Fri, Apr 26, 2024
Whatsapp

ਸਰਕਾਰ ਬਣਨ ਮਗਰੋਂ ਲੋਕਾਂ ਨਾਲ ਕੀਤੇ ਵਾਅਦੇ ਭੁੱਲੇ ਕੈਪਟਨ: ਸੁਖਬੀਰ ਸਿੰਘ ਬਾਦਲ

Written by  Jashan A -- March 17th 2020 03:05 PM -- Updated: March 17th 2020 03:10 PM
ਸਰਕਾਰ ਬਣਨ ਮਗਰੋਂ ਲੋਕਾਂ ਨਾਲ ਕੀਤੇ ਵਾਅਦੇ ਭੁੱਲੇ ਕੈਪਟਨ: ਸੁਖਬੀਰ ਸਿੰਘ ਬਾਦਲ

ਸਰਕਾਰ ਬਣਨ ਮਗਰੋਂ ਲੋਕਾਂ ਨਾਲ ਕੀਤੇ ਵਾਅਦੇ ਭੁੱਲੇ ਕੈਪਟਨ: ਸੁਖਬੀਰ ਸਿੰਘ ਬਾਦਲ

ਸਰਕਾਰ ਬਣਨ ਮਗਰੋਂ ਲੋਕਾਂ ਨਾਲ ਕੀਤੇ ਵਾਅਦੇ ਭੁੱਲੇ ਕੈਪਟਨ: ਸੁਖਬੀਰ ਸਿੰਘ ਬਾਦਲ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਕੀਤਾ ਗੁੰਮਰਾਹ: ਸੁਖਬੀਰ ਸਿੰਘ ਬਾਦਲ ਝੂਠੀ ਸਹੁੰ ਖਾ ਕੇ ਕੈਪਟਨ ਨੇ ਪੰਜਾਬ 'ਚ ਬਣਾਈ ਸਰਕਾਰ: ਸੁਖਬੀਰ ਸਿੰਘ ਬਾਦਲ ਚੰਡੀਗੜ੍ਹ: ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਝੂਠੀਆਂ ਸੌਹਾਂ ਖਾਧੀਆਂ ਕਿ ਲੋਕਾਂ ਦੇ ਵਾਅਦੇ ਪੂਰੇ ਕੀਤੇ ਜਾਣਗੇ, ਪਰ ਅਜੇ ਤੱਕ ਲੋਕਾਂ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹ ਲੋਕਾਂ ਨਾਲ ਵਾਅਦੇ ਕਰ ਭੁੱਲ ਗਏ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਨ ਵਿੱਚ ਚੋਰ ਸੀ ਉਸ ਦਾ ਕੰਮ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਨਹੀਂ ਸੀ ਬਲਕਿ ਸਿਰਫ ਝੂਠ ਬੋਲ ਕੇ ਸਰਕਾਰ ਬਣਾਉਣ ਸੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀਆਂ ਨੇ ਨਸ਼ਿਆਂ, ਮਾਈਨਿੰਗ ਅਤੇ ਬੇਅਦਬੀ ਮੁੱਦੇ 'ਤੇ ਝੂਠਾ ਪ੍ਰਚਾਰ ਕੀਤਾ ਤੇ ਕਿਸਾਨਾਂ ਨੂੰ ਕਰਜ਼ ਮੁਆਫੀ ਅਤੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਝੂਠ ਬੋਲ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ। ਹੋਰ ਪੜ੍ਹੋ: 2 ਮਹੀਨਿਆਂ ਤੋਂ ਨਾਰਾਜ਼ ਦੋ ਕਾਂਗਰਸੀ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ ਮੋਬਾਈਲ ਫੋਨਾਂ ਦੇ ਮੁੱਦੇ 'ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਤਿੰਨ ਸਾਲ ਨੌਜਵਾਨਾਂ ਨੂੰ ਫੋਨ ਨਹੀਂ ਦਿੱਤੇ ਅਤੇ ਹੁਣ ਕਹਿ ਰਹੇ ਹਨ ਕਿ ਕਰੋਨਾ ਆ ਗਿਆ ਅਤੇ ਹੁਣ ਅਗਲੇ ਦੋ ਸਾਲ ਫੋਨ ਵੀ ਨਹੀਂ ਆਉਣੇ। ਉਥੇ ਹੀ ਐੱਸ ਸੀ ਬੱਚਿਆਂ ਦੀ ਸਕਾਲਰਸ਼ਿਪ ਸਕੀਮਾਂ ਦਾ ਪੈਸਾ ਨਹੀਂ ਦਿੱਤਾ ਜਾ ਰਿਹਾ ਹੈ। ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਵਿਗਿਆਪਨਾਂ 'ਚ ਜਨਤਾ ਦਾ ਪੈਸਾ ਉਡਾਇਆ ਤੇ ਕੈਪਟਨ ਸਰਕਾਰ' ਨੇ ਸਾਡੀ ਸਰਕਾਰ ਦੇ ਕੀਤੇ ਕੰਮਾਂ ਨੂੰ ਵਿਗਿਆਪਨਾਂ 'ਚ ਦਿਖਾ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਦੇਣ ਦੇ ਵਾਅਦੇ ਤੋਂ ਮੁੱਕਰ ਗਏ ਹਨ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਹੁਣ ਤੱਕ ਫਸਲ ਦਾ ਬਕਾਇਆ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ 'ਚ ਬਿਜਲੀ ਪੰਜ ਰੁਪਏ ਪ੍ਰਤੀ ਯੂਨਿਟ ਸੀ ਤੇ ਹੁਣ ਦਸ ਰੁਪਏ ਹੋ ਗਈ ਹੈ। ਅੱਗੇ ਉਹਨਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਡਰੱਗ ਮਾਫ਼ੀਆ ਨੂੰ ਸ਼ਹਿ ਦੇ ਰਹੀ ਹੈ ਤੇ 70 ਹਜ਼ਾਰ ਨੌਜਵਾਨਾਂ ਨੂੰ ਬੁਪਰੇਨੌਰਫਿਨ ਗੋਲੀ ਦੇ ਨਸ਼ੇ 'ਤੇ ਲਾਇਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਥਿਤ ਬੁਪਰੇਨੌਰਫਿਨ ਗੋਲੀ ਘਪਲੇ 'ਚ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ 5 ਸਵਾਲ ਕੀਤੇ। ਕੈਪਟਨ ਦੱਸਣ ਪਿਛਲੇ 3 ਸਾਲਾਂ 'ਚ ਕਿੰਨੇ ਘੰਟੇ ਗਏ ਆਪਣੇ ਦਫ਼ਤਰ ? ਕੈਪਟਨ ਦੱਸਣ ਪੰਜਾਬ ਦੇ ਲੋਕਾਂ ਨਾਲ ਕਿੰਨੀ ਵਾਰ ਰਾਬਤਾ ਕੀਤਾ ਕਾਇਮ ? ਕੈਪਟਨ ਦੱਸਣ ਕਿੰਨੀ ਵਾਰ ਕਿਸੇ ਧਾਰਮਿਕ ਸਥਾਨ 'ਤੇ ਹੋਏ ਨਤਮਸਤਕ ? ਕੈਪਟਨ ਆਪਣੀ ਸਰਕਾਰ ਸਮੇਂ ਚਲਾਈ ਕੋਈ ਵੀ ਇੱਕ ਸਮਾਜ ਭਲਾਈ ਸਕੀਮ ਦੱਸਣ ? ਕੈਪਟਨ ਆਪਣੀ ਸਰਕਾਰ ਸਮੇਂ ਕੀਤਾ ਕੋਈ ਵੀ ਇੱਕ ਵਿਕਾਸ ਕਾਰਜ ਦੱਸਣ? -PTC News


  • Tags

Top News view more...

Latest News view more...