Sun, Apr 28, 2024
Whatsapp

ਸ਼ਾਹਕੋਟ ਜ਼ਿਮਨੀ ਚੋਣ :ਸੁਖਬੀਰ ਬਾਦਲ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ

Written by  Shanker Badra -- May 25th 2018 08:21 PM
ਸ਼ਾਹਕੋਟ ਜ਼ਿਮਨੀ ਚੋਣ :ਸੁਖਬੀਰ ਬਾਦਲ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ

ਸ਼ਾਹਕੋਟ ਜ਼ਿਮਨੀ ਚੋਣ :ਸੁਖਬੀਰ ਬਾਦਲ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ

ਸ਼ਾਹਕੋਟ ਜ਼ਿਮਨੀ ਚੋਣ :ਸੁਖਬੀਰ ਬਾਦਲ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਹਕੋਟ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਕੱਢੇ ਜਾਣ ਵਾਲੇ ਇੱਕ ਰੋਡ ਸ਼ੋਅ ਦੀ ਅਗਵਾਈ ਕਰਨਗੇ।Sukhbir Badal candidate Naib Singh Kohar support tomorrow Road show ਇੱਕ ਪਾਰਟੀ ਬੁਲਾਰੇ ਨੇ ਦੱਸਿਆ ਕਿ ਇਹ ਰੋਡ ਸ਼ੋਅ ਮਲਸੀਆਂ ਰੋਡ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮੀ 4:45 ਉੱਤੇ ਮਹਿਤਪੁਰ ਦੀ ਅਨਾਜ ਮੰਡੀ ਵਿਚ ਜਾ ਕੇ ਮੁਕੰਮਲ ਹੋਵੇਗਾ।ਉਹਨਾਂ ਕਿਹਾ ਕਿ ਮਲਸੀਆਂ ਤੋਂ ਇਹ ਰੋਡ ਸ਼ੋਅ ਰੂਪੇਵਾਲ ਚੌਂਕ,ਸੀਚੇਵਾਲ ਮੰਡੀ,ਨਿਹਾਲੂਵਾਲ ਅੱਡਾ ਅਤੇ ਤਾਸ਼ਪੁਰ ਅੱਡੇ ਵਿਚੋਂ ਹੁੰਦਾ ਹੋਇਆ ਇੱਕ ਘੰਟੇ ਵਿਚ ਟਰੱਕ ਯੂਨੀਅਨ ਲੋਹੀਆਂ ਵਿਖੇ ਪਹੁੰਚੇਗਾ।Sukhbir Badal candidate Naib Singh Kohar support tomorrow Road show ਉਹਨਾਂ ਅੱਗੇ ਦੱਸਿਆ ਕਿ ਇਸ ਰੋਡ ਸ਼ੋਅ ਦਾ ਦੂਜਾ ਪੜਾਅ 11 ਵਜੇ ਲੋਹੀਆਂ ਤੋਂ ਸ਼ੁਰੂ ਹੋਵੇਗਾ ਅਤੇ ਨਵਾਂ ਪਿੰਡ ਖਾਲੇਵਾਲ,ਅੱਡਾ ਕੰਗ ਖੁਰਦ,ਕੱਕੜ ਕਲਾਂ,ਪੂਨੀਆਂ, ਨਵਾਂ ਪਿੰਡ ਅਕਾਲੀਆਂ,ਮਾਣਕਪੁਰ,ਅੱਡਾ ਕੋਹਾੜ ਖੁਰਦ,ਜਫ਼ਰਵਾਲ ਅਤੇ ਸਾਰੰਗਵਾਲ ਵਿਚੋਂ ਦੀ ਹੁੰਦਾ ਹੋਇਆ ਦੁਪਹਿਰ ਇੱਕ ਵਜੇ ਸ਼ਾਹਕੋਟ ਅੱਪੜੇਗਾ।ਉਹਨਾਂ ਕਿਹਾ ਰੋਡ ਸ਼ੋਅ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਅਕਾਲੀ ਉਮੀਦਵਾਰ ਕੋਹਾੜ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਨਗੇ। Sukhbir Badal candidate Naib Singh Kohar support tomorrow Road show ਬੁਲਾਰੇ ਨੇ ਦੱਸਿਆ ਕਿ ਸ਼ਾਹਕੋਟ ਪਹੁੰਚਣ ਤੋਂ ਬਾਅਦ ਰੋਡ ਸ਼ੋਅ ਬੱਸ ਅੱਡੇ ਦੇ ਅੱਗੇ ਤੋਂ ਗੁਜ਼ਰਦਾ ਹੋਇਆ ਮੋਗਾ ਦੀ ਮੁੱਖ ਸੜਕ ਉੱਤੇ ਪੁੱਜੇਗਾ ਅਤੇ ਉਸ ਤੋਂ ਬਾਅਦ ਪਰਜੀਆਂ ਕਲਾਂ ਮੋੜ ਤੋਂ ਇਹ ਰੋਡ ਸੋਅ ਬੱਗਾ,ਪਰਜੀਆਂ,ਅੱਡਾ ਊਦੋਵਾਲ,ਬੁਲੰਦਾ ਅਤੇ ਰਾਮੂਵਾਲ ਵਿਚੋਂ ਦੀ ਲੰਘਦਾ ਹੋਇਆ ਦੁਪਹਿਰ 2 ਵਜੇ ਆਪਣੀ ਆਖਰੀ ਟਿਕਾਣੇ ਮਹਿਤਪੁਰ ਵਿਖੇ ਪਹੁੰਚੇਗਾ।ਉਹਨਾਂ ਅੱਗੇ ਦੱਸਿਆ ਕਿ ਕੱਢਿਆ ਜਾਣ ਵਾਲਾ ਇਹ ਰੋਡ ਸ਼ੋਅ ਮਹਿਤਪੁਰ ਦੇ ਮੁੱਖ ਬਾਜ਼ਾਰ ਵਿਚੋਂ ਲੰਘਦਾ ਹੋਇਆ ਸ਼ਾਮੀ ਅਨਾਜ ਮੰਡੀ ਵਿਚ ਜਾ ਕੇ ਮੁਕੰਮਲ ਹੋ ਜਾਵੇਗਾ। -PTCNews


Top News view more...

Latest News view more...