ਮਨੋਰੰਜਨ ਜਗਤ

ਬ੍ਰਾਈਡਲ ਲੁੱਕ 'ਚ ਸ਼ਹਿਨਾਜ਼ ਗਿੱਲ ਦਾ ਰੈਂਪ ਵਾਕ, ਸਟੇਜ 'ਤੇ ਖੂਬ ਕੀਤਾ ਡਾਂਸ, ਵੇਖੋ ਖੂਬਸੂਰਤ PHOTOS

By Riya Bawa -- June 20, 2022 1:36 pm

Shehnaaz Gill bridal look: ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਬਿੱਗ ਬੌਸ ਤੋਂ ਹੀ ਸ਼ਹਿਨਾਜ਼ (Shehnaaz Gill) ਪ੍ਰਸ਼ੰਸਕਾਂ ਦੇ ਦਿਲਾਂ 'ਚ ਵਸ ਗਈ ਹੈ। ਸ਼ਹਿਨਾਜ਼ ਦੀ ਕਿਊਟਨੈੱਸ ਦਾ ਹਰ ਕੋਈ ਦੀਵਾਨਾ ਹੈ। ਸ਼ਹਿਨਾਜ਼ ਹੁਣ ਬਾਲੀਵੁੱਡ 'ਚ ਦਸਤਕ ਦੇਣ ਲਈ ਤਿਆਰ ਹੈ। ਉਹ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਹੁਣ ਇਕ ਵਾਰ ਫਿਰ ਸ਼ਹਿਨਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਨੇ ਦੁਲਹਨ ਬਣ ਕੇ ਰੈਂਪ ਵਾਕ ਕੀਤਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ShehnaazGillbridallook #ShehnaazGillRampWalk

ਸ਼ਹਿਨਾਜ਼ ਨੇ ਹੁਣ ਫੈਸ਼ਨ ਦੀ ਦੁਨੀਆ 'ਚ ਵੀ ਆਪਣਾ ਡੈਬਿਊ ਕਰ ਲਿਆ ਹੈ। ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰ ਚੁੱਕੀ ਹੈ। ਉਨ੍ਹਾਂ ਦੇ ਰੈਂਪ ਵਾਕ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਸਟੇਜ 'ਤੇ ਸ਼ਹਿਨਾਜ਼ ਦਾ ਵੱਖਰਾ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦਾ ਵੀ ਦਿਲ ਖੁਸ਼ ਹੋ ਰਿਹਾ ਹੈ।

 ਬ੍ਰਾਈਡਲ ਲੁੱਕ 'ਚ ਸ਼ਹਿਨਾਜ਼ ਗਿੱਲ ਦਾ ਰੈਂਪ ਵਾਕ, ਸਟੇਜ 'ਤੇ ਖੂਬ ਕੀਤਾ ਡਾਂਸ, ਵੇਖੋ ਖੂਬਸੂਰਤ PHOTOS

ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ (Shehnaaz Gill) ਨੂੰ ਬ੍ਰਾਈਡਲ ਅਵਤਾਰ 'ਚ ਰੈਂਪ 'ਤੇ ਵਾਕ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਖੂਬਸੂਰਤ ਲੱਗ ਰਹੀ ਸੀ। ਇਹ ਵੀਡੀਓ ਸ਼ਹਿਨਾਜ਼ ਗਿੱਲ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ ਹੋ ਗਏ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਦੇ ਸੰਗਰੂਰ ਦੌਰੇ ਤੋਂ ਪਹਿਲਾਂ ਕਾਲੀ ਮਾਤਾ ਮੰਦਿਰ ਦੀ ਕੰਧ 'ਤੇ ਲਿਖਿਆ- 'ਖਾਲਿਸਤਾਨ ਜ਼ਿੰਦਾਬਾਦ'

ਵੀਡੀਓ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ- ''ਡੈਬਿਊ ਵਾਕ ਸ਼ਾਨਦਾਰ ਸੀ। ਸੁਪਰ ਟੈਲੇਂਟੇਡ ਡਿਜ਼ਾਈਨਰ ਸਾਮੰਤ ਚੌਹਾਨ ਲਈ ਚੱਲਿਆ। ਇਸ ਨੂੰ ਹੋਰ ਖਾਸ ਬਣਾਉਣ ਲਈ ਅਹਿਮਦਾਬਾਦ ਦੇ ਲੋਕਾਂ ਦਾ ਧੰਨਵਾਦ।" ਸ਼ਹਿਨਾਜ਼ (Shehnaaz Gill) ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੀ ਵੀਡੀਓ ਪੋਸਟ 'ਤੇ ਕਾਫੀ ਕਮੈਂਟਸ ਕਰਕੇ ਉਸ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।

 

View this post on Instagram

 

A post shared by Shehnaaz Gill (@shehnaazgill)

ਵੀਡੀਓ 'ਚ ਸ਼ਹਿਨਾਜ਼ (Shehnaaz Gill) ਦੇ ਲੁੱਕ ਦੀ ਗੱਲ ਕਰੀਏ ਤਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਸ਼ਹਿਨਾਜ਼ ਇਕ ਖੂਬਸੂਰਤ ਲਾਲ ਜੋੜੇ ਦੇ ਨਾਲ ਮੱਥੇ 'ਤੇ ਬਿੰਦੀ ਨਾਲ ਕਿੰਨੀ ਪਿਆਰੀ ਲੱਗ ਰਹੀ ਹੈ। ਲਾਲ ਰੰਗ ਦੇ ਲਹਿੰਗਾ 'ਚ ਦੁਲਹਨ ਦੀ ਤਰ੍ਹਾਂ ਲੱਗ ਰਹੀ ਸ਼ਹਿਨਾਜ਼ ਕਾਫੀ ਕਿਊਟ ਲੱਗ ਰਹੀ ਹੈ। ਭਾਰੀ ਸੋਨੇ ਦੇ ਗਹਿਣੇ, ਉਹ ਸ਼ਾਨਦਾਰ ਲੱਗ ਰਹੀ ਹੈ।

 ਬ੍ਰਾਈਡਲ ਲੁੱਕ 'ਚ ਸ਼ਹਿਨਾਜ਼ ਗਿੱਲ ਦਾ ਰੈਂਪ ਵਾਕ, ਸਟੇਜ 'ਤੇ ਖੂਬ ਕੀਤਾ ਡਾਂਸ, ਵੇਖੋ ਖੂਬਸੂਰਤ PHOTOS

-PTC News

  • Share