Thu, Apr 25, 2024
Whatsapp

ਭਾਰਤ ਦੇ ਇਸ ਵਿਅਕਤੀ ਨੂੰ ਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ

Written by  Shanker Badra -- January 16th 2021 01:32 PM
ਭਾਰਤ ਦੇ ਇਸ ਵਿਅਕਤੀ ਨੂੰ ਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ

ਭਾਰਤ ਦੇ ਇਸ ਵਿਅਕਤੀ ਨੂੰ ਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ

ਭਾਰਤ ਦੇ ਇਸ ਵਿਅਕਤੀ ਨੂੰਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ:ਨਵੀਂ ਦਿੱਲੀ : ਅੱਜ ਦੇਸ਼ ਵਿਆਪੀ ਕੋਵਿਡ -19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਚੁਕੀ ਹੈ। ਇਸ ਦੌਰਾਨ ਦਿੱਲੀ ਦੇ ਏਮਜ਼ (AIIMS) 'ਚ ਇਕ ਸਫ਼ਾਈ ਕਰਮਚਾਰੀ ਮਨੀਸ਼ ਕੁਮਾਰ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ। ਇਸ ਮੌਕੇ ਉੱਥੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ AIIMS ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਵੀ ਮੌਜੂਦ ਸਨ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ [caption id="attachment_466642" align="aligncenter" width="300"]Sanitation Worker Manish Kumar Becomes First Indian to Get Covid-19 Vaccine in Milestone Moment ਭਾਰਤ ਦੇ ਇਸ ਵਿਅਕਤੀ ਨੂੰਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ[/caption] ਇਸ ਤੋਂ ਬਾਅਦ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ 'ਚ ਟੀਕਾ ਲਗਾਇਆ।  ਡਾ. ਗੁਲੇਰੀਆ ਨੇ ਵੈਕਸੀਨ ਲਗਵਾ ਕੇ ਕਈ ਤਰ੍ਹਾਂ ਦੀ ਸ਼ੱਕ ਨੂੰ ਦੂਰ ਕਰ ਦਿੱਤਾ ਹੈ।ਇਸ ਤੋਂ ਸਾਫ਼ ਹੈ ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਵਿਚਾਲੇ ਕਾਫ਼ੀ ਅਫਵਾਹਾਂ ਵੀ ਹਨ। [caption id="attachment_466640" align="aligncenter" width="277"]Sanitation Worker Manish Kumar Becomes First Indian to Get Covid-19 Vaccine in Milestone Moment ਭਾਰਤ ਦੇ ਇਸ ਵਿਅਕਤੀ ਨੂੰਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ[/caption] ਅਜਿਹੇ ਵਿਚ AIIMS ਡਾਇਰੈਕਟਰ ਦੇ ਵੈਕਸੀਨ ਲਗਵਾਉਣ ਨਾਲ ਲੋਕਾਂ ਵਿਚਾਲੇ ਇਕ ਸਕਾਰਾਤਮਕ ਸੁਨੇਹਾ ਜਾਵੇਗਾ ਅਤੇ ਲੋਕਾਂ ਵਿਚਾਲੇ ਵੈਕਸੀਨ ਨੂੰ ਲੈ ਕੇ ਅਫਵਾਹਾਂ ਉੱਤੇ ਵਿਰਾਮ ਲੱਗੇਗਾ।  ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨ ’ਚ ਉੱਠ ਰਹੇ ਸ਼ੱਕਾਂ ਨੂੰ ਦੂਰ ਕਰਨ ਲਈ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੈਕਸੀਨ ਲੈਣ ਦਾ ਫੈਸਲਾ ਕੀਤਾ ਸੀ। [caption id="attachment_466639" align="aligncenter" width="300"]Sanitation Worker Manish Kumar Becomes First Indian to Get Covid-19 Vaccine in Milestone Moment ਭਾਰਤ ਦੇ ਇਸ ਵਿਅਕਤੀ ਨੂੰਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ[/caption] ਇਸ ਦੌਰਾਨ ਹਰਸ਼ਵਰਧਨ ਨੇ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ, ਵੈਕਸੀਨ ਕੋਰੋਨਾ ਵਿਰੁੱਧ ਜੰਗ 'ਚ ਸੰਜੀਵਨੀ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਹਿਲੇ ਪੋਲੀਓ ਅਤੇ ਚੇਚਕ ਵਿਰੁੱਧ ਜੰਗ ਜਿੱਤੀ ਹੈ ਅਤੇ ਹੁਣ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੋਵਿਡ-19 ਵਿਰੁੱਧ ਜੰਗ ਜਿੱਤਣ ਦੇ ਨਿਰਣਾਇਕ ਦੌਰ 'ਚ ਪਹੁੰਚ ਚੁੱਕਿਆ ਹੈ। ਹਰਸ਼ਵਰਧਨ ਨੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਜਾ ਕੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ। ਪੜ੍ਹੋ ਹੋਰ ਖ਼ਬਰਾਂ : ਦੇਸ਼ 'ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, AIIMS ਦੇ ਡਾ. ਗੁਲੇਰੀਆ ਨੂੰ ਲੱਗਾ ਪਹਿਲਾ ਟੀਕਾ [caption id="attachment_466641" align="aligncenter" width="288"]Sanitation Worker Manish Kumar Becomes First Indian to Get Covid-19 Vaccine in Milestone Moment ਭਾਰਤ ਦੇ ਇਸ ਵਿਅਕਤੀ ਨੂੰਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ[/caption] ਪੀਐੱਮ ਮੋਦੀ ਨੇ ਕਿਹਾ ਪਹਿਲੀ ਤੇ ਦੂਸਰੀ ਡੋਜ਼ ਦੌਰਾਨ ਲਗਪਗ ਇਕ ਮਹੀਨੇ ਦਾ ਵਕਫ਼ਾ ਵੀ ਰੱਖਿਆ ਜਾਵੇਗਾ। ਦੂਸਰੀ ਡੋਜ਼ ਲੱਗਣ ਦੇ ਦੋ ਹਫ਼ਤੇ ਬਾਅਦ ਹੀ ਤੁਹਾਡੇ ਸਰੀਰ ‘ਚ ਕੋਰੋਨਾ ਖ਼ਿਲਾਫ਼ ਜ਼ਰੂਰੀ ਇਮਿਊਨਿਟੀ ਵਿਕਸਤ ਹੋ ਸਕੇਗੀ। ਪੀਐੱਮ ਮੋਦੀ ਨੇ ਕਿਹਾ ਦੁਨੀਆ ਦੇ 100 ਤੋਂ ਵੀ ਜ਼ਿਆਦਾ ਅਜਿਹੇ ਦੇਸ਼ ਹਨ ,ਜਿਨ੍ਹਾਂ ਦੀ ਜਨਸੰਖਿਆ 3 ਕਰੋੜ ਤੋਂ ਘੱਟ ਹੈ ਤੇ ਭਾਰਤ ਵੈਕਸੀਨੇਸ਼ਨ ਦੇ ਪਹਿਲੇ ਪੜਾਅ ‘ਚ ਹੀ 3 ਕਰੋੜ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ।’ -PTCNews


Top News view more...

Latest News view more...