ਮੁੱਖ ਖਬਰਾਂ

ਗੰਨਾ ਕਿਸਾਨਾਂ ਦਾ ਮੋਰਚਾ ਅੱਜ 5ਵੇਂ ਦਿਨ 'ਚ ਦਾਖਲ , ਗੰਨਾ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

By Shanker Badra -- August 24, 2021 1:03 pm

ਚੰਡੀਗੜ੍ਹ : ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਵੱਲ ਧਨੋਵਾਲੀ ਰੇਲਵੇ ਫਾਟਕ ਨੇੜੇ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਵੀ 5 ਵੇਂ ਦਿਨ ਵੀ ਜਾਮ ਰਹੇ ਹਨ। ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਕਿਸਾਨਾਂ ਦੀ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਸੂਬੇ ਦੇ ਗੰਨਾ ਕਮਿਸ਼ਨਰ ,ਖੇਤੀਬਾੜੀ ਡਾਇਰੈਕਟਰ ਅਤੇ ਮੁੱਖ ਖੇਤੀਬਾੜੀ ਅਫਸਰ ਵੀ ਮੌਜੂਦ ਰਹਿਣਗੇ।

ਗੰਨਾ ਕਿਸਾਨਾਂ ਦਾ ਮੋਰਚਾ ਅੱਜ 5ਵੇਂ ਦਿਨ 'ਚ ਦਾਖਲ , ਗੰਨਾ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

ਪੜ੍ਹੋ ਹੋਰ ਖ਼ਬਰਾਂ : ਹੁਣ ਨਹੀਂ ਰਹਿਣਗੇ ਟੋਲ ਪਲਾਜ਼ਾ , ਫਿਰ ਵੀ ਹਾਈਵੇ 'ਤੇ ਚੱਲਣ ਲਈ ਦੇਣੇ ਪੈਣਗੇ ਪੈਸੇ , ਜਾਣੋ ਕਿਵੇਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਦੇ ਲਈ ਪੰਜਾਬ ਦੇ ਕਿਸਾਨ ਆਗੂ ਰਵਾਨਾ ਹੋਏ ਹਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਹੈ ਕਿ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਹੈ। ਲੋਕਾਂ ਨੂੰ ਹੋ ਰਹੀ ਅਸੁਵਿਧਾ ਲਈ ਪੰਜਾਬ ਸਰਕਾਰ ਜ਼ਿੱਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਮਸਲਾ ਹੱਲ ਨਾ ਕੀਤਾ ਤਾਂ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ। ਅਸੀਂ ਹਰਿਆਣਾ ਤੋਂ ਵੱਧ ਅਤੇ 400 ਰੁਪਏ ਵਿਚਕਾਰ ਰੇਟ ਉਤੇ ਸਹਿਮਤ ਹੋਵਾਂਗੇ।

ਗੰਨਾ ਕਿਸਾਨਾਂ ਦਾ ਮੋਰਚਾ ਅੱਜ 5ਵੇਂ ਦਿਨ 'ਚ ਦਾਖਲ , ਗੰਨਾ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

ਕਿਸਾਨਾਂ ਨੇ ਸੋਮਵਾਰ ਨੂੰ ਗੰਨਾ ਮਾਹਿਰਾਂ ਨਾਲ ਮੀਟਿੰਗ ਤੋਂ ਬਾਅਦ ਮੰਗਲਵਾਰ ਤੋਂ ਐਲਾਨੇ ਗਏ ਪੰਜਾਬ ਵਿਚ ਹੜਤਾਲ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਸੀ। ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਹਾਈਵੇ ਜਾਮ ਦੌਰਾਨ ਸਰਵਿਸ ਲੇਨ ਦੋਪਹੀਆ ਵਾਹਨਾਂ ਅਤੇ ਵਿਦਿਆਰਥੀਆਂ ਲਈ ਖੁੱਲ੍ਹੀ ਰਹੇਗੀ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਨਹੀਂ ਰੋਕਣਗੇ। ਹਾਲਾਂਕਿ, ਹੋਰ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਗੰਨਾ ਕਿਸਾਨਾਂ ਦਾ ਮੋਰਚਾ ਅੱਜ 5ਵੇਂ ਦਿਨ 'ਚ ਦਾਖਲ , ਗੰਨਾ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

ਇਸ ਤੋਂ ਪਹਿਲਾਂ ਐਤਵਾਰ ਨੂੰ ਗੰਨਾ ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਸ ਮੀਟਿੰਗ ਦੌਰਾਨ ਗੰਨਾ ਉਤਪਾਦਕਾਂ ਦੀ ਨਿੱਜੀ ਖੰਡ ਮਿੱਲਾਂ ਵੱਲ ਬਕਾਇਆ ਰਾਸ਼ੀ 15 ਦਿਨਾਂ 'ਚ ਅਤੇ ਸਹਿਕਾਰੀ ਮਿੱਲਾਂ ਦੀ ਇਕ ਸਤੰਬਰ ਤੱਕ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਆਈ ਸੀ ਤਾਂ ਉਨ੍ਹਾਂ ਮੰਗ ਚੁੱਕੀ ਸੀ ਕਿ ਹਰ ਸਾਲ 10 ਰੁਪਏ ਉਤਪਾਦਨ ਲਾਗਤ 'ਚ ਵਾਧਾ ਕੀਤਾ ਜਾਵੇ ਪਰ ਅਜਿਹਾ ਨਹੀਂ ਹੋ ਸਕਿਆ ,ਜਿਸ ਦੇ ਚਲਦਿਆਂ ਉਹ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।

ਗੰਨਾ ਕਿਸਾਨਾਂ ਦਾ ਮੋਰਚਾ ਅੱਜ 5ਵੇਂ ਦਿਨ 'ਚ ਦਾਖਲ , ਗੰਨਾ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਉਤਪਾਦਨ ਲਾਗਤ 350 ਰੁਪਏ ਕੱਢੀ ਹੈ, ਜਦਕਿ ਕਿਸਾਨਾਂ ਵਲੋਂ 388 ਰੁਪਏ ਖ਼ਰਚਾ ਦੱਸਿਆ ਗਿਆ, ਜਿਸ ਨੂੰ ਸਰਕਾਰ ਨੇ ਨਕਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਗੰਨਾ ਉਤਪਾਦਕਾਂ ਦਾ ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲ ਬਕਾਇਆ ਪਏ 200 ਕਰੋੜ ਰੁਪਏ ਤੁਰੰਤ ਜਾਰੀ ਕਰੇ ਤੇ ਨਾਲ ਹੀ ਗੰਨੇ ਦਾ ਮੁੱਲ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਵਲੋਂ 400 ਰੁਪਏ ਪ੍ਰਤੀ ਕੁਇੰਟਲ ਕੀਮਤ ਕੇਵਲ ਗੰਨੇ ਦਾ ਲਾਗਤ ਮੁੱਲ ਹੀ ਮੰਗਿਆ ਜਾ ਰਿਹਾ ਹੈ, ਜਿਸ ਨੂੰ ਦੇਣ ਤੋਂ ਵੀ ਸਰਕਾਰ ਆਨਾਕਾਨੀ ਕਰ ਰਹੀ ਹੈ।
-PTCNews

  • Share