Fri, Apr 26, 2024
Whatsapp

ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਕੀਤੇ ਅਰਪਣ  

Written by  Shanker Badra -- May 19th 2021 04:55 PM
ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਕੀਤੇ ਅਰਪਣ  

ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਕੀਤੇ ਅਰਪਣ  

ਬਠਿੰਡਾ : ਕੋਰੋਨਾ ਦੇ ਕਹਿਰ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਕੋਰੋਨਾ ਪੀੜਤਾਂ ਲਈ ਸਹਾਰਾ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਹਰ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਲਈ ਲੰਗਰ ਸੇਵਾਸ਼ੁਰੂ ਕੀਤੀ ਜਾ ਰਹੀ ਹੈ , ਓਥੇ ਹੀ ਕੋਵਿਡ ਸੈਂਟਰ ਬਣਾ ਕੇ ਮਰੀਜ਼ਾਂ ਸੇਵਾ ਸੰਭਾਲ ਦਾ ਬੀੜਾ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂਅੱਜ ਕੋਰੋਨਾ ਮਰੀਜ਼ਾਂ ਲਈ ਬਠਿੰਡਾ ਵਿਖੇ ਕੋਵਿਡ ਸੈਂਟਰ ਸ਼ੁਰੂ ਕੀਤਾ ਗਿਆ ਹੈ। [caption id="attachment_498678" align="aligncenter" width="300"]Sukhbir Singh Badal Start Covid Center For Corona Patients at Bathinda , Oxygen Concentrator donations ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਕੀਤੇ ਅਰਪਣ[/caption] ਪੰਜਾਬ ਅੰਦਰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਸੇਵਾ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਕਸੀਜਨ ਕਨਸੈਂਟ੍ਰੇਟਰ ਵੰਡੇ ਗਏ ਹਨ। ਇਸ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲਨੇ ਸੂਬਾ ਸਰਕਾਰ ਅਤੇ ਸਮੂਹ ਪੰਜਾਬੀਆਂ ਨੂੰ ਇਸ ਵਿਸ਼ੇ 'ਤੇ ਹੋਰ ਗੰਭੀਰ ਹੋਣ ਦੀ ਅਪੀਲ ਕੀਤੀ ਹੈ। [caption id="attachment_498679" align="aligncenter" width="300"] ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਕੀਤੇ ਅਰਪਣ[/caption] ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਜ਼ਿਆਦਾ ਚਿੰਤਾਜਨਕ ਹੋ ਗਏ ਹਨ। ਕੋਰੋਨਾ ਕਾਰਨ ਪੇਂਡੂ ਪੱਧਰੀ ਹਾਲਾਤ ਵੀ ਵਿਗੜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੀਰੀਅਸ ਹੋਣਾ ਪਵੇਗਾ। ਪੰਜਾਬ ਦੇ ਹਸਪਤਾਲਾਂ ਵਿੱਚ ਵੈਂਟੀਲੇਟਰ ਮਸ਼ੀਨਾਂ ਚਲਾਉਣ ਲਈ ਸਟਾਫ ਨਹੀਂ ਹੈ ਅਤੇ ਲੈਵਲ -2 ਮਰੀਜਾਂ ਦੀ ਹਾਲਾਤ ਜ਼ਿਆਦਾ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਕਸੀਜਨ ਪੈਦਾ ਕਰਨ ਵਾਲੀਆਂ ਆਕਸੀਜਨ ਕਨਸੈਂਟ੍ਰੇਟਰ ਮਸ਼ੀਨਾਂ ਮੰਗਵਾਏ। [caption id="attachment_498677" align="aligncenter" width="300"]Sukhbir Singh Badal Start Covid Center For Corona Patients at Bathinda , Oxygen Concentrator donations ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਕੀਤੇ ਅਰਪਣ[/caption] ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਕੋਟੇ 'ਚੋਂ ਆਕਸੀਜਨ ਕਨਸੈਂਟ੍ਰੇਟਰ ਵੰਡੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਹਰ ਪਿੰਡ ਵਿੱਚ ਹਸਪਤਾਲ ਬਣਾਉਣ ਦਾ ਮੁੱਖ ਟੀਚਾ ਹੋਵੇਗਾ। ਜਨਤਾ ਦੀ ਸਿਹਤ ਦਾ ਧਿਆਨ ਸਭ ਤੋਂ ਪਹਿਲਾਂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਕੁਰਸੀ ਦੀ ਲੜਾਈ ਵਿੱਚ ਲੱਗੇ ਹੋਏ ਹਨ। 44 ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੋਵਿਡ ਮਰੀਜਾਂ ਦੀ ਸੇਵਾ ਸੰਭਾਲੀ ਹੈ। -PTCNews


Top News view more...

Latest News view more...