਿਸ ਵਿੱਚ ਸਲਮਾਨ ਖਾਨ ਤੋਂ ਇਸ ਬਰੇਸਲੇਟ ਬਾਰੇ ਪੁੱਛਿਆ ਹੈ। ਇਸ 'ਤੇ ਸਲਮਾਨ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਵੀ ਅਜਿਹਾ ਹੀ ਬਰੇਸਲੇਟ ਪਹਿਨਦੇ ਸਨ। ਸਲਮਾਨ ਮੁਤਾਬਕ ਉਨ੍ਹਾਂ ਨੂੰ ਇਹ ਕਾਫੀ ਕੂਲ ਲੱਗਾ। ਸਲਮਾਨ ਅੱਗੇ ਦੱਸਦੇ ਹਨ ਕਿ ਜਦੋਂ ਉਹ ਖੁਦ ਐਕਟਿੰਗ ਕਰਨ ਆਏ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਉਹੀ ਬਰੇਸਲੇਟ ਗਿਫਟ ਕੀਤਾ ਸੀ। ਅਦਾਕਾਰ ਨੇ ਵੀਡੀਓ ਵਿਚ ਦੱਸਿਆ ਸੀ ਕਿ ਬਰੇਸਲੇਟ ਵਿਚ ਮੌਜੂਦ ਪੱਥਰ ਦਾ ਨਾਮ ਫਿਰੋਜ਼ਾ ਹੈ। ਸਲਮਾਨ ਨੇ ਇਹ ਵੀ ਕਿਹਾ ਕਿ ਇਹ ਪੱਥਰ ਖੁਦ ਉਨ੍ਹਾਂ 'ਤੇ ਆਉਣ ਵਾਲੀ ਸਾਰੀ ਨਕਾਰਾਤਮਕਤਾ ਨੂੰ ਸਹਿਣ ਕਰਦਾ ਹੈ। ਅਦਾਕਾਰ ਮੁਤਾਬਕ ਜਦੋਂ ਨਕਾਰਾਤਮਕਤਾ ਨੇੜੇ ਆਉਂਦੀ ਹੈ ਤਾਂ ਇਹ ਪੱਥਰ ਆਪਣੇ ਆਪ ਟੁੱਟ ਜਾਂਦਾ ਹੈ। ਵੀਡੀਓ 'ਚ ਸਲਮਾਨ ਖਾਨ ਦੱਸਦੇ ਹਨ ਕਿ ਇਹ ਉਨ੍ਹਾਂ ਦਾ 7ਵਾਂ ਪੱਥਰ ਹੈ। ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਇਸ ਸਾਲ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਸਲਮਾਨ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 'ਚ ਵੀ ਕੈਮਿਓ ਰੋਲ 'ਚ ਨਜ਼ਰ ਆਉਣਗੇ। -PTC News

Top News view more...

Latest News view more...