Fri, Apr 26, 2024
Whatsapp

ਸਿੱਖ ਸੰਸਥਾ ਖ਼ਾਲਸਾ ਏਡ ਦੀ ਟੀਮ ਅਗਨੀ ਕਾਂਡ ਦੇ ਪੀੜਤਾਂ ਦੀ ਮਦਦ ਲਈ ਨੂਰਪੁਰ ਬੇਦੀ ਪੁੱਜੀ

Written by  Shanker Badra -- May 27th 2018 01:17 PM
ਸਿੱਖ ਸੰਸਥਾ ਖ਼ਾਲਸਾ ਏਡ ਦੀ ਟੀਮ ਅਗਨੀ ਕਾਂਡ ਦੇ ਪੀੜਤਾਂ ਦੀ ਮਦਦ ਲਈ ਨੂਰਪੁਰ ਬੇਦੀ ਪੁੱਜੀ

ਸਿੱਖ ਸੰਸਥਾ ਖ਼ਾਲਸਾ ਏਡ ਦੀ ਟੀਮ ਅਗਨੀ ਕਾਂਡ ਦੇ ਪੀੜਤਾਂ ਦੀ ਮਦਦ ਲਈ ਨੂਰਪੁਰ ਬੇਦੀ ਪੁੱਜੀ

ਸਿੱਖ ਸੰਸਥਾ ਖ਼ਾਲਸਾ ਏਡ ਦੀ ਟੀਮ ਅਗਨੀ ਕਾਂਡ ਦੇ ਪੀੜਤਾਂ ਦੀ ਮਦਦ ਲਈ ਨੂਰਪੁਰ ਬੇਦੀ ਪੁੱਜੀ:ਸਿੱਖ ਸੰਸਥਾ ਖ਼ਾਲਸਾ ਏਡ ਟੀਮ ਹਮੇਸ਼ਾ ਹੀ ਪੀੜਤ ਲੋਕਾਂ ਦੀ ਮਦਦ ਕਰਨ ਪਹੁੰਚਦੀ ਹੈ।ਦੇਸ਼ ਹੋਵੇ ਜਾਂ ਵਿਦੇਸ਼ ਪਰ ਖ਼ਾਲਸਾ ਏਡ ਟੀਮ ਪੀੜਤ ਲੋਕਾਂ ਦੀ ਮਦਦ ਜ਼ਰੂਰ ਕਰਦੀ ਹੈ।ਹੁਣ ਖ਼ਾਲਸਾ ਏਡ ਦੀ ਟੀਮ ਪੰਜਾਬ ਦੇ ਨੂਰਪੁਰ ਬੇਦੀ ਪੁੱਜੀ ਹੈ,ਜਿੱਥੇ ਕੁੱਝ ਦਿਨ ਪਹਿਲਾਂ ਗਰੀਬ ਲੋਕਾਂ ਦੀਆਂ 350 ਤੋਂ ਜ਼ਿਆਦਾ ਝੁੱਗੀਆਂ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ ਸਨ।Sikh organization Khalsa Eid team Nurpur Bedi Arrivedਇਨ੍ਹਾਂ ਲੋਕਾਂ ਦਾ ਸਾਰਾ ਸਮਾਨ ਅੱਗ ਦੇ ਕਾਰਨ ਸੜ ਕੇ ਸੁਆਹ ਹੋ ਗਿਆ ਸੀ।ਜਦੋਂ ਇਸ ਬਾਰੇ ਸਿੱਖ ਸੰਸਥਾ ਖ਼ਾਲਸਾ ਏਡ ਦੀ ਟੀਮ ਨੂੰ ਪਤਾ ਚੱਲਿਆ ਤਾਂ ਉਸ ਨੇ ਇਨ੍ਹਾਂ ਪੀੜਤ ਲੋਕਾਂ ਦਾ ਦੁੱਖ ਵੰਡਾਉਂਦਿਆਂ ਉਨ੍ਹਾਂ ਨੂੰ ਰੋਜ਼ਾਨਾ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਹੈ।ਉਨ੍ਹਾਂ ਨੇ ਹਰ ਘਰ ਨੂੰ ਇਕ ਤਰਪਾਲ,ਵਾਟਰ ਕੂਲਰ ਅਤੇ ਹੋਰ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਗਿਆ।Sikh organization Khalsa Eid team Nurpur Bedi Arrivedਖ਼ਾਲਸਾ ਏਡ ਟੀਮ ਦੇ ਮੈਂਬਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖ਼ਾਲਸਾ ਏਡ ਦੀ ਟੀਮ ਨੇ ਪੀੜਤ ਲੋਕਾਂ ਨੂੰ ਘਰੇਲੂ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਹੈ ਤਾਂ ਜੋ ਇਨ੍ਹਾਂ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।Sikh organization Khalsa Eid team Nurpur Bedi Arrivedਇਸ ਤੋਂ ਪਹਿਲਾਂ ਵੀ ਖ਼ਾਲਸਾ ਏਡ ਟੀਮ ਨੇ ਰੋਹਿੰਗਿਆ ਮੁਸਲਮਾਨਾਂ ਦੇ ਨਾਲ-ਨਾਲ ਸੀਰੀਆ ਜੰਗ ਦੇ ਪੀੜਤਾਂ ਲਈ ਵੀ ਸਹਾਇਤਾ ਮੁਹੱਈਆ ਕਰਵਾ ਚੁੱਕੀ ਹੈ।ਹੈਤੀ ਵਿਚਲੇ ਭੂਚਾਲ ਪੀੜਤਾਂ,ਨੇਪਾਲ ਭੂਚਾਲ ਪੀੜਤਾਂ ਨੂੰ ਵੀ ਖ਼ਾਲਸਾ ਏਡ ਵਲੋਂ ਸਹਾਇਤਾ ਮੁਹੱਈਆ ਕਰਵਾਈ ਗਈ ਸੀ। -PTCNews


Top News view more...

Latest News view more...