ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੀ ਇੱਕ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਚੁੱਕਿਆ ਖ਼ਰਚਾ  

By Shanker Badra - May 09, 2021 5:05 pm

ਮੋਗਾ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦਾ ਦੇ ਮਸੀਹਾ ਵਜੋਂ ਸਾਹਮਣੇ ਆਏ ਸੀ। ਸੋਨੂੰ ਸੂਦ ਨੇ ਹਰ ਕਿਸੇ ਦੀ ਮਦਦ ਕੀਤੀ। ਸੋਨੂੰ ਸੂਦ ਦੇ ਨੇਕ ਕੰਮਾਂ ਦਾ ਸਿਲਸਿਲਾ ਜਾਰੀ ਹੈ। ਸੋਨੂੰਸੂਦ ਇਸ ਖ਼ਤਰਨਾਕ ਸਮੇਂ 'ਚ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹੁਣਸੋਨੂੰਸੂਦ ਨੇ ਮੋਗੇ ਦੇ ਇੱਕ ਪੀੜਤ ਪਰਿਵਾਰ ਦੀ ਮਦਦ ਦੀ ਹੱਥ ਅੱਗੇ ਵਧਾਇਆ ਹੈ।

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪਾਕਿਸਤਾਨੀ ਪੰਜਾਬੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਖ਼ਬਰ ਵਾਇਰਲ

Sonu Sood ne Moga di Corona pidat Woman de ilaj da sara kharcha chukiaa ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੀ ਇੱਕ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਚੁੱਕਿਆ ਖ਼ਰਚਾ

ਦਰਅਸਲ 'ਚ ਮੋਗਾ ਦੀ ਇਕ ਵਰਕਸ਼ਾਪ 'ਚ ਕੰਮ ਕਰਨ ਵਾਲੇ ਵੈੱਲਡਰ ਵਿਜੇ ਨੇ ਸੋਨੂੰ ਸੂਦ ਨੂੰ ਈ-ਮੇਲ ਕਰ ਕੇ ਆਪਣੀ ਪਤਨੀ ਵੀਨਾ ਰਾਣੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਵਿਜੇ ਨੇ ਸੋਨੂੰ ਸੂਦ ਨੂੰ ਦੱਸਿਆ ਕਿ ਉਨ੍ਹਾਂ ਦਾ ਕੰਮਕਾਜ ਨਾ ਹੋਣ ਕਾਰਨ ਉਸ ਕੋਲ ਆਪਣੀ ਪਤਨੀ ਵੀਨਾ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ, ਇਸ ਲਈ ਉਸ ਦੀ ਸਹਾਇਤਾ ਕੀਤੀ ਜਾਵੇ।

Sonu Sood ne Moga di Corona pidat Woman de ilaj da sara kharcha chukiaa ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੀ ਇੱਕ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਚੁੱਕਿਆ ਖ਼ਰਚਾ

ਵਿਜੇ ਦੀ ਈ-ਮੇਲ 'ਤੇ ਤੁਰੰਤ ਕਾਰਵਾਈ ਕਰਦਿਆਂ ਸੋਨੂੰ ਸੂਦ ਨੇ ਮੁੰਬਈ ਦੇ ਮੋਗਾ ਦੇ ਵਸਨੀਕ ਡਾ. ਬੌਬੀ ਕੰਡਾ ਨੂੰ ਉਸ ਦੀ ਮਦਦ ਕਰਨ ਲਈ ਕਿਹਾ , ਜੋ ਡਾ. ਬੌਬੀ ਸਮਾਜ ਸੇਵੀ ਟੀਮ ਦੇ ਮੈਂਬਰ ਵੀ ਹਨ। ਡਾ. ਬੌਬੀ ਨੇ ਆਪਣੇ ਛੋਟੇ ਭਰਾ ਭੁਪਿੰਦਰ ਕੰਡਾ ਨੂੰ ਸੋਨੂੰ ਸੂਦ ਵਲੋਂ ਭੇਜੀ ਰਕਮ ਉਕਤ ਮਹਿਲਾ ਤੱਕ ਭੇਜਣ ਲਈ ਕਿਹਾ।

Sonu Sood ne Moga di Corona pidat Woman de ilaj da sara kharcha chukiaa ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੀ ਇੱਕ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਚੁੱਕਿਆ ਖ਼ਰਚਾ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਇਸ ਮਗਰੋਂ ਭੁਪਿੰਦਰ ਕੰਡਾ ਨੇ ਵਿਜੇ ਕੁਮਾਰ ਨੂੰ ਡਾ. ਸੰਜੀਵ ਮਿੱਤਲ ਦੀ ਹਾਜ਼ਰੀ 'ਚ ਕਿਹਾ ਕਿ ਉਸ ਦਾ ਦਵਾਈਆਂ ਦਾ ਸਾਰਾ ਖ਼ਰਚਾ ਸੋਨੂੰ ਸੂਦ ਵੱਲੋਂ ਚੁੱਕਿਆ ਜਾਵੇਗਾ,  ਜੋ ਕਰੀਬ ਇਕ ਲੱਖ ਤੋਂ ਜ਼ਿਆਦਾ ਬਣੇਗਾ। ਅਦਾਕਾਰ ਨੇ ਫੋਨ 'ਤੇ ਡਾ. ਮਿੱਤਲ ਨੂੰ ਔਰਤ ਦੇ ਇਲਾਜ ਲਈ ਕੋਈ ਕਸਰ ਨਾ ਛੱਡਣ ਲਈ ਕਿਹਾ। ਇਸ ਦੌਰਾਨ ਡਾ. ਸੰਜੀਵ ਮਿੱਤਲ ਨੇ ਕਿਹਾ ਕਿ ਉਹ ਮਰੀਜ਼ ਤੋਂ ਕੋਈ ਪੈਸਾ ਨਹੀਂ ਲੈਣਗੇ।
-PTCNews

adv-img
adv-img