Fri, Apr 26, 2024
Whatsapp

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ 3 ਲੜਕੀਆਂ ਨੇ ਵੀਡੀਓ ਬਣਾਉਣ ਮਗਰੋਂ TikTok 'ਤੇ ਚਾੜੀ , SGPC ਨੇ ਦੱਸਿਆ ਮੰਦਭਾਗਾ

Written by  Shanker Badra -- April 04th 2019 05:23 PM -- Updated: April 04th 2019 05:59 PM
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ 3 ਲੜਕੀਆਂ ਨੇ ਵੀਡੀਓ ਬਣਾਉਣ ਮਗਰੋਂ TikTok 'ਤੇ ਚਾੜੀ , SGPC ਨੇ ਦੱਸਿਆ ਮੰਦਭਾਗਾ

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ 3 ਲੜਕੀਆਂ ਨੇ ਵੀਡੀਓ ਬਣਾਉਣ ਮਗਰੋਂ TikTok 'ਤੇ ਚਾੜੀ , SGPC ਨੇ ਦੱਸਿਆ ਮੰਦਭਾਗਾ

ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ 'ਚ 3 ਲੜਕੀਆਂ ਨੇ ਵੀਡੀਓ ਬਣਾਉਣ ਮਗਰੋਂ TikTok 'ਤੇ ਚਾੜੀ , SGPC ਨੇ ਦੱਸਿਆ ਮੰਦਭਾਗਾ:ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਤਿੰਨ ਲੜਕੀਆਂ ਵੱਲੋਂ ਵੀਡੀਓ ਬਣਾਉਣ ਮਗਰੋਂ ਟਿਕਟੋਕ ਦੁਆਰਾ ਗਾਣੇ ਨਾਲ ਜੋੜ ਕੇ ਸੋਸ਼ਲ ਮੀਡੀਆ ’ਤੇ ਫੈਲਾਉਣਾ ਠੀਕ ਨਹੀਂ ਹੈ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਇਥੋਂ ਦੀ ਪਾਵਨ ਮਰਯਾਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ।ਇਹ ਪ੍ਰਗਟਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕੀਤਾ ਹੈ। [caption id="attachment_278536" align="aligncenter" width="300"]Sri Darbar Sahib Parikrama Three girls video creating After TikTok Upload
ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ 'ਚ 3 ਲੜਕੀਆਂ ਨੇ ਵੀਡੀਓ ਬਣਾਉਣ ਮਗਰੋਂ TikTok 'ਤੇ ਚਾੜੀ , SGPC ਨੇ ਦੱਸਿਆ ਮੰਦਭਾਗਾ[/caption] ਉਨ੍ਹਾਂ ਆਖਿਆ ਕਿ ਅੱਜਕੱਲ੍ਹ ਇੰਟਰਨੈੱਟ ਦੇ ਮਾਧਿਅਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਕੁਝ ਲੋਕ ਪਰਿਕਰਮਾ ਵਿਚ ਚੱਲਦਿਆਂ ਚੱਲਦਿਆਂ ਮਰਯਾਦਾ ਨੂੰ ਅੱਖੋਂ ਉਹਲੇ ਕਰਦਿਆਂ ਗਾਣੇ ਐਡਿਟ ਕਰਕੇ ਵਿਵਾਦਤ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾਅ ਦਿੰਦੇ ਹਨ, ਜਿਸ ਨਾਲ ਸੰਗਤ ਦੀ ਧਾਰਮਿਕ ਭਾਵਨਾ ਨੂੰ ਠੇਸ ਪੁੱਜਦੀ ਹੈ। [caption id="attachment_278535" align="aligncenter" width="300"]Sri Darbar Sahib Parikrama Three girls video creating After TikTok Upload
ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ 'ਚ 3 ਲੜਕੀਆਂ ਨੇ ਵੀਡੀਓ ਬਣਾਉਣ ਮਗਰੋਂ TikTok 'ਤੇ ਚਾੜੀ , SGPC ਨੇ ਦੱਸਿਆ ਮੰਦਭਾਗਾ[/caption] ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਆਪਣੇ ਸਾਈਬਰ ਕਰਾਈਮ ਵਿਭਾਗ ਰਾਹੀਂ ਅਜਿਹਾ ਕਰਨ ਵਾਲੇ ਲੋਕਾਂ ’ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਦੀਨਪੁਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਪਾਵਨ ਅਧਿਆਤਮਕ ਅਸਥਾਨ ਹਨ ਅਤੇ ਇਸ ਦੀ ਮਾਣ ਮਰਯਾਦਾ ਨੂੰ ਧਿਆਨ ਵਿਚ ਰੱਖਿਆ ਜਾਵੇ।ਦੀਨਪੁਰ ਨੇ ਇਹ ਅਪੀਲ ਵੀ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਵੇਖਦਿਆਂ ਇਥੇ ਬਣਾਈ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਵੀਡੀਓ ਨੂੰ ਅੱਗੇ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ। -PTCNews


Top News view more...

Latest News view more...