Fri, Apr 26, 2024
Whatsapp

ਗਾਇਕ ਬੱਬੂ ਮਾਨ ਨੇ ਬੇਸਹਾਰਾ ਲੋਕਾਂ ਦੀ ਫੜ੍ਹੀ ਬਾਂਹ, ਕੀਤਾ ਇਹ ਪੁੰਨ ਵਾਲਾ ਕੰਮ

Written by  Jashan A -- February 10th 2020 04:36 PM
ਗਾਇਕ ਬੱਬੂ ਮਾਨ ਨੇ ਬੇਸਹਾਰਾ ਲੋਕਾਂ ਦੀ ਫੜ੍ਹੀ ਬਾਂਹ, ਕੀਤਾ ਇਹ ਪੁੰਨ ਵਾਲਾ ਕੰਮ

ਗਾਇਕ ਬੱਬੂ ਮਾਨ ਨੇ ਬੇਸਹਾਰਾ ਲੋਕਾਂ ਦੀ ਫੜ੍ਹੀ ਬਾਂਹ, ਕੀਤਾ ਇਹ ਪੁੰਨ ਵਾਲਾ ਕੰਮ

ਫਤਿਹਗੜ੍ਹ ਸਾਹਿਬ: ਪੰਜਾਬ ਦੇ ਉੱਘੇ ਲੋਕ ਗਾਇਕ ਬੱਬੂ ਮਾਨ ਵੱਲੋਂ ਆਪਣੇ ਪਿੰਡ ਖੰਟ ਮਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਆਪਣੀ ਨਿੱਜੀ ਜ਼ਮੀਨ 'ਚ ਫੈਨ ਕਲੋਨੀ ਬਣਾਉਣ ਦਾ ਐਲਾਨ ਕੀਤਾ ਹੈ। Babbu Maanਬੱਬੂ ਮਾਨ ਦੇ ਜੱਦੀ ਪਿੰਡ ਖੰਟ ਮਾਨਪੁਰ ਵਿਖੇ ਬਣਨ ਵਾਲੀ ਇਸ ਫੈਨ ਕਲੋਨੀ ਵਿੱਚ ਬੇਸਹਾਰਾ ਲੋੜਵੰਦ ਕਿਸੇ ਵੀ ਜਾਤ ਧਰਮ ਮਜ਼ਹਬ ਦੇ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ। ਹੋਰ ਪੜ੍ਹੋ: ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਉੱਘੇ ਗਾਇਕ ਬੱਬੂ ਮਾਨ ਵੱਲੋਂ ਖੰਟ ਮਾਨਪੁਰ ਵਿਖੇ ਬਣਾਈ ਜਾਣ ਵਾਲੀ ਫੈਨ ਕਾਲੋਨੀ ਵਿੱਚ ਬੱਬੂ ਮਾਨ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਜੋ ਕਿ ਬਹੁਤ ਵੱਡੀ ਸ਼ਲਾਘਾਯੋਗ ਅਤੇ ਪ੍ਰਸੰਸਾ ਵਾਲੀ ਗੱਲ ਹੈ ਤੇ ਪਿੰਡ ਵਾਲਿਆਂ ਵੱਲੋਂ ਇਸ ਉੱਦਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ। Babbu Maanਦੱਸ ਦਈਏ ਕਿ ਪਿੰਡ ਖਾਨਪੁਰ ਖੰਟ ਮਾਨਪੁਰ ਵਿੱਚ ਬਣਨ ਵਾਲੀ ਫੈਨ ਕਲੋਨੀ ਵਿੱਚ ਛਾਂਦਾਰ ਫਲਦਾਰ ਤੇ ਔਰਗੈਨਿਕ ਫਲਾਂ ਦੇ ਬੂਟੇ ਲਗਾਏ ਜਾਣਗੇ ਜਿਸ ਨਾਲ ਕਲੋਨੀ ਦਾ ਵਾਤਾਵਰਨ ਹਰਾ ਭਰਾ ਤੇ ਖਿੜਿਆ ਰਹੇਗਾ। -PTC News


Top News view more...

Latest News view more...