Fri, Apr 26, 2024
Whatsapp

ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ

Written by  Shanker Badra -- August 31st 2021 08:43 PM
ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ

ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ

ਸੰਗਰੂਰ : ਜਦੋਂ ਸੰਗਰੂਰ ਦੇ ਪਿੰਡ ਭੱਟੀਵਾਲ ਵਿਖੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਬੁਢਾਪਾ ਪੈਨਸ਼ਨਾਂ ਵੰਡਣ ਅਤੇ ਇਨਾਮ ਵੰਡ ਸਮਰੋਹ ਲਈ ਆਏ ਤਾਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਅੱਜ ਫ਼ਿਰ ਕਾਕੜਾ ਵਾਂਗ ਭੱਟੀਵਾਲ ਵਿਖੇ ਪਹੁੰਚ ਕੇ ਮੰਤਰੀ ਦਾ ਚਲਦੇ ਸਮਾਗ਼ਮ ਵਿੱਚ ਹੀ ਜਬਰਦਸਤ ਨਾਅਰੇਬਾਜੀ ਕਰਕੇ ਵਿਰੋਧ ਕੀਤਾ। [caption id="attachment_528909" align="aligncenter" width="300"] ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ[/caption] ਇਸ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਰਾਜਕਿਰਨ ਕੌਰ, ਨਰਪਿੰਦਰ ਕੌਰ, ਗੁਰਦੀਪ ਕੌਰ ਬਠਿੰਡਾ, ਗੁਰਪ੍ਰੀਤ ਮਲੇਰਕੋਟਲਾ, ਲਖਵੀਰ ਕੌਰ, ਹਰਦੀਪ ਮਲੇਰਕੋਟਲਾ, ਪਲਵਿੰਦਰ ਸਿੰਘ, ਪ੍ਰਸੋਤਮ ਸਿੰਘ, ਗੁਰਦੀਪ ਸਿੰਘ, ਗੁਰਮੇਲ ਬਰਗਾੜੀ, ਸੁਰਿੰਦਰ ਸਿੰਘ, ਕ੍ਰਿਸ਼ਨ ਸਿੰਘ ਆਦਿ ਨੂੰ ਗ੍ਰਿਫਤਾਰ ਕਰਕੇ ਭਵਾਨੀਗੜ ਥਾਣੇ 'ਚ ਡੱਕਿਆ ਅਤੇ ਮੰਤਰੀ ਸਾਹਿਬ ਜਦ ਪਿੰਡ ਦਾ ਨਿਰੀਖਣ ਕਰ ਰਹੇ ਸੀ ਤਦ ਸੁਖਜੀਤ ਸਿੰਘ ਅਤੇ ਜਸਵੰਤ ਫਾਜ਼ਿਲਕਾ ਨੇ ਘੇਰ ਕੇ ਨਾਅਰੇਬਾਜੀ ਕੀਤੀ ,ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵੀ ਭਵਾਨੀਗੜ੍ਹ ਥਾਣੇ ਵਿੱਚ ਲਿਜਾਇਆ ਗਿਆ। [caption id="attachment_528907" align="aligncenter" width="300"] ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ[/caption] ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਜਦੋਂ ਤੋਂ ਕਾਂਗਰਸ ਸਰਕਾਰ ਪੰਜਾਬ 'ਚ ਸੱਤਾ 'ਚ ਆਈ ਹੈ ਤਦ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੀ ਕੋਠੀ ਦੇ ਮੁੱਖ ਗੈਟ 'ਤੇ 31 ਦਸੰਬਰ ਤੋਂ ਸਾਂਝਾ ਮੋਰਚਾ ਦਾ ਪੱਕਾ ਧਰਨਾ ਚੱਲ ਰਿਹਾ ਹੈ। ਸੈਂਕੜੇ ਮੀਟਿੰਗਾਂ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਨਾਲ ਹੋ ਚੁੱਕੀਆਂ ਹਨ ਪਰ ਇਹ ਹੋਈਆਂ ਮੀਟਿੰਗ 'ਚ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਬਲਕਿ ਬੇਰੁਜ਼ਗਾਰਾਂ ਨੂੰ ਡਰਾ ਧਮਕਾ ਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। [caption id="attachment_528908" align="aligncenter" width="300"] ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ[/caption] ਦੂਜੇ ਪਾਸੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਵੱਡੀ ਗਿਣਤੀ ਵਿੱਚ ਮੰਗ ਨੂੰ ਲੈ ਕੇ ਮੁਨੀਸ਼ ਫਾਜ਼ਿਲਕਾ 21 ਅਗਸਤ ਤੋ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ। [caption id="attachment_528906" align="aligncenter" width="300"] ਸੰਗਰੂਰ : ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਭੱਟੀਵਾਲ ਵਿਖੇ ਕੀਤਾ ਵਿਰੋਧ[/caption] ਉਨ੍ਹਾਂ ਕਿਹਾ ਕਿ ਜਦੋਂ ਤੱਕ ਉਕਤ ਵਿਸ਼ਿਆਂ ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਨਹੀਂ ਆਉਂਦੀਆਂ ਤਦ ਤੱਕ ਮੈਂ ਟੈਂਕੀ ਤੇ ਹੀ ਰਹਾਂਗਾ। ਢਿੱਲਵਾਂ ਨੇ ਕਿਹਾ ਜਦੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਤਦ ਤਕ ਸੰਘਰਸ਼ ਜਾਰੀ ਰਹੇਗਾ ਤੇ ਜਿਥੇ ਕਿਤੇ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਆਉਂਦੇ ਹਨ ਤਾਂ ਉਨ੍ਹਾਂ ਦਾ ਘਿਰਾਓ ਕਰਕੇ ਵਿਰੋਧ ਕੀਤਾ ਜਾਵੇਗਾ। -PTCNews


Top News view more...

Latest News view more...