ਪੰਜਾਬ

ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗੁਰਮਤਿ ਮੁਕਾਬਲੇ ਦੌਰਾਨ ਇਨਾਮ ਤੇ ਮੈਡਲਾਂ ਨਾਲ ਵਿਦਿਆਰਥੀ ਸਨਮਾਨਤ

By Riya Bawa -- June 20, 2022 5:17 pm

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਗਾਇਆ ਗੁਰਮਤਿ ਸਿਖਲਾਈ ਰਿਹਾਇਸ਼ੀ ਕੈਂਪ ਅੱਜ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਮਾਪਤ ਹੋਇਆ। ਕੈਂਪ ਦੀ ਸੰਪੂਰਨਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ ਅਤੇ ਮੁੱਖਵਾਕ ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ ਵੱਲੋਂ ਲਿਆ ਗਿਆ। ਸੱਤ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੇ ਆਖਰੀ ਦਿਨ ਅੱਜ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ ਅਤੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਪੁੱਜੇ ਹੋਏ ਸਨ।

Students, honored, medals, Gurmat competition, Shiromani Committee

ਇਸ ਮੌਕੇ ਹਜੂਰੀ ਰਾਗੀ ਭਾਈ ਹਰਕਿਰਤ ਸਿੰਘ ਦੇ ਰਾਗੀ ਜਥੇ ਨੇ ਬੱਚਿਆਂ ਨੂੰ ਗੁਰਬਾਣੀ ਸਰਵਣ ਨਾਲ ਜੋੜਿਆ। ਕੈਂਪ ਦੀ ਸੰਪੂਰਨਤਾ ਮੌਕੇ ਗੁਰਮਤਿ ਕਲਾਸਾਂ ’ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਮੈਡਲ, ਮੋਮੈਂਟੋ ਅਤੇ ਸਰਟੀਫਿਕੇਟ ਦੇ ਸਨਮਾਨਤ ਕੀਤਾ ਗਿਆ। ਇਨਾਮ ਵੰਡਣ ਦੀ ਰਸਮ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤੀ ਗਈ। ਗੁਰਮਤਿ ਕਲਾਸ ਦੌਰਾਨ ਦੁਮਾਲਾ ਮੁਕਾਬਲਾ, ਕਵਿਤਾ, ਭਾਸ਼ਣ ਅਤੇ ਧਰਮ ਦੀ ਪ੍ਰੀਖਿਆ ਵੀ ਲਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ’ਤੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਅਤੇ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਬੱਚਿਆਂ ਲਈ ਤਿਆਰ ਕਰਵਾਏ ਲੰਗਰ ਦੌਰਾਨ ਸਹਿਯੋਗ ਕੀਤਾ ਗਿਆ।

ਗੁਰਮਤਿ ਕਲਾਸਾਂ ’ਚ ਵਿਦਿਆਰਥੀ ਦੇ ਹੋਏ ਗੁਰਮਤਿ ਪੇਪਰ ਦੌਰਾਨ ਸੀਨੀਅਰ ਗਰੁੱਪ ’ਚ ਜੇਤਨਪ੍ਰੀਤ ਸਿੰਘ, ਜਸਕਰਨ ਸਿੰਘ, ਸਿਮਰਨਜੀਤ ਕੌਰ ਪਹਿਲਾ ਦੂਜਾ ਅਤੇ ਤੀਜਾ ਸਥਾਨ, ਜੂਨੀ. ਗਰੁੱਪ ’ਚ ਇੰਦਰਦੀਪ ਸਿੰਘ, ਜਸਪ੍ਰੀਤ ਕੌਰ, ਹਰਜੋਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹ੍ਹਾਂ ਕਵੀਸ਼ਰੀ ਮੁਕਾਬਲੇ ਦੇ ਸੀਨੀਅਰ ਗਰੁੱਪ ’ਚ ਸੁਖਦੀਪ ਕੌਰ ਪਹਿਲਾ, ਅੰਮਿ੍ਰਤਪਾਲ ਸਿੰਘ ਦੂਜਾ, ਸਿਮਰਨਜੀਤ ਕੌਰ ਨੇ ਤੀਜਾ ਸਥਾਨ ਅਤੇ ਜੂਨੀ. ਗਰੁੱਪ ’ਚ ਮਹਿਕਪ੍ਰੀਤ ਕੌਰ ਨੇ ਪਹਿਲਾ, ਸੁਖਮਨਪ੍ਰੀਤ ਕੌਰ ਨੇ ਦੂਜਾ, ਅਨੁਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

Students, honored,  medals,  Gurmat competition, Shiromani Committee

ਕਵਿਤਾ ਮੁਕਾਬਲੇ ਦੇ ਸੀਨੀ. ਗਰੁੱਪ ’ਚ ਸਹਿਜ ਕੌਰ ਪਹਿਲਾ, ਹੁਸਨਬੀਰ ਕੌਰ ਦੂਜਾ, ਸੰਜਨਾ ਕੌਰ ਤੀਜਾ ਸਥਾਨ, ਜੂਨੀ. ਗਰੁੱਪ ’ਚ ਹਰਜੋਤ ਕੌਰ ਪਹਿਲਾ, ਸਿਮਰਨਜੀਤ ਕੌਰ ਦੂਜਾ ਅਤੇ ਮਹਿਕਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਗੁਰਬਾਣੀ ਕੰਠ, ਲੈਕਚਰ ਮੁਕਾਬਲਾ, ਅਰਦਾਸ ਮੁਕਾਬਲਾ, ਦੁਮਾਲਾ ਮੁਕਾਬਲੇ ’ਚ ਹਿੱਸਾ ਲੈਣ ਵਾਲਿਆਂ ਨੇ ਵੀ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇ. ਕਰਨੈਲ ਸਿੰਘ ਵਿਰਕ, ਮੀਤ ਮੈਨੇ. ਗੁਰਮੀਤ ਸਿੰਘ, ਸਹਾ. ਡਾਇ. ਸੁਰਿੰਦਰ ਕੌਰ, ਭਾਈ ਅਜਮੇਰ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ ਸ਼ੇਰਪੁਰ ਅਤੇ ਸਮੂਹ ਸਟਾਫ ਤੋਂ ਇਲਾਵਾ ਪ੍ਰਚਾਰਕ ਸਾਹਿਬਾਨ ਵੀ ਉਚੇਚੇ ਤੌਰ ’ਤੇ ਸ਼ਾਮਲ ਸਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੁਰਮਤਿ ਕਲਾਸਾਂ ’ਚ ਪੁੱਜੇ ਅਧਿਆਪਕ ਟੀਚਰਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

-PTC News

  • Share