ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਡਿਆਲਾ ‘ਚ ਸਿਹਤ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਦਾ ਕੀਤਾ ਪਰਦਾਫਾਸ਼

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਡਿਆਲਾ ‘ਚ ਸਿਹਤ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਦਾ ਕੀਤਾ ਪਰਦਾਫਾਸ਼,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਜੰਡਿਆਲਾ ‘ਚ ਨਜਾਇਜ਼ ਤਰੀਕੇ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ‘ਤੇ ਸਿਹਤ ਵਿਭਾਗ ਵੱਲੋਂ ਅੱਜ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ 25 ਨੌਜਵਾਨਾਂ ਨੂੰ ਆਜ਼ਾਦ ਕਰਵਾਇਆ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਨਸ਼ਾ ਛੁਡਾਓ ਕੇਂਦਰ ਨਾ ਤਾਂ ਰਜਿਸਟਰ ਸੀ ਅਤੇ ਨਾ ਹੀ ਇਥੇ ਨੌਜਵਾਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ। ਜਿਸ ਕਾਰਨ ਕੇਂਦਰ ਚਲਾਉਣ ਵਾਲਿਆਂ ‘ਤੇ ਕਾਰਵਾਈ ਕੀਤੀ ਜਵੀਗੀ।

ਹੋਰ ਪੜ੍ਹੋ:ਰਾਸ਼ਟਰੀ ਸਿੱਖ ਸੰਗਤ ਪ੍ਰਤੀ ਸੰਦੇਸ਼ ਸਬੰਧੀ ਛਪੇ ਬਿਆਨ ‘ਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਦਾ ਆਇਆ ਬਿਆਨ!

ਦੂਜੇ ਪਾਸੇ ਰਿਹਾਅ ਕਰਵਾਏ ਗਏ ਨੌਜਵਾਨਾਂ ਦਾ ਕਹਿਣਾ ਹੈ ਕਿ ਇਥੇ ਉਹਨਾਂ ਨੂੰ 2 ਕਮਰਿਆਂ ‘ਚ ਬੰਦ ਕੀਤਾ ਜਾਂਦਾ ਸੀ ਅਤੇ ਨਾ ਹੀ ਉਹਨਾਂ ਦੇ ਘਰਵਾਲਿਆਂ ਨਾਲ ਮਿਲਣ ਦਿੱਤਾ ਜਾਂਦਾ ਸੀ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਥੇ ਉਹਨਾਂ ਨੂੰ ਕਰੰਟ ਵੀ ਲਗਾਇਆ ਜਾਂਦਾ ਸੀ।

-PTC News