ਸੀਰਮ ਇੰਸਟੀਚਿਊਟ ਬਣਾਏਗਾ Sputnik V, ਵੈਕਸੀਨ ਉਤਪਾਦਨ ਲਈ DCGI ਤੋਂ ਮੰਗੀ ਮਨਜ਼ੂਰੀ
ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਤੋਂ ਦੇਸ਼ ਵਿਚ ਕੋਵਿਡ-19 ਵੈਕਸੀਨ ਸਪੁਤਨਿਕ ਵੀ ਦੇ ਉਤਪਾਦਨ ਲਈ ਆਗਿਆ ਮੰਗੀ ਹੈ। ਸੂਤਰਾਂ ਨੇ ਦੱਸਿਆ ਕਿ ਪੁਣੇ ਸਥਿਤ ਕੰਪਨੀ ਨੇ ਵੈਕਸੀਨ ਦੇ ਪ੍ਰੀਖਣ ਲਈ ਵੀ ਡੀਸੀਜੀਆਈ ਨੂੰ ਪੱਤਰ ਲਿਖਿਆ ਹੈ। ਭਾਰਤ ਦੇ ਡਰੱਗ ਕੰਟਰੋਲਰ ਵਲੋਂ ਡਾ. ਰੈੱਡੀ ਪ੍ਰਯੋਗਸ਼ਾਲਾ ਨੂੰ ਸਪੂਤਨਿਕ ਵੀ ਟੀਕੇ ਦੀ ਐਮਰਜੰਸੀ ਵਰਤੋਂ ਦੀ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ।
ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ
ਸੂਤਰ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬੁੱਧਵਾਰ ਨੂੰ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੂੰ ਇੱਕ ਅਰਜ਼ੀ ਦਿੱਤੀ, ਜਿਸ ਵਿਚ ਭਾਰਤ ਵਿਚ ਕੋਵਿਡ-19 ਵੈਕਸੀਨ ਸਪੁਤਨਿਕ ਵੀ ਦੇ ਉਤਪਾਦਨ ਲਈ ਪ੍ਰੀਖਣ ਲਾਇਸੈਂਸ ਦੀ ਆਗਿਆ ਮੰਗੀ।
ਪੜੋ ਹੋਰ ਖਬਰਾਂ: ਯੂਪੀ ‘ਚ ਵੀ ਰੱਦ ਹੋਈ 12ਵੀਂ ਦੀ ਪ੍ਰੀਖਿਆ, ਕੋਰੋਨਾ ਸੰਕਟ ਵਿਚਾਲੇ 26 ਲੱਖ ਵਿਦਿਆਰਥੀਆਂ ਨੂੰ ਰਾਹਤ
ਸੀਰਮ ਇੰਸਟੀਚਿਊਟ ਨੇ ਸਰਕਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਹ ਜੂਨ ਵਿਚ 10 ਕਰੋੜ ਕੋਵੀਸ਼ੀਲਡ ਵੈਕਸੀਨ ਦੀਆਂ ਖੁਰਾਕ ਦਾ ਉਤਪਾਦਨ ਅਤੇ ਸਪਲਾਈ ਕਰੇਗੀ। ਦੂਜੇ ਪਾਸੇ ਉਹ Novavax ਵੈਕਸੀਨ ਦਾ ਉਤਪਾਦਨ ਵੀ ਕਰ ਰਹੀ ਹੈ, ਜਿਸ ਦੇ ਲਈ ਸੰਯੁਕਤ ਰਾਜ ਅਮਰੀਕਾ ਤੋਂ ਮਨਜ਼ੂਰੀ ਦਾ ਇੰਤਜ਼ਾਰ ਹੈ। ਵੈਕਸੀਨ ਨੂੰ ਅਪ੍ਰੈਲ ਵਿਚ DCGI ਵਲੋਂ ਐਮਰਜੈਂਸੀ ਵਰਤੋਂ ਅਥਾਰਟੀ (EUA) ਦਿੱਤੀ ਗਈ ਸੀ।
ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੂਸੀ ਵੈਕਸੀਨ ਸਪੂਤਨਿਕ ਵੀ ਦੀਆਂ 30 ਲੱਖ ਖੁਰਾਕਾਂ ਦੀ ਇਕ ਖੇਪ ਹੈਦਰਾਬਾਦ ਪਹੁੰਚੀ। 56.6 ਟਨ ਵਜ਼ਨੀ, ਟੀਕੇ ਦੀ ਇਹ ਖੇਪ ਭਾਰਤ ਵਿਚ ਦਰਾਮਦ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀ। ਸਪੂਤਨਿਕ ਵੀ ਦੇ ਭੰਡਾਰਣ ਲਈ ਮੁਹਾਰਤ ਦੀ ਲੋੜ ਹੁੰਦੀ ਹੈ। ਇਸ ਨੂੰ ਸਿਫ਼ਰ ਤੋਂ 20 ਡਿਗਰੀ ਸੈਲਸਿਅਸ ਘੱਟ ਤਾਪਮਾਨ ਉੱਤੇ ਰੱਖੀ ਜਾਂਦੀ ਹੈ। ਡਾ. ਰੈੱਡੀ ਦਾ ਰੂਸ ਦੇ ਨਾਲ ਭਾਰਤ ਵਿਚ ਸਪੂਤਨਿਕ ਵੀ ਦੀਆਂ 12.5 ਕਰੋੜ ਖੁਰਾਕਾਂ ਵੇਚਣ ਨੂੰ ਲੈ ਕੇ ਕਰਾਰ ਹੋਇਆ ਹੈ।
-PTC News