ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ 2 ਦਿਨ ਬਾਅਦ ਲੀਲਾਵਤੀ ਹਸਪਤਾਲ ‘ਚੋਂ ਮਿਲੀ ਛੁੱਟੀ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ2 ਦਿਨ ਬਾਅਦ ਲੀਲਾਵਤੀ ਹਸਪਤਾਲ 'ਚੋਂ ਮਿਲੀਛੁੱਟੀ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ 2 ਦਿਨ ਬਾਅਦ ਲੀਲਾਵਤੀ ਹਸਪਤਾਲ ‘ਚੋਂ ਮਿਲੀ ਛੁੱਟੀ: ਮੁੰਬਈ : ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਅੱਜ 2 ਦਿਨਾਂ ਬਾਅਦ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਸੰਜੇ ਦੱਤ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ ਪਰ ਇਹਤਿਆਤ ਵਜੋਂ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ’ਚ ਭਰਤੀ ਕੀਤਾ ਗਿਆ ਸੀ।

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ2 ਦਿਨ ਬਾਅਦ ਲੀਲਾਵਤੀ ਹਸਪਤਾਲ ‘ਚੋਂ ਮਿਲੀਛੁੱਟੀ

ਮਿਲੀ ਜਾਣਕਾਰੀ ਅਨੁਸਾਰਸੰਜੇ ਦੱਤ ਨੂੰ ਅੱਠ ਅਗਸਤ ਨੂੰ ਸਾਹ ‘ਚ ਤਕਲੀਫ਼ ਹੋਣ ਦੀ ਵਜ੍ਹਾ ਨਾਲ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਦੋਂ ਵੀ ਸੰਜੇ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ। ਜਿੱਥੇ ਅੱਜ 2 ਦਿਨਾਂ ਬਾਅਦ ਸੰਜੇ ਦੱਤ ਨੂੰ ਘਰ ਭੇਜ ਦਿੱਤਾ ਗਿਆ ਹੈ।

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ2 ਦਿਨ ਬਾਅਦ ਲੀਲਾਵਤੀ ਹਸਪਤਾਲ ‘ਚੋਂ ਮਿਲੀਛੁੱਟੀ

ਸੰਜੇ ਦੱਤ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਸੀ। ਸੰਜੇ ਨੇ ਲਿਖਿਆ ਸੀ-ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਮੈਂ ਫਿਲਹਾਲ ਡਾਕਟਰਾਂ ਦੀ ਨਿਗਰਾਨੀ ‘ਚ ਹਾਂ ਤੇ ਮੇਰੀ ਕੋਵਿਡ-19 ਰਿਪੋਰਟ ਨੈਗੇਟਿਵ ਹੈ। ਡਾਕਟਰਾਂ ਤੇ ਸਟਾਫ ਦੀ ਮਦਦ ਨਾਲ ਇਕ ਜਾਂ ਦੋ ਦਿਨ ‘ਚ ਘਰ ਵਾਪਸ ਚਲੇ ਜਾਣਗੇ। ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ2 ਦਿਨ ਬਾਅਦ ਲੀਲਾਵਤੀ ਹਸਪਤਾਲ ‘ਚੋਂ ਮਿਲੀਛੁੱਟੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬਚਨ, ਅਭਿਸ਼ੇਕ ਬਚਨ, ਐਸ਼ਵਰਿਆ ਰਾਏ ਬਚਨ ਤੇ ਅਰਾਧਿਆ ਕੋਵਿਡ-19 ਪਾਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਰਹਿ ਚੁੱਕੇ ਹਨ। ਐਸ਼ਵਰਿਆ ਰਾਏ ਬਚਨ ਤੇ ਅਰਾਧਿਆ  ਤੋਂ ਬਾਅਦ ਹੁਣ ਅਮਿਤਾਭ ਅਤੇ ਅਭਿਸ਼ੇਕ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
-PTCNews