Advertisment

ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵੱਲੋਂ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਸੱਦਾ

author-image
Pardeep Singh
Updated On
New Update
ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵੱਲੋਂ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਸੱਦਾ
Advertisment
ਅੰਮ੍ਰਿਤਸਰ:ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਦੇ 118ਵਾਂ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਜੋ ਕਿ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸੀ ਮੌਕੇ ਬੋਲਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੱਦਾ ਦਿੱਤਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਰ ਮਨੁੱਖ 5 ਰੁੱਖ ਲਗਾਵੇ।
Advertisment
publive-image ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਜੰਗਲਾਤ ਹੇਠ ਰਕਬਾ ਨਾਂਹ ਦੇ ਬਰਾਬਰ ਹੈ, ਜਿਸਨੂੰ ਵਧਾਉਣ ਦੀ ਲੋੜ ਹੈ ਉਨਾਂ ਕਿਹਾ ਕਿ ਪੰਜਾਬ ਦਾ ਪਾਣੀ ਵੀ ਪਲੀਤ ਹੋ ਰਿਹਾ ਹੈ ਅਤੇ ਧਰਤੀ ਹੇਠ ਪਾਣੀ ਖ਼ਤਮ ਹੋ ਰਿਹਾ ਹੈ। ਜਿਸਨੂੰ ਬਚਾਉਣ ਲਈ ਵੱਡੇ ਹੰਭਲੇ ਦੀ ਲੋੜ ਹੈ। ਉਨਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਪਰ ਇਹ ਕੰਮ ਆਪਾਂ ਸਾਰਿਆਂ ਨੂੰ ਮਿੱਲ ਕੇ ਕਰਨਾ ਹੈ। publive-image ਉਨਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਕਈ ਵਰ੍ਹੇ ਪਹਿਲਾਂ ਸਾਨੂੰ ਵਾਤਾਵਰਨ ਬਚਾਉਣ ਦਾ ਸੱਦਾ ਦੇ ਗਏ ਸਨ, ਪਰ ਅਸੀਂ ਉਸਨੂੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਅੱਜ ਸਾਨੂੰ ਇਹ ਸੱਦਾ ਹਕੀਕਤ ਵਿੱਚ ਅਪਣਾਉਣ ਦੀ ਲੋੜ ਹੈ ਤਾਂ ਹੀ ਜੋ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਸੁਰੱਖਿਅਤ ਬਚਾ ਸਕਾਂਗਾੇ। ਉਨਾਂ ਕਿਹਾ ਕਿ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਨੀਆਂ ਦੀਆਂ ਮਹਾਨ ਸੰਸਥਾਵਾਂ ਵਿਚੋਂ ਇਕ ਹੈ ਅਤੇ ਇਨਾਂ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਲਗਾਈ ਜਾਗ ਅੱਜ ਦੀਵੇ ਬਣ ਕੇ ਲੋਅ ਦੇਣ ਲੱਗੀ ਹੈ। ਆਸ ਹੈ ਕਿ ਵਿਰਲੇ ਟਾਂਵੇ ਜੱਗਦੇ ਇਹ ਦੀਵੇ ਛੇਤੀ ਹੀ ਚਾਨਣ ਦਾ ਰੂਪ ਧਾਰਨ ਕਰਨਗੇ। ਉਨਾਂ ਕਿਹਾ ਕਿ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਸੀਂ ਕੁਦਰਤੀ ਸਰੋਤਾਂ ਦਾ ਦੁਰਉਪਯੋਗ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹਾਂ। ਜਿਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਣੀ ਬਚਾਉਣ ਲਈ ਝੌਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨੂੰ ਜ਼ਮੀਨੀ ਹਕੀਕਤ ਉਤੇ ਕਿਸਾਨ ਹੀ ਅਪਣਾ ਕੇ ਪਾਣੀ ਬਚਾ ਸਕਦੇ ਹੈ। publive-image ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ , ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਬੀਬੀ ਜੀਵਨਜੋਤ ਕੌਰ, ਗਿਆਨੀ ਕੇਵਲ ਸਿੰਘ, ਬੀਬੀ ਇੰਦਰਜੀਤ ਕੌਰ,  ਕਾਹਨ ਸਿੰਘ ਪਨੂੰ, ਵਧੀਕ ਡਿਪਟੀ ਕਮਿਸ਼ਨਰ  ਸੁਰਿੰਦਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਨੇ ਸੰਬੋਧਨ ਕੀਤਾ।
Advertisment
publive-image ਇਹ ਵੀ ਪੜ੍ਹੋ:ਪਟਿਆਲਾ ਦੇ ਬੀੜ 'ਚ ਲੱਗੀ ਭਿਆਨਕ ਅੱਗ publive-image -PTC News-
latest-news punjab-news protection water world-environment-day scholars %e0%a8%b5%e0%a8%bf%e0%a8%b6%e0%a8%b5-%e0%a8%b5%e0%a8%be%e0%a8%a4%e0%a8%be%e0%a8%b5%e0%a8%b0%e0%a8%a8-%e0%a8%a6%e0%a8%bf%e0%a8%b5%e0%a8%b8-%e0%a8%ae%e0%a9%8c%e0%a8%95%e0%a9%87-%e0%a8%b5%e0%a8%bf %e0%a8%aa%e0%a8%be%e0%a8%a3%e0%a9%80-%e0%a8%85%e0%a8%a4%e0%a9%87-%e0%a8%b9%e0%a8%b5%e0%a8%be-%e0%a8%a8%e0%a9%82%e0%a9%b0-%e0%a8%ac%e0%a8%9a%e0%a8%be%e0%a8%89%e0%a8%a3-%e0%a8%a6%e0%a8%be-%e0%a8%b8
Advertisment

Stay updated with the latest news headlines.

Follow us:
Advertisment