ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ ‘ਤੇ ਦਰੱਖਤ ‘ਚ ਵੱਜੀ ਕਾਰ, 2 ਲੋਕਾਂ ਦੀ ਮੌਤ, ਬੱਚੀ ਸਮੇਤ 4 ਜ਼ਖਮੀ

mks
ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ 'ਤੇ ਦਰੱਖਤ 'ਚ ਵੱਜੀ ਕਾਰ, 2 ਲੋਕਾਂ ਦੀ ਮੌਤ, ਬੱਚੀ ਸਮੇਤ 4 ਜ਼ਖਮੀ

ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ ‘ਤੇ ਦਰੱਖਤ ‘ਚ ਵੱਜੀ ਕਾਰ, 2 ਲੋਕਾਂ ਦੀ ਮੌਤ, ਬੱਚੀ ਸਮੇਤ 4 ਜ਼ਖਮੀ,ਸ੍ਰੀ ਮੁਕਤਸਰ ਸਾਹਿਬ: ਪੰਜਾਬ ‘ਚ ਦਿਨ ਬ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। ਇਹਨਾਂ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਜਿਸ ਕਾਰਨ ਹਾਦਸੇ ਵਾਪਰਦੇ ਹਨ।

mks
ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ ‘ਤੇ ਦਰੱਖਤ ‘ਚ ਵੱਜੀ ਕਾਰ, 2 ਲੋਕਾਂ ਦੀ ਮੌਤ, ਬੱਚੀ ਸਮੇਤ 4 ਜ਼ਖਮੀ

ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ ਨੇੜੇ ਵਾਪਰਿਆ ਹੈ। ਜਿਸ ਕਾਰਨ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਬੱਚੀ ਸਮੇਤ 4 ਲੋਕ ਗੰਭੀਰ ਜ਼ਖਮੀ ਹੋ ਗਏ।

mks
ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ ‘ਤੇ ਦਰੱਖਤ ‘ਚ ਵੱਜੀ ਕਾਰ, 2 ਲੋਕਾਂ ਦੀ ਮੌਤ, ਬੱਚੀ ਸਮੇਤ 4 ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ 2 ਨੌਜਵਾਨ ਫਿਰੋਜ਼ਪੁਰ ‘ਚ ਵਿਆਹ ਸਮਾਗਮ ਉਪਰੰਤ ਵਾਪਸ ਮਲੋਟ ਜਾ ਰਹੇ ਸਨ, ਜਿਸ ਦੌਰਾਨ ਕਾਰ ਬੇਕਾਬੂ ਹੋ ਕਿ ਦਰੱਖਤ ‘ਚ ਵੱਜੀ ਅਤੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਹਰਬੰਸ਼ ਲਾਲ ਤੇ ਓਮ ਪ੍ਰਕਾਸ਼ ਵਜੋਂ ਹੋਈ ਹੈ। ਜ਼ਖਮੀਆਂ ਦੀ ਪਹਿਚਾਣ ਸਚਿਨ, ਮੀਰੁ, ਜੋਤੀ ਅਤੇ ਸਾਢੇ ਤਿੰਨ ਸਾਲ ਦੀ ਬੱਚੀ ਫਰਿਸ਼ਤਾ ਵਜੋਂ ਹੋਈ ਹੈ। ਜਿਨ੍ਹਾਂ ਦਾ ਇਲਾਜ਼ ਸ੍ਰੀ ਮੁਕਤਸਰ ਸਾਹਿਬ ਹਸਪਤਾਲ ‘ਚ ਚੱਲ ਰਿਹਾ ਹੈ।

mks
ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ ‘ਤੇ ਦਰੱਖਤ ‘ਚ ਵੱਜੀ ਕਾਰ, 2 ਲੋਕਾਂ ਦੀ ਮੌਤ, ਬੱਚੀ ਸਮੇਤ 4 ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਮਲੋਟ ਨਾਲ ਸਬੰਧ ਰੱਖਦੇ ਹਨ।ਇਸ ਸੰਬੰਧੀ ਮੌਕੇ ਤੇ ਪਹੁੰਚੇ ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ,ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News