Thu, Feb 5, 2026
Whatsapp

ਸ੍ਰੀ ਮੁਕਤਸਰ ਸਾਹਿਬ 'ਚ ਪਿਆ ਭਾਰੀ ਮੀਂਹ,ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Reported by:  PTC News Desk  Edited by:  Shanker Badra -- June 29th 2018 04:37 PM
ਸ੍ਰੀ ਮੁਕਤਸਰ ਸਾਹਿਬ 'ਚ ਪਿਆ ਭਾਰੀ ਮੀਂਹ,ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਸ੍ਰੀ ਮੁਕਤਸਰ ਸਾਹਿਬ 'ਚ ਪਿਆ ਭਾਰੀ ਮੀਂਹ,ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਸ੍ਰੀ ਮੁਕਤਸਰ ਸਾਹਿਬ 'ਚ ਪਿਆ ਭਾਰੀ ਮੀਂਹ,ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ:ਸ੍ਰੀ ਮੁਕਸਤਸਰ ਸਾਹਿਬ 'ਚ ਅੱਜ ਦੁਪਹਿਰ ਬਾਅਦ ਭਾਰੀ ਮੀਂਹ ਪਿਆ ਹੈ।ਇਸ ਕਾਰਨ ਲੋਕਾਂ ਨੂੰ ਇੱਕ ਪਾਸੇ ਜਿੱਥੇ ਗਰਮੀ ਤੋਂ ਰਾਹਤ ਮਿਲੀ,ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖ਼ੁਸ਼ੀ ਨਾਲ ਖਿੜ ਉੱਠੇ।ਇਸ ਦੇ ਨਾਲ ਹੀ ਭਾਰੀ ਮੀਂਹ ਦੇ ਚੱਲਦਿਆਂ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ।Sri Muktsar Sahib in very Heavy rainਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ ਵਿਚ ਮਾਨਸੂਨ 29 ਜੂਨ ਤੱਕ ਪਹੁੰਚ ਜਾਵੇਗਾ,ਜਦੋਂ ਕਿ 1 ਜੁਲਾਈ ਤੱਕ ਇਹ ਪੰਜਾਬ ਤੇ ਹਰਿਆਣਾ ਵਿਚ ਦਸਤਕ ਦੇਵੇਗਾ।ਮੌਸਮ ਵਿਭਾਗ ਨੇ ਇਸ ਵਾਰ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੀ ਹੈ। Sri Muktsar Sahib in very Heavy rainਇਸ ਦੌਰਾਨ ਦਿੱਲੀ,ਪੰਜਾਬ ਤੇ ਹਰਿਆਣਾ ਵਿਚ ਪ੍ਰਸ਼ਾਸਨ ਨੇ ਮਾਨਸੂਨ ਤੋਂ ਪਹਿਲਾਂ ਤਿਆਰੀ ਕਰ ਲਈ ਹੈ ਜਦੋਂ ਕਿ ਕਈ ਥਾਈਂ ਨਾਲਿਆਂ ਦੀ ਸਫਾਈ ਦਾ ਕੰਮ ਜਾਰੀ ਹੈ।ਇਸ ਦੌਰਾਨ ਮਾਨਸੂਨ ਦੀ ਬਾਰਿਸ਼ ਨੇ ਮੁੰਬਈ ਤੇ ਪੱਛਮੀ ਬੰਗਾਲ ਵਿਚ ਭਾਰੀ ਤਬਾਹ ਮਚਾਈ ਹੈ।ਇਥੇ ਹੁਣ ਤਕ 10 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਸੜਕਾਂ ਪਾਣੀ ਵਿਚ ਡੁਬ ਚੁੱਕੀਆਂ ਹਨ।Sri Muktsar Sahib in very Heavy rainਇਸ ਦੌਰਾਨ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਬਨ ਤੇ ਹਨ।ਅਜਿਹੇ ਵਿਚ ਕਿਸਾਨਾਂ ਵਲੋਂ ਮਾਨਸੂਨ ਦੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। -PTCNews


Top News view more...

Latest News view more...

PTC NETWORK
PTC NETWORK