Fri, Apr 26, 2024
Whatsapp

ਰਾਹੁਲ ਦਾ ਝੂਠ ਲੁਕਾਉਣ ਲਈ ਜਾਖੜ ਵੱਲੋਂ ਪੀਜੀਆਈ 'ਤੇ ਉਂਗਲ ਉੁਠਾਉਣਾ ਸ਼ਰਮਨਾਕ: ਅਕਾਲੀ ਦਲ

Written by  Joshi -- September 11th 2017 06:26 PM -- Updated: September 11th 2017 06:58 PM
ਰਾਹੁਲ ਦਾ ਝੂਠ ਲੁਕਾਉਣ ਲਈ ਜਾਖੜ ਵੱਲੋਂ ਪੀਜੀਆਈ 'ਤੇ ਉਂਗਲ ਉੁਠਾਉਣਾ ਸ਼ਰਮਨਾਕ: ਅਕਾਲੀ ਦਲ

ਰਾਹੁਲ ਦਾ ਝੂਠ ਲੁਕਾਉਣ ਲਈ ਜਾਖੜ ਵੱਲੋਂ ਪੀਜੀਆਈ 'ਤੇ ਉਂਗਲ ਉੁਠਾਉਣਾ ਸ਼ਰਮਨਾਕ: ਅਕਾਲੀ ਦਲ

ਜਾਖੜ ਨੂੰ ਪੁੱਛਿਆ ਕਿ ਕੀ ਪੰਜਾਬ ਵਿਚ ਨਸ਼ਿਆਂ ਉੱਤੇ ਏਮਜ਼, ਬਾਬਾ ਫਰੀਦ ਅਤੇ ਫੌਜੀ ਭਰਤੀ ਵਾਲੇ ਸਾਰੇ ਹੀ ਸਰਵੇ ਝੂਠੇ ਹਨ ਕਿਹਾ ਕਿ ਭਗਵੰਤ ਮਾਨ ਬਾਰੇ ਜਿੰਨਾ ਘੱਟ ਕਿਹਾ ਜਾਵੇ ਉੰਨਾ ਹੀ ਚੰਗਾ ਹੈ, ਕਿਉਂਕਿ ਉਹ ਨਸ਼ਿਆਂ ਦੇ ਮੁੱਦੇ ਉੱਤੇ ਬੋਲਣ ਦੀ ਭਰੋਸੇਯੋਗਤਾ ਗੁਆ ਚੁੱਕਿਆ ਹੈ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਪਾਰਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਚਿੱਟੇ ਝੂਠ -ਪੰਜਾਬ ਵਿਚ 70 ਫੀਸਦ ਨੌਜਵਾਨ ਨਸ਼ੇੜੀ ਹਨ- ਨੂੰ ਸਹੀ ਠਹਿਰਾਉਣ ਲਈ ਪੀਜੀਆਈ ਚੰਡੀਗੜ• ਵਰਗੀ ਮਿਆਰੀ ਸੰਸਥਾ ਵੱਲ ਉਂਗਲ ਉਠਾ ਰਿਹਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਪੀਜੀਆਈ ਉੱਤੇ ਚਿੱਕੜ ਉਛਾਲਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਅਜਿਹਾ ਕਰਕੇ ਉਸ ਨੇ ਖੁਦ ਨੂੰ ਉਹਨਾਂ ਪੰਜਾਬ-ਵਿਰੋਧੀ ਤਾਕਤਾਂ ਦੇ ਪਾਲੇ ਵਿਚ ਖੜ•ਾ ਕਰ ਲਿਆ ਹੈ, ਜਿਹੜੀਆਂ ਲਗਾਤਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵਿਚ ਲੱਗੀਆਂ ਹਨ। Shameful of Jakhar to cast aspersions on PGIMER to defend Rahul Gandhi lie that 70 per cent Punjab youth were drug addictsਜਾਖੜ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਣ ਵਰਗੀਆਂ ਸਿਆਸੀ ਮਜ਼ਬੂਰੀਆਂ ਤਹਿਤ ਰਾਹੁਲ ਦੇ ਪੈਰਾਂ ਵਿਚ ਡਿੱਗਣ ਤੋਂ ਵਰਜਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਅੱਗੇ ਵੀ ਜੁਆਬਦੇਹ ਹੈ। ਉਹਨਾਂ ਕਿਹਾ ਕਿ ਤੁਸੀਂ ਉਹਨਾਂ ਨੌਜਵਾਨਾਂ ਨੂੰ ਬਰਬਾਦ ਕਰਕੇ ਆਪਣਾ ਕਰੀਅਰ ਨਹੀਂ ਬਣਾ ਸਕਦੇ, ਜਿਹੜੇ ਨਸ਼ੇੜੀ ਹੋਣ ਦਾ ਝੂਠਾ ਕਲੰਕ ਝੱਲ ਰਹੇ ਹਨ। ਇਸ ਕਲੰਕ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਹਾਸਿਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਤੁਸੀਂ ਸਪੱਸ਼ਟ ਰੂਪ ਵਿਚ ਨੌਜਵਾਨਾਂ ਨੂੰ ਦੱਸੋ ਕਿ ਕੀ ਤੁਸੀਂ ਮੰਨਦੇ ਹੋ ਕਿ 70 ਫੀਸਦ ਨੌਜਵਾਨ ਨਸ਼ੇੜੀ ਹਨ? ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਇਸ ਮੁੱਦੇ ਨੂੰ ਉਲਝਾਉਣ ਦੀ ਬੇਈਮਾਨੀ ਛੱਡ ਕੇ ਤੁਰੰਤ ਸਮੁੱਚੀ ਕਾਂਗਰਸ ਵੱਲੋਂ ਪੰਜਾਬ ਦੇ ਨੌਜਵਾਨਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਅਕਾਲੀ ਆਗੂ ਨੇ ਜਾਖੜ ਨੂੰ ਇਹ ਵੀ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਜਾਣ ਬੁੱਝ ਕੇ ਕਿਉਂ ਫੌਜ ਸਮੇਤ ਉੱਚ ਕੋਟੀ ਦੀਆਂ ਸੰਸਥਾਵਾਂ ਦਾ ਅਪਮਾਨ ਕਰ ਰਿਹਾ ਹੈ? ਉਹਨਾਂ ਕਿਹਾ ਕਿ ਪੀਜੀਆਈ ਦੇ ਪੰਜਾਬ ਵਿਚ ਨਸ਼ੇੜੀਆਂ ਦੀ ਗਿਣਤੀ 0.9 ਫੀਸਦ ਦੱਸਣ ਵਾਲੇ ਸਰਵੇ ਤੋਂ ਪਹਿਲਾਂ 2016 ਵਿਚ ਦਿੱਲੀ ਦੇ ਏਮਜ਼ ਨੇ ਅਜਿਹਾ ਸਰਵੇ ਕਰਵਾਇਆ ਸੀ, ਜਿਸ ਵਿਚ ਨਸ਼ੇੜੀਆਂ ਦੀ ਗਿਣਤੀ 0.84 ਫੀਸਦ ਦੱਸੀ ਗਈ ਸੀ। ਉਸ ਤੋਂ ਪਹਿਲਾਂ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਨੇ ਪਾਇਆ ਸੀ ਕਿ ਪੁਲਿਸ ਭਰਤੀ ਲਈ ਅਪਲਾਈ ਕਰਨ ਵਾਲੇ 3.76 ਲੱਖ ਨੌਜਵਾਨਾਂ ਵਿਚੋਂ ਸਿਰਫ 1.27 ਫੀਸਦ ਨਸ਼ਾ ਕਰਦੇ ਸਨ। ਇੰਨਾ ਹੀ ਨਹੀ, ਭਾਰਤੀ ਫੋਜ ਦੇ ਡਿਪਟੀ ਡਾਇਰੈਕਟਰ, ਭਰਤੀ ਦਾ ਇਸ ਬਾਰੇ ਬਿਆਨ ਆਇਆ ਹੈ ਕਿ ਫੌਜ ਵਿਚ ਭਰਤੀ ਵਾਸਤੇ ਅਪਲਾਈ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਵਿਚ ਮਾਮੂਲੀ ਕਿਸਮ ਦੀ ਨਸ਼ਖੋਰੀ ਪਾਈ ਗਈ ਹੈ। ਇਹਨਾਂ ਸਾਰੇ ਸਰਵੇਖਣਾਂ ਉੱਤੇ ਜਾਖੜ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕੀ ਪੰਜਾਬ ਵਿਚ ਨਸ਼ਿਆਂ ਉੱਤੇ ਏਮਜ਼, ਬਾਬਾ ਫਰੀਦ ਅਤੇ ਫੌਜੀ ਭਰਤੀ ਵਾਲੇ ਸਾਰੇ ਹੀ ਸਰਵੇ ਝੂਠੇ ਹਨ? Shameful of Jakhar to cast aspersions on PGIMER to defend Rahul Gandhi lie that 70 per cent Punjab youth were drug addictsਕਾਗਰਸ ਪ੍ਰਧਾਨ ਨੂੰ ਪੰਜਾਬ ਅੰਦਰ ਨਸ਼ਾਖੋਰੀ ਦੀਆਂ ਘਟਨਾਵਾਂ ਦਾ ਖੁਦ ਅਧਿਐਨ ਕਰਨ ਦਾ ਮਸ਼ਵਰਾ ਦਿੰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਆਪਣੇ ਪਿੰਡ ਦਾ ਸਰਵੇ ਕਰਨਾ ਚਾਹੀਦਾ ਹੈ ਕਿ ਕੀ ਉੱਥੇ ਦੇ 70 ਫੀਸਦੀ ਵਾਸੀ ਨਸ਼ੇੜੀ ਹਨ? ਉਹਨਾਂ ਕਿਹਾ ਕਿ ਨਸ਼ਿਆਂ ਬਾਰੇ ਸੱਚ ਜਾਣਨ ਲਈ ਅਜਿਹਾ ਹੀ ਸਰਵੇ ਜਾਖੜ ਅਬੋਹਰ ਵਿਚ ਕਰ ਸਕਦਾ ਹੈ। ਇਸੇ ਦੌਰਾਨ ਪੀਜੀਆਈ ਦੇ ਸਰਵੇ ਬਾਰੇ ਆਪ ਕਨਵੀਨਰ ਭਗਵੰਤ ਮਾਨ ਦੀ ਪ੍ਰਤੀਕਿਰਿਆ ਉੱਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮਾਨ ਬਾਰੇ ਜਿੰਨਾ ਘੱਟ ਕਿਹਾ ਜਾਵੇ ਉੰਨਾ ਹੀ ਚੰਗਾ ਹੈ। 'ਛੱਜ ਤਾਂ ਬੋਲੇ ਛਾਣਨੀ ਕੀ ਬੋਲੇ' ਕਹਾਵਤ ਬੋਲਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸੰਸਦ ਵਿਚ ਆਪਣੀ ਹੀ ਪਾਰਟੀ ਦੇ ਮੈੰਬਰ ਵੱਲੋਂ ਸ਼ਰਾਬੀ ਹੋਣ ਦਾ ਇਲਜ਼ਾਮ ਲੱਗਣ ਮਗਰੋਂ ਮਾਨ ਇਸ ਮੁੱਦੇ ਉੱਤੇ ਬੋਲਣ ਦੀ ਭਰੋਸੇਯੋਗਤਾ ਗੁਆ ਚੁੱਕਿਆ ਹੈ। ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਵੀ ਸ਼ਰਾਬੀ ਹਾਲਤ ਵਿਚ ਫੜਿਆ ਜਾ ਚੁੱਕਿਆ ਹੈ। ਉਹ ਨਸ਼ਿਆਂ ਤੋਂ ਇੰਨਾ ਪੀੜਤ ਹੈ ਕਿ ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕੀ ਬਿਆਨ ਦੇ ਰਿਹਾ ਹੈ। —PTC News


  • Tags

Top News view more...

Latest News view more...