ਹੋਰ ਖਬਰਾਂ

ਡਾ.ਓਬਰਾਏ ਦੀ ਨਿਰਸਵਾਰਥ ਸੇਵਾ ਨੇ ਕਾਇਮ ਕੀਤੀ ਨਿਵੇਕਲੀ ਮਿਸਾਲ : ਬਲਵਿੰਦਰ ਸਿੰਘ ਧਾਲੀਵਾਲ

By Shanker Badra -- March 08, 2021 5:50 pm

ਅੰਮ੍ਰਿਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਇਲਾਕੇ ਦੇ 35 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਟ੍ਰਾਈ ਸਾਈਕਲ ਅਤੇ 3 ਨੂੰ ਫਹੁੜੀਆਂ ਵੰਡੀਆਂ ਗਈਆਂ।

Sarbat Da Bhala Charitable Trust 35 tricycles to Disability in border areas on Women's Day ਡਾ.ਓਬਰਾਏ ਦੀ ਨਿਰਸਵਾਰਥ ਸੇਵਾ ਨੇ ਕਾਇਮ ਕੀਤੀ ਨਿਵੇਕਲੀ ਮਿਸਾਲ : ਬਲਵਿੰਦਰ ਸਿੰਘ ਧਾਲੀਵਾਲ

ਇਸ ਸਬੰਧੀ ਟ੍ਰਾਂਸਪੋਰਟਰ ਗੁਲਬਾਗ ਸਿੰਘ ਸੰਧੂ,ਸਰਪੰਚ ਜਗਬੀਰ ਸਿੰਘ ਸੰਧੂ ਦੀ ਦੇਖ ਰੇਖ 'ਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਇੰਟੈਲੀਜੈਂਸ ਰੀਜਨਲ ਯੂਨਿਟ ਅੰਮ੍ਰਿਤਸਰ ਦੇ ਜਾਇੰਟ ਡਾਇਰੈਕਟਰ (ਜੀ.ਐੱਸ.ਟੀ.) ਬਲਵਿੰਦਰ ਸਿੰਘ ਧਾਲੀਵਾਲ ਅਤੇ ਜਾਇੰਟ ਡਾਇਰੈਕਟਰ (ਡੀ.ਆਰ.ਆਈ.) ਰਾਮ ਬਿਸ਼ਨੋਈ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸਰਹੱਦੀ ਖੇਤਰ ਅੰਦਰ ਕੀਤੇ ਇਸ ਵੱਡੇ ਉਪਰਾਲੇ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਡਾ.ਓਬਰਾਏ ਵੱਲੋਂ ਹਰ ਮੁਸ਼ਕਿਲ ਘੜੀ 'ਚ ਸਭ ਤੋਂ ਪਹਿਲਾਂ ਅੱਗੇ ਆ ਕੇ ਲੋੜਵੰਦ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਦੀ ਕੀਤੀ ਜਾਂਦੀ ਨਿਰਸਵਾਰਥ ਵੱਡੀ ਮਦਦ ਨੇ ਪੂਰੀ ਦੁਨੀਆਂ ਅੰਦਰ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।

Sarbat Da Bhala Charitable Trust 35 tricycles to Disability in border areas on Women's Day ਡਾ.ਓਬਰਾਏ ਦੀ ਨਿਰਸਵਾਰਥ ਸੇਵਾ ਨੇ ਕਾਇਮ ਕੀਤੀ ਨਿਵੇਕਲੀ ਮਿਸਾਲ : ਬਲਵਿੰਦਰ ਸਿੰਘ ਧਾਲੀਵਾਲ

ਇਸ ਦੌਰਾਨ ਬੋਲਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਸ ਸਰਹੱਦੀ ਖੇਤਰ ਅੰਦਰ ਰਹਿਣ ਵਾਲੀਆਂ ਅੰਗਹੀਣ ਤੇ ਹੋਰ ਲੋੜਵੰਦ ਔਰਤਾਂ ਨੂੰ ਜਲਦ ਹੀ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ਸਰਹੱਦੀ ਖਿੱਤੇ 'ਚ ਇਕ ਲੈਬਾਰਟਰੀ ਵੀ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ 50 ਦੇ ਕਰੀਬ ਪਿੰਡਾਂ  ਅੰਦਰ ਰਹਿਣ ਵਾਲੇ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ।
-PTCNews

  • Share