Fri, Apr 26, 2024
Whatsapp

ਸਰਬਜੀਤ ਕੌਰ ਕਤਲ ਮਾਮਲਾ: ਯੂਕੇ ‘ਚ ਪੰਜਾਬੀ ਵਿਅਕਤੀ 'ਤੇ ਲੱਗੇ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ

Written by  Shanker Badra -- May 10th 2018 10:17 PM
ਸਰਬਜੀਤ ਕੌਰ ਕਤਲ ਮਾਮਲਾ: ਯੂਕੇ ‘ਚ ਪੰਜਾਬੀ ਵਿਅਕਤੀ 'ਤੇ ਲੱਗੇ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ

ਸਰਬਜੀਤ ਕੌਰ ਕਤਲ ਮਾਮਲਾ: ਯੂਕੇ ‘ਚ ਪੰਜਾਬੀ ਵਿਅਕਤੀ 'ਤੇ ਲੱਗੇ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ

ਸਰਬਜੀਤ ਕੌਰ ਕਤਲ ਮਾਮਲਾ: ਯੂਕੇ ‘ਚ ਪੰਜਾਬੀ ਵਿਅਕਤੀ 'ਤੇ ਲੱਗੇ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ:ਯੂਕੇ ‘ਚ 3 ਮਹੀਨੇ ਪਹਿਲਾਂ ਸਰਬਜੀਤ ਕੌਰ ਦੇ ਹੋਏ ਕਤਲ ਕੇਸ ਦੀ ਗੁੱਥੀ ਸੁਲਝਦੀ ਨਜ਼ਰ ਆ ਰਹੀ ਹੈ। Sarbjit Kaur death: Husband charged with wife's murderਇਸ ਮਾਮਲੇ ਦੀ ਜਾਂਚ ਕਰ ਰਹੀ ਯੂਕੇ ਪੁਲਿਸ ਨੇ ਪੰਜਾਬੀ ਮੂਲ ਦੇ ਕਰੋਬਾਰੀ ਗੁਰਪ੍ਰੀਤ ਸਿੰਘ ਉੱਪਰ ਆਪਣੀ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ।ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸਰਬਜੀਤ ਕੌਰ ਦੀ ਲਾਸ਼ ਤਕਰੀਬਨ ਤਿੰਨ ਮਹੀਨਿਆਂ ਬਾਅਦ ਘਰ ‘ਚੋਂ ਹੀ ਮਿਲੀ ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ‘ਤੇ ਗਿਆ।Sarbjit Kaur death: Husband charged with wife's murderਇਸ ਕਤਲ ਕੇਸ ਨੂੰ ਸ਼ੁਰੂ ਵਿੱਚ ਲੁੱਟ ਦਾ ਮਾਮਲਾ ਮੰਨਿਆ ਜਾ ਰਿਹਾ ਸੀ।ਵੈਸਟ ਮਿਡਲੈਂਡ ਦੀ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਕੇਸ ਬਹੁਤ ਹੈਰਾਨ ਕਰਨ ਵਾਲਾ ਸੀ।Sarbjit Kaur death: Husband charged with wife's murderਵੈਸਟ ਮਿਡਲੈਂਡ ਪੁਲਿਸ ਦੇ ਚੀਫ ਇੰਸਪੈਕਟਰ ਕ੍ਰਿਸ ਮੈਲੇਟ ਨੇ ਕਿਹਾ ਕਿ ਇਸ ਕੇਸ ਦੀ ਤਫਤੀਸ਼ ਵਿੱਚ ਅਹਿਮ ਸਬੂਤ ਮਿਲੇ ਹਨ ਤੇ ਸਰਬਜੀਤ ਕੌਰ ਦੇ ਪਰਿਵਾਰ ਤੇ ਦੋਸਤਾਂ ਦੀ ਪੂਰੀ ਮਦਦ ਕੀਤੀ ਜਾਵੇਗੀ।ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਸਰਬਜੀਤ ਕੌਰ ਦੀ ਮੌਤ ਸਾਹ ਘੁੱਟਣ ਕਰਕੇ ਹੋਈ ਹੈ। Sarbjit Kaur death: Husband charged with wife's murderਪੁਲਿਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਦੇ ਪਤੀ ਨੇ ਹੀ ਉਸ ਨੂੰ ਮ੍ਰਿਤਕ ਹਾਲਤ ‘ਚ ਦੇਖਿਆ ਸੀ।ਪੁਲਿਸ ਮੁਤਾਬਕ ਇਸ ਕੇਸ ਦੀ ਪੂਰੀ ਜ਼ਿੰਮੇਵਾਰੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਪਿੱਛੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। -PTCNews


Top News view more...

Latest News view more...