ਕੇਂਦਰ ਸਰਕਾਰ ਤੋਂ ਪਹਿਲਾਂ ਆਪਣਾ ਏਪੀਐੱਮਸੀ ਐਕਟ ਰੱਦ ਕਰੇ ਕੈਪਟਨ: ਸੁਖਬੀਰ ਸਿੰਘ ਬਾਦਲ

ਕੇਂਦਰ ਸਰਕਾਰ ਤੋਂ ਪਹਿਲਾਂ ਆਪਣਾ ਏਪੀਐੱਮਸੀ ਐਕਟ ਰੱਦ ਕਰੇ ਕੈਪਟਨ: ਸੁਖਬੀਰ ਸਿੰਘ ਬਾਦਲ:ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਪਟਿਆਲਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਕਿਸਾਨਾਂ ਦੀ ਆਵਾਜ਼ ਬਣੀ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕ ਸਭਾ ਵਿੱਚ ਵੀ ਕਿਹਾ ਸੀ ਕਿ ਕਿਸਾਨਾਂ ਪ੍ਰਤੀ ਕੋਈ ਵੀ ਬਿੱਲ ਲਿਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ।

ਕੇਂਦਰ ਸਰਕਾਰ ਤੋਂ ਪਹਿਲਾਂ ਆਪਣਾ ਏਪੀਐੱਮਸੀ ਐਕਟ ਰੱਦ ਕਰੇ ਕੈਪਟਨ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਸੱਤ ਮੁੱਖ ਮੰਤਰੀਆਂ ਦੀ ਕਮੇਟੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਮਲ ਨਾਥ ਸ਼ਾਮਿਲ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਬਿੱਲ ਡ੍ਰਾਫਟਿੰਗ ਕਮੇਟੀ ਵਿੱਚ ਕੈਪਟਨ ਵੀ ਸ਼ਾਮਲ ਸੀ। ਸੁਖਬੀਰ ਨੇ ਕਿਹਾ ਕਿ ਕੇਂਦਰ ਨੇ ਮੁੱਖ ਮੰਤਰੀ ਦੀ ਹਾਈਪਾਵਰ ਕਮੇਟੀ ਨਾਲ ਸਲਾਹ ਮਗਰੋਂ ਬਿੱਲ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਅਤੇ ਕਿਸਾਨਾਂ ਦੇ ਸ਼ੰਕੇ ਦੂਰ ਕਰੇ,ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਾਡੀ ਨਹੀਂ ਸੁਣੀ।

ਕੇਂਦਰ ਸਰਕਾਰ ਤੋਂ ਪਹਿਲਾਂ ਆਪਣਾ ਏਪੀਐੱਮਸੀ ਐਕਟ ਰੱਦ ਕਰੇ ਕੈਪਟਨ : ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲਨੇ ਕਿਹਾ ਕਿ ਹਰੇਕ ਬਿੱਲ ਨੂੰ ਪਾਰਲੀਮੈਂਟ ਕਮੇਟੀ ਵਿੱਚ ਲਿਆਂਦਾ ਜਾਂਦਾ ਹੈ ਪਰ ਇਸ ਖੇਤੀ ਬਿੱਲ ਨੂੰ ਨਹੀਂ ਭੇਜਿਆ ਗਿਆ। ਜਿਸ ਤੋਂ ਬਾਅਦ ਅਸੀਂ ਉਸ ਵੇਲੇ ਹੀ ਫ਼ੈਸਲਾ ਕਰ ਲਿਆ ਸੀ ਕਿ ਇਸ ਦਾ ਵਿਰੋਧ ਕਰਨਾ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸ਼ੁਰੂਆਤ ਤੋਂ ਹੀ ਇਨ੍ਹਾਂ ਆਰਡੀਨੈਂਸ ਦਾ ਵਿਰੋਧ ਕੀਤਾ ਸੀ। ਕੇਂਦਰ ਨਾਲ ਕਿਸਾਨਾਂ ਦੇ ਸ਼ੰਕਿਆਂ ‘ਤੇ ਕਈ ਵਾਰ ਗੱਲ ਕੀਤੀ। ਸੁਖਬੀਰ ਬਾਦਲ ਨੇ ਐਮ.ਐੱਸ.ਪੀ ਨੂੰ ਬਿੱਲ ‘ਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ।

ਕੇਂਦਰ ਸਰਕਾਰ ਤੋਂ ਪਹਿਲਾਂ ਆਪਣਾ ਏਪੀਐੱਮਸੀ ਐਕਟ ਰੱਦ ਕਰੇ ਕੈਪਟਨ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਮੈਂ ਇਸ ਲੜਾਈ ਨੂੰ ਸਿਆਸੀ ਨੂੰ ਨਹੀਂ ਬਣਾਉਣਾ ਚਾਹੁੰਦਾ ,ਕਿਉਂਕਿ ਇਹ ਕਿਸਾਨੀ ਮੁੱਦਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਕਿਸਾਨੀ ਮੁੱਦਾ ਬਣਾਉਣ ਦੀ ਬਜਾਏ ਰਾਜਸੀ ਮੁੱਦਾ ਬਣਾਇਆ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੋ ਬੋਲੀ ਬੋਲਦੇ ਹਨ। ਸੁਖਬੀਰ ਨੇ ਕਿਹਾ ਕਿ ਸਭ ਪਾਰਟੀਆਂ ਨੂੰ ਛੱਡ ਕੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ ਹੈ। ਲੋੜ ਸਮੇਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੀ ਆਵਾਜ਼ ਬਣੀ ਹੈ।

ਕੇਂਦਰ ਸਰਕਾਰ ਤੋਂ ਪਹਿਲਾਂ ਆਪਣਾ ਏਪੀਐੱਮਸੀ ਐਕਟ ਰੱਦ ਕਰੇ ਕੈਪਟਨ : ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲਨੇ ਕਿਹਾ ਕਿ ਕੈਪਟਨ ਨੇ 2017 ਵਿੱਚ ਏਪੀਐੱਮਸੀ ਐਕਟਬਣਾਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫੈਸਟੋ ‘ਚ ਸਰਕਾਰੀ ਮੰਡੀਆਂ ਬੰਦ ਕਰਨ ਦਾ ਵਾਅਦਾ ਕੀਤਾ ਸੀ। ਸੁਖਬੀਰ ਸਿੰਘ ਬਾਦਲਨੇ ਕਿਹਾ ਕਿਕੇਂਦਰ ਤੋਂ ਪਹਿਲਾਂ ਕੈਪਟਨ ਆਪਣਾ ਏਪੀਐੱਮਸੀ ਐਕਟ ਰੱਦ ਕਰੇ। ਕਿਸਾਨਾਂ ਦੇ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ। ਕੈਪਟਨ ਅਸਤੀਫ਼ਾ ਦੇਣ ਦੀ ਹਿੰਮਤ ਦਿਖਾਉਣ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ 1 ਅਕਤੂਬਰ ਦੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
-PTCNews