ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰੀਸ਼ ਢਾਂਡਾ ਨੂੰ ਥਾਪਿਆ ਪਾਰਟੀ ਦਾ ਬੁਲਾਰਾ ਅਤੇ ਜਨਰਲ ਸਕੱਤਰ

Sukhbir Badal Harish Rai Dhanda Party Spokesperson And General Secretary

ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰੀਸ਼ ਢਾਂਡਾ ਨੂੰ ਥਾਪਿਆ ਪਾਰਟੀ ਦਾ ਬੁਲਾਰਾ ਅਤੇ ਜਨਰਲ ਸਕੱਤਰ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਰਾਤ ਉਸ ਸਮੇਂ ਵੱਡਾ ਹੁਲਾਰਾ ਮਿਲਿਆ , ਜਦੋਂ ਉੱਘੇ ਕਾਨੂੰਨੀ ਮਾਹਿਰ ਅਤੇ ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।

Sukhbir Badal Harish Rai Dhanda Party Spokesperson And General Secretary
ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰੀਸ਼ ਢਾਂਡਾ ਨੂੰ ਥਾਪਿਆ ਪਾਰਟੀ ਦਾ ਬੁਲਾਰਾ ਅਤੇ ਜਨਰਲ ਸਕੱਤਰ

ਕੱਲ ਸ਼ਾਮੀਂ ਲੁਧਿਆਣਾ ਵਿਖੇ ਆਪਣੇ ਫੈਸਲੇ ਦਾ ਐਲਾਨ ਕਰਦਿਆਂ ਢਾਂਡਾ ਨੇ ਕਿਹਾ ਕਿ ਉਹ ਦੁਬਾਰਾ ਅਕਾਲੀ ਵਿਚ ਇਸ ਲਈ ਸ਼ਾਲਿ ਹੋ ਰਹੇ ਹਨ, ਕਿਉਂਕਿ ਸਿਰਫ ਇਹ ਪਾਰਟੀ ਹੀ ਸੂਬੇ ਨੂੰ ਉਸ ਦਲਦਲ ਵਿਚੋ ਬਾਹਰ ਕੱਢ ਸਕਦੀ ਹੈ, ਜਿਸ ਅੰਦਰ ਪਿਛਲੇ ਦੋ ਸਾਲ ਤੋਂ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਡਿੱਗ ਚੁੱਕਿਆ ਹੈ।

Sukhbir Badal Harish Rai Dhanda Party Spokesperson And General Secretary
ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰੀਸ਼ ਢਾਂਡਾ ਨੂੰ ਥਾਪਿਆ ਪਾਰਟੀ ਦਾ ਬੁਲਾਰਾ ਅਤੇ ਜਨਰਲ ਸਕੱਤਰ

ਹਰੀਸ਼ ਢਾਂਡਾ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਇੱਕ ਬਹਾਦਰ ਅਤੇ ਦਲੇਰ ਆਗੂ ਦੀ ਘਰ ਵਾਪਸੀ ਕਰਾਰ ਦਿੱਤਾ ਹੈ।ਉਹਨਾਂ ਕਿਹਾ ਕਿ ਇਹ ਘਟਨਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸੂਬੇ ਅੰਦਰ ਸਿਆਸੀ ਹਵਾ ਕਿਸ ਦੇ ਹੱਕ ‘ਚ ਵਗ ਰਹੀ ਹੈ।

Sukhbir Badal Harish Rai Dhanda Party Spokesperson And General Secretary
ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰੀਸ਼ ਢਾਂਡਾ ਨੂੰ ਥਾਪਿਆ ਪਾਰਟੀ ਦਾ ਬੁਲਾਰਾ ਅਤੇ ਜਨਰਲ ਸਕੱਤਰ

ਅੱਜ ਸਵੇਰੇ ਚੰਡੀਗੜ ਵਿਚ ਬਾਦਲ ਨੇ ਢਾਂਡਾ ਨੂੰ ਸ਼੍ਰੋਮਣੀ ਅਕਾਲੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ ਅਤੇ ਉਹ ਪਾਰਟੀ ਦੇ ਬੁਲਾਰੇ ਦੀ ਭੂਮਿਕਾ ਵੀ ਨਿਭਾਉਣਗੇ।
-PTCNews