ਸਰਕਾਰ ਨੇ ਕੀਤਾ ਸਾਵਧਾਨ! ਕੋਰੋਨਾ ਦੀ ਦੂਜੀ ਲਹਿਰ ਅਜੇ ਨਹੀਂ ਹੋਈ ਖਤਮ, ਨਾ ਵਰਤੋਂ ਕੁਤਾਹੀ
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਵਿਚ ਕੇਸ ਜ਼ਰੂਰ ਘੱਟ ਹੋ ਰਹੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਖਤਰਾ ਅਜੇ ਟਲ ਗਿਆ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਟੀਕਾਕਰਨ ਅਤੇ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ, ਇਸ ਲਈ ਲਾਪਰਵਾਹੀ ਨਾ ਵਰਤੋ। ਮਹਾਂਮਾਰੀ ਦੀ ਸਥਿਤੀ ਬਾਰੇ ਇੱਕ ਪ੍ਰੈਸ ਕਾਨਫਰੰਸ ਵਿਚ ਇੱਕ ਅਧਿਕਾਰੀ ਨੇ ਕਿਹਾ ਕਿ ਲੋਕ ਆਪਣੇ ਸੁਰੱਖਿਆ ਉਪਾਅ ਘਟਾ ਨਹੀਂ ਸਕਦੇ ਅਤੇ ਨਾ ਹੀ ਕਰਨੇ ਚਾਹੀਦੇ ਹਨ।
ਪੜੋ ਹੋਰ ਖਬਰਾਂ: ਜੇਕਰ ਮੰਤਰੀ ਸਹੀ ਨਹੀਂ ਤਾਂ ਪ੍ਰਧਾਨ ਮੰਤਰੀ ਕਰਨਗੇ ਕਾਰਵਾਈ :SC
ਸਰਕਾਰ ਨੇ ਕਿਹਾ ਕਿ ਦੇਸ਼ ਦੇ 71 ਜ਼ਿਲਿਆਂ ਵਿਚ 23 ਤੋਂ 29 ਜੂਨ ਦੇ ਹਫਤੇ ਵਿਚ ਕੋਵਿਡ-19 ਦੀ ਇਨਫੈਕਸ਼ਨ ਦਰ 10 ਫੀਸਦੀ ਤੋਂ ਵਧੇਰੇ ਸੀ। ਨਾਲ ਹੀ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ 21 ਜੂਨ ਤੋਂ ਔਸਤਨ 50 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ, ਜੋ ਕਿ ਨਾਰਵੇ ਦੀ ਆਬਾਦੀ ਦੇ ਬਰਾਬਰ ਹੈ।
ਪੜੋ ਹੋਰ ਖਬਰਾਂ: CDS ਬਿਪਿਨ ਰਾਵਤ ਨੇ ਏਅਰ ਡਿਫੈਂਸ ਕਮਾਂਡ ਦਾ ਕੀਤਾ ਐਲਾਨ
ਸਰਕਾਰ ਨੇ ਕਿਹਾ ਕਿ 16 ਜਨਵਰੀ ਨੂੰ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ 34 ਕਰੋੜ ਲੋਕਾਂ, ਜੋ ਕਿ ਅਮਰੀਕਾ ਦੀ ਆਬਾਦੀ ਦੇ ਬਰਾਬਰ ਹੈ, ਨੂੰ ਕੋਵਿਡ ਟੀਕਿਆਂ ਦੀ ਘੱਟ ਤੋਂ ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਉਸ ਨੇ ਕਿਹਾ ਕਿ ਦੇਸ਼ ਵਿਚ ਤਕਰੀਬਨ 80 ਫੀਸਦੀ ਸਿਹਤ ਕਰਮਚਾਰੀ, ਮੋਹਰੀ ਮੋਰਚੇ ਦੇ 90 ਫੀਸਦੀ ਕਰਮਚਾਰੀ ਕੋਵਿਡ ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।
ਪੜੋ ਹੋਰ ਖਬਰਾਂ: ਯੂਕੇ: ਟਰੱਕ ‘ਚੋਂ ਮਿਲੇ 12 ਗੈਰ-ਕਾਨੂੰਨੀ ਪ੍ਰਵਾਸੀ, ਸਾਹ ਲੈਣ ਲਈ ਕਰ ਰਹੇ ਸਨ ਜੱਦੋ-ਜਹਿਦ
ਭਾਰਤ ਵਿਚ ਸ਼ੁੱਕਰਵਾਰ ਨੂੰ ਇਕ ਦਿਨ ਵਿਚ ਕੋਵਿਡ-19 ਦੇ 46,617 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਨਫੈਕਟਿਡਾਂ ਦੀ ਗਿਣਤੀ ਵਧ ਕੇ 3,04,58,251 ਹੋ ਗਈ ਹੈ। ਉਥੇ ਹੀ ਮਰੀਜ਼ਾਂ ਦੇ ਹੋਣ ਦੀ ਰਾਸ਼ਟਰੀ ਦਰ 97 ਫੀਸਦੀ ਤੋਂ ਪਾਰ ਹੋ ਗਈ ਹੈ।
ਪੜੋ ਹੋਰ ਖਬਰਾਂ: ਇਨ੍ਹਾਂ ਸੂਬਿਆਂ ‘ਚ ਮੁੜ ਕੋਰੋਨਾ ਦੇ ਖਤਰੇ ਕਾਰਨ ਕੇਂਦਰ ਨੇ ਭੇਜੀਆਂ ਮਾਹਰਾਂ ਦੀਆਂ ਟੀਮਾਂ
ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਇਨਫੈਕਸ਼ਨ ਕਾਰਨ 853 ਹੋਰ ਮੌਤਾਂ ਤੋਂ ਬਾਅਦ ਇਸ ਗਲੋਬਲ ਮਹਾਮਾਰੀ ਦੇ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,00,312 ਹੋ ਗਈ ਹੈ।
-PTC News