Mon, Jan 30, 2023
Whatsapp

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਆਖਰੀ ਵਾਧਾ

Written by  Jashan A -- March 27th 2019 06:25 PM
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਆਖਰੀ ਵਾਧਾ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਆਖਰੀ ਵਾਧਾ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਆਖਰੀ ਵਾਧਾ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਇਕ ਅਹਿਮ ਫੈਸਲਾ ਲੈਂਦਿਆ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਅੱਜ ਆਖਰੀ ਵਾਧਾ ਕੀਤਾ ਉਹਨਾ ਦੱਸਿਆ ਕਿ ਇਹ ਫੈਸਲਾ 1 ਅਪ੍ਰੈਲ 2019 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਹੋ ਰਹੀ ਭਰਤੀ ਦੇ ਕਾਰਨ ਲਿਆ ਗਿਆ ਹੈ। ਬਾਦਲ ਨੇ ਪਾਰਟੀ ਦੇ ਆਗੂਆ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਦਲ ਦੀ ਭਰਤੀ ਵਿੱਚ ਵੱਧ ਚੜ ਕੇ ਹਿੱਸਾ ਲੈਣ।


ਉਹਨਾਂ ਦੱਸਿਆ ਕਿ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਆਪਣੇ ਵਿੰਗਾਂ ਦੀਆਂ ਨਿਯੁਕਤੀਆਂ ਕਰ ਸਕਦੇ ਹਨ। ਅੱਜ ਜਿਨ੍ਹਾਂ ਆਗੂਆ ਨੂੰ ਦਲ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਮਾਸਟਰ ਹਰਪਾਲਇੰਦਰ ਸਿੰਘ ਰਾਹੀ ਬਰਨਾਲਾ, ਜੋਗਿੰਦਰ ਸਿੰਘ ਪੰਜਗਰਾਂਈ ਸਾਬਕਾ ਵਿਧਾਇਕ, ਹਰਦੀਪ ਸਿੰਘ ਲਮੀਣੀ ਪਠਾਨਕੋਟ, ਬਾਬਾ ਰਾਮਪਾਲ ਸਿੰਘ, ਕੰਵਲਇੰਦਰ ਸਿੰਘ ਠੇਕੇਦਾਰ, ਰਵਿੰਦਰ ਸਿੰਘ ਬੱਬਲ ਸਾਬਕਾ ਵਿਧਾਇਕ,

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਜੀਵਨ ਸਿੰਘ ਖੀਰਨੀਆਂ ਪਾਰਟੀ ਦੀ ਪੀ.ਏ.ਸੀ ਦੇ ਮੈਂਬਰ ਨਿਯੁਕਤ

ਜਥੇ. ਗੁਰਨਾਮ ਸਿੰਘ ਕੰਧੋਲਾ ਨੂਹਮਹਿਲ, ਨਿਰਮਲ ਸਿੰਘ ਐਸ.ਐਸ. ਲੁਧਿਆਣਾ ਅਤੇ ਸ. ਗੁਰਵਿੰਦਰ ਸਿੰਘ ਪੰਨੂੰ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਆਗੂਆ ਨੂੰ ਦਲ ਦੇ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਕੈਪਟਨ ਆਰ.ਐੱਸ. ਪਠਾਣੀਆ, ਰਮੇਸ਼ ਸੋਂਧੀ ਅਤੇ ਕਵਲਜੀਤ ਸਿੰਘ ਮਾਹਲਾ ਦੇ ਨਾਮ ਸ਼ਾਮਲ ਹਨ ਅਤੇ ਸੁਖਪਾਲ ਸਿੰਘ ਪਠਾਨਕੋਟ ਅਤੇ ਜਸਵਿੰਦਰ ਸਿੰਘ ਖੁੰਣ-ਖੁੰਨ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ।

ਇਸੇ ਤਰ੍ਹਾਂ ਲਖਵਿੰਦਰ ਸਿੰਘ ਲੱਖੀ ਨੂੰ ਜਿਲਾ ਅਕਾਲੀ ਜਥਾ ਪਠਾਨਕੋਟ ਦਿਹਾਤੀ ਦਾ ਪ੍ਰਧਾਨ ਅਤੇ ਸੁਰਿੰਦਰ ਸਿੰਘ ਮਿੰਟੂ ਨੂੰ ਪਠਾਨਕੋਟ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

-PTC News

Top News view more...

Latest News view more...