Mon, Apr 29, 2024
Whatsapp

2 ਕਿਲੋ 650 ਗ੍ਰਾਮ ਅਫੀਮ ਸਣੇ ਸਮੱਗਲਰ ਗ੍ਰਿਫ਼ਤਾਰ

Written by  Ravinder Singh -- July 24th 2022 07:41 PM
2 ਕਿਲੋ 650 ਗ੍ਰਾਮ ਅਫੀਮ ਸਣੇ ਸਮੱਗਲਰ ਗ੍ਰਿਫ਼ਤਾਰ

2 ਕਿਲੋ 650 ਗ੍ਰਾਮ ਅਫੀਮ ਸਣੇ ਸਮੱਗਲਰ ਗ੍ਰਿਫ਼ਤਾਰ

ਜਲੰਧਰ : ਜਲੰਧਰ ਦੀ ਪੁਲਿਸ ਟੀਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 01 ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋ 2 ਕਿੱਲੋ 650 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਤੇ ਨਸ਼ਾ ਸਮੱਗਲਰਾਂ ਉਤੇ ਸ਼ਿਕੰਜਾ ਕੱਸਣ ਦੇ ਮੱਦੇਨਜ਼ਰ ਕਪੂਰਥਲਾ ਚੌਕ ਜਲੰਧਰ ਉਤੇ ਮੌਜੂਦ ਸਨ। 2 ਕਿਲੋ 650 ਗ੍ਰਾਮ ਅਫੀਮ ਸਣੇ ਸਮੱਗਲਰ ਗ੍ਰਿਫ਼ਤਾਰਇਸੇ ਦੌਰਾਨ ਇੱਕ ਵਿਅਕਤੀ ਬੈਗ ਲੈ ਕੇ ਸਤਿਅਮ ਹਸਪਤਾਲ ਵੱਲੋਂ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਨੂੰ ਮੁੜ ਪਿਆ ਜਿਸਨੂੰ ਪੁਲਿਸ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਅਠਾਹਰਾ ਜੀਬੀ, ਥਾਣਾ ਵਿਜੈ ਨਗਰ, ਜਿਲ੍ਹਾ ਗੰਗਾਨਗਰ ਰਾਜਸਥਾਨ ਦੱਸਿਆ। ਪਰਮਜੀਤ ਸਿੰਘ, PPS, ACP-Detective ਦੀ ਹਾਜ਼ਰੀ ਵਿੱਚ ਕੁਲਦੀਪ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਉਸ ਦੇ ਬੈਗ ਵਿੱਚੋਂ 2 ਕਿੱਲੋ 650 ਗ੍ਰਾਮ ਅਫੀਮ ਬਰਾਮਦ ਹੋਈ। 2 ਕਿਲੋ 650 ਗ੍ਰਾਮ ਅਫੀਮ ਸਣੇ ਸਮੱਗਲਰ ਗ੍ਰਿਫ਼ਤਾਰਅਫੀਮ ਮਿਲਣ ਉਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਡਵੀਜਨ ਨੰਬਰ 2 ਜਲੰਧਰ ਕੇਸ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰੇਗੀ ਤੇ ਇਸਦੇ ਅਗਲੇ ਤੇ ਪਿਛਲੇ ਰਿਕਾਰਡ ਦੀ ਪੜਤਾਲ ਕਰਕੇ ਇਸ ਦੇ ਸਾਥੀਆਂ ਨੂੰ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। 2 ਕਿਲੋ 650 ਗ੍ਰਾਮ ਅਫੀਮ ਸਣੇ ਸਮੱਗਲਰ ਗ੍ਰਿਫ਼ਤਾਰਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਅਤੇ ਹੋਰ ਗਲਤ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ ਨਸ਼ਾ ਸਮੱਗਲਰਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵੀ ਪੜ੍ਹੋ : 'ਆਪ' ਵਿਧਾਇਕ ਦੇ ਸਪੱਸ਼ਟੀਕਰਨ ਮਗਰੋਂ ਮੁਲਾਜ਼ਮ ਜਥੇਬੰਦੀਆਂ ਨਾਲ ਵਿਵਾਦ ਸੁਲਝਿਆ


Top News view more...

Latest News view more...