Fri, Apr 26, 2024
Whatsapp

ਸੁਖਬੀਰ ਬਾਦਲ ਵੱਲੋਂ ਖਾਲਸਾ ਖੁਦਕੁਸ਼ੀ ਮਾਮਲੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ

Written by  Joshi -- March 23rd 2018 10:12 AM
ਸੁਖਬੀਰ ਬਾਦਲ ਵੱਲੋਂ ਖਾਲਸਾ ਖੁਦਕੁਸ਼ੀ ਮਾਮਲੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ

ਸੁਖਬੀਰ ਬਾਦਲ ਵੱਲੋਂ ਖਾਲਸਾ ਖੁਦਕੁਸ਼ੀ ਮਾਮਲੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ

Sukhbir Badal plea to Haryana CM on Gurbaksh Khalsa suicide case: ਸੁਖਬੀਰ ਬਾਦਲ ਵੱਲੋਂ ਖਾਲਸਾ ਖੁਦਕੁਸ਼ੀ ਮਾਮਲੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਹਨਾਂ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਨਿੱਜੀ ਦਖ਼ਲ ਦੇਣ, ਜਿਹੜੇ ਸਿੱਖਾਂ ਦੇ ਹੱਕਾਂ ਲਈ ਲੜਣ ਵਾਲੇ ਸਰਦਾਰ ਗੁਰਬਖ਼ਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿੰਮੇਵਾਰ ਹਨ। ਸਰਦਾਰ ਬਾਦਲ ਨੇ ਮੁੱਖ ਮੰਤਰੀ ਦਾ ਧਿਆਨ ਸਿੱਖ ਕਾਰਕੁਨ ਦੇ ਬੇਟੇ ਜੁਝਾਰ ਸਿੰਘ ਵੱਲੋਂ ਦੱਸੀ ਗਈ ਘਟਨਾ ਵੱਲ ਦਿਵਾਇਆ, ਜਿਸ ਵਿਚ ਉਸ ਨੇ ਦੋਸ਼ ਲਾਇਆ ਹੈ ਕਿ ਪੁਲਿਸ ਦੀ ਲਾਪਰਵਾਹੀ ਕਰਕੇ ਉਸ ਦੇ ਪਿਤਾ ਦੀ ਜਾਨ ਚਲੀ ਗਈ। ਸਰਦਾਰ ਬਾਦਲ ਨੇ ਉੁਹਨਾਂ ਪੁਲਿਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਹਨਾਂ ਦਾ ਲਾਪਰਵਾਹੀ ਭਰਿਆ ਵਤੀਰਾ ਇਸ ਦੁਖਦਾਈ ਘਟਨਾ ਦੀ ਵਜ੍ਹਾ ਬਣਿਆ। ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਇਸ ਮਾਮਲੇ ਵਿਚ ਕੁੱਝ ਪੁਲਿਸ ਵਾਲਿਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ, ਪਰ ਉਹਨਾਂ ਖ਼ਿਲਾਫ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਤਾਂ ਕਿ ਪੀੜਤ ਦਾ ਪਰਿਵਾਰ ਅਤੇ ਸਮੁੱਚਾ ਸਿੱਖ ਭਾਈਚਾਰਾ ਵੇਖ ਸਕੇ ਕਿ ਇਨਸਾਫ ਹੋ ਰਿਹਾ ਹੈ। ਸਰਦਾਰ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਜਿਹੀਆਂ ਰਿਪੋਰਟਾਂ ਵੀ ਸੁਣਨ ਨੂੰ ਮਿਲੀਆਂ ਹਨ ਕਿ ਹਰਿਆਣਾ ਪੁਲਿਸ ਦੇ ਕੁਝ ਅਧਿਕਾਰੀਆਂ ਵਤੀਰਾ ਅਤੇ ਕਾਰਵਾਈ ਸਰਦਾਰ ਖਾਲਸਾ ਦੀ ਮੌਤ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿਚ ਕੋਈ ਵੀ ਸਿੱਖ, ਇੱਕ ਧਾਰਮਿਕ ਬਿਰਤੀ ਵਾਲਾ ਵਿਅਕਤੀ ਕਦੇ ਅਜਿਹਾ ਕਦਮ ਨਹੀਂ ਚੁੱਕੇਗਾ। ਇਸ ਲਈ ਜਰੂਰੀ ਹੈ ਕਿ ਇਸ ਦੁਖਾਂਤ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕੀਤੀ ਜਾਵੇ ਅਤੇ ਇਸ ਜਾਂਚ ਦੀ ਉੱਚ ਪੱਧਰੀ ਨਿਗਰਾਨੀ ਹੋਵੇ। ਸਰਦਾਰ ਬਾਦਲ ਨੇ ਮੁੱਖ ਮੰਤਰੀ ਦਾ ਧਿਆਨ ਸਰਦਾਰ ਖਾਲਸਾ ਦੇ ਸਪੁੱਤਰ ਵੱਲੋਂ ਦਿੱਤੇ ਬਿਆਨ ਵੱਲ ਦਿਵਾਇਆ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਦਾ ਪਿਤਾ ਪੁਲਿਸ ਵਾਲਿਆਂ ਨੂੰ ਦੂਰ ਰਹਿਣ ਦੀ ਚਿਤਾਵਨੀ ਦਿੰਦਾ ਰਿਹਾ ਸੀ, ਕਿਉਂਕਿ ਉਹ ਇੱਕ ਸ਼ਾਂਤਮਈ ਪ੍ਰਦਰਸ਼ਨ ਕਰ ਰਿਹਾ ਸੀ। ਉਸ ਨੇ ਪੁਲਿਸ ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ ਗੱਲਬਾਤ ਕਰਨ ਲਈ ਵੀ ਆਖਿਆ ਸੀ। ਪਰੰਤੂ ਪੁਲਿਸ ਅਧਿਕਾਰੀ ਆਪਣੀ ਜਿੱਥਦ ਉੱਤੇ ਅੜੇ ਰਹੇ ਅਤੇ ਪੁਲਿਸ ਵੱਲੋਂ ਕੀਤੀ ਪ੍ਰੇਸ਼ਾਨੀ ਨੇ ਉਸ ਦੇ ਪਿਤਾ ਦੀ ਜਾਨ ਲੈ ਲਈ। —PTC News


Top News view more...

Latest News view more...