Fri, Apr 26, 2024
Whatsapp

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਵਿਖੇ ਚੱਲੀਆਂ ਗੋਲੀਆਂ ,ਨੌਜਵਾਨ ਜ਼ਖਮੀ

Written by  Shanker Badra -- September 17th 2018 03:43 PM
ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਵਿਖੇ ਚੱਲੀਆਂ ਗੋਲੀਆਂ ,ਨੌਜਵਾਨ ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਵਿਖੇ ਚੱਲੀਆਂ ਗੋਲੀਆਂ ,ਨੌਜਵਾਨ ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਵਿਖੇ ਚੱਲੀਆਂ ਗੋਲੀਆਂ ,ਨੌਜਵਾਨ ਜ਼ਖਮੀ:ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੇ ਇੱਕ ਦੁਕਾਨ 'ਚ ਬੈਠੇ ਨੌਜਵਾਨਾਂ 'ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਦੁਕਾਨ 'ਚ ਬੈਠਾ ਨੌਜਵਾਨ ਰੋਹਿਤ ਵਾਸੀ ਗੰਗੂਵਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ।ਜਿਸ ਤੋਂ ਬਾਅਦ ਜ਼ਖਮੀ ਹੋਏ ਨੌਜਵਾਨ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰੋਹਿਤ ਦੇ ਪੱਟ 'ਤੇ ਗੋਲੀ ਲੱਗੀ ਹੈ।ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -PTCNews


  • Tags

Top News view more...

Latest News view more...