ਮੁੱਖ ਖਬਰਾਂ

ਕੋਰੋਨਾ ਪੋਜ਼ਿਟਿਵ ਪਾਏ ਗਏ ਸਰੱਬਤ ਦਾ ਭਲਾ ਟਰੱਸਟ ਦੇ ਮੁਖੀ ਐਸ ਪੀ ਓਬਰਾਏ

By Jagroop Kaur -- October 03, 2020 10:10 pm -- Updated:Feb 15, 2021

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮਾਮਲਿਆਂ ਚ ਜਿਥੇ ਕੁਝ ਠੱਲ ਪਈ ਹੈ ਉਥੇ ਹੀ ਅਜੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਹਾਲ ਹੀ 'ਚ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਜਿੰਨਾ ਨੂੰ ਇਲਾਜ ਦੇ ਲਈ ਪੀ.ਜੀ.ਆਈ.ਚੰਡੀਗੜ੍ਹ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਐਸ ਪੀ ਓਬਰਾਏ ਦੇ ਹਲਾਤ ਦਾ ਪਤਾ ਲਗਦੇ ਹੀ ਲੋਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕੀਤੀ ਜਾ ਰਹੀ ਹੈ।

spsoberoi Instagram profile with posts and stories - Picuki.com

ਦਸਦੀਏ ਕਿ ਐਸ ਪੀ ਸਿੰਘ ਓਬਰਾਏ ਅਕਸਰ ਹੀ ਲੋੜਵੰਦਾਂ ਦੇ ਕੰਮ ਆਉਂਦੇ ਹਨ ਅਤੇ ਉਨ੍ਹਾਂ ਦੇ ਦੁੱਖ ਦੀ ਘੜੀ 'ਚ ਬਾਂਹ ਫੜਦੇ ਆਏ ਹਨ। ਅਜਿਹੇ ਹਾਲ ਹੀ ਚ ਉਨ੍ਹਾਂ ਵਲੋਂ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਭਾਰਤ ਲਿਆਉਂਦਾ ਗਿਆ ਅਤੇ ਹੋਰ ਵੀ ਕਈ ਅਜਿਹੇ ਕਾਰਜ ਕੀਤੇ ਹਨ ਜੋ ਕਿ ਕਾਫੀ ਸ਼ਲਾਘਾਯੋਗ ਹਨ