ਮੁੱਖ ਖਬਰਾਂ

ਨਿਯਮਾਂ ਨੂੰ ਛਿੱਕੇ ਟੰਗ ਕੇ ਸੁੱਖੀ ਰੰਧਾਵਾ ਦੇ ਜਵਾਈ ਨੂੰ ਦਿੱਤੀ ਗਈ ਨੌਕਰੀ : ਬਿਕਰਮ ਸਿੰਘ ਮਜੀਠੀਆ

By Shanker Badra -- November 09, 2021 12:11 pm -- Updated:Feb 15, 2021

ਅੰਮ੍ਰਿਤਸਰ : ਹਲਕਾ ਖਡੂਰ ਸਾਹਿਬ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਵੱਡੀ ਗਿਣਤੀ 'ਚ ਲੋਕ ਸੰਯੁਕਤ ਅਕਾਲੀ ਦਲ ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ , ਹਰਮੀਤ ਸੰਧੂ ਅਤੇ ਵਿਰਸਾ ਵਲਟੋਹਾ ਨੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖ਼ਾਸ ਮੁੱਦੇ ਵਿਚਾਰਨ ਲਈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਪਰ ਰਾਤ 11 ਵਜੇ ਸੈਸ਼ਨ ਨੂੰ ਸ਼ਰਧਾਂਜਲੀ ਸਮਾਗਮ 'ਚ ਬਦਲ ਦਿੱਤਾ ਗਿਆ। ਮਜੀਠੀਆ ਨੇ ਕਿਹਾ ਪੰਜਾਬ ਦੀ ਜਨਤਾ ਸੈਸ਼ਨ ਤੋਂ ਕੋਈ ਆਸ ਨਾ ਰੱਖੇ। ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਹੀਂ ਹੋ ਰਹੀਆਂ ਅਤੇ ਗੰਨੇ ਦੇ ਬਕਾਏ ਨਹੀਂ ਮਿਲ ਰਹੇ ਪਰ ਉਨ੍ਹਾਂ ਹਾਲਤਾਂ 'ਚ ਅਖਬਾਰਾਂ 'ਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਾਪੇ ਜਾ ਰਹੇ ਹਨ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਮਿਤ ਸ਼ਾਹ ਨੂੰ ਮਿਲ ਕੇ ਪੰਜਾਬ ਦੇ ਹਿਤਾਂ ਨੂੰ ਸਰੈਂਡਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਸੀ.ਆਰ.ਪੀ.ਐਫ਼ ਹਵਾਲੇ ਕੀਤੀਆਂ ਅਤੇ ਹੁਣ ਪੰਜਾਬ ਹੀ ਬੀ.ਐਸ.ਐਫ ਹਵਾਲੇ ਕੀਤਾ ਗਿਆ। ਲੋਕਾਂ ਦੀਆਂ ਅੱਖਾਂ 'ਚ ਘਾਟਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕੋਰੋਨਾ ਵਾਂਗ ਡੇਂਗੂ ਦਾ ਵੱਡਾ ਪ੍ਰਕੋਪ ਚਲ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ।

ਉਨ੍ਹਾਂ ਕਿਹਾ ਕਿ ਦੂਜਾ ਮੁੱਦਾ ਖੇਤੀ ਕਾਨੂੰਨ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਖੇਤੀ ਕਾਨੂੰਨਾਂ ਸਬੰਧੀ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੈਬਿਨੇਟ 'ਚ ਬੀ.ਐਸ.ਐਫ ਨੂੰ ਨਾ ਸਹਿਯੋਗ ਦੇਣ ਸਬੰਧੀ ਮਤਾ ਪਾਸ ਕੀਤਾ ਜਾਵੇ।
ਉਨ੍ਹਾਂ ਕਿਹਾ ਵਿਧਾਨ ਸਭਾ ਸੈਸ਼ਨ ਸਿਰਫ ਜੁਮਲਾ ਹੈ ਤੇ ਪੈਸੇ ਦੀ ਬਰਬਾਦੀ ਹੈ , ਕਿਉਂਕਿ 70 ਲੱਖ ਤੋਂ ਇਕ ਕਰੋੜ ਰੁਪਏ ਖ਼ਰਚ ਹੁੰਦੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੱਲ ਦਾ ਸੈਸ਼ਨ ਸਿਰਫ ਕਾਂਗਰਸ ਦੀ ਜੁਮਲੇਬਾਜ਼ੀ ਹੈ। ਰੋਪੜ, ਮੋਹਾਲੀ ਜ਼ਿਲ੍ਹੇ ਨਾਲ ਲੱਗਦੇ ਚੰਡੀਗੜ੍ਹ , ਜੰਮੂ ਤੇ ਹਿਮਾਚਲ ਦੇ ਪੈਟਰੋਲ ਡੀਜ਼ਲ ਦੇ ਰੇਟ ਇਸ਼ਤਿਹਾਰਾਂ 'ਚ ਨਹੀਂ ਦਿਖਾਏ ਗਏ। ਉਨ੍ਹਾਂ ਕਿਹਾ ਕਿ 5 ਰੁਪਏ ਅਤੇ 10 ਰੁਪਏ ਰੇਟ ਨਹੀਂ ਘਟਿਆ। ਸਰਕਾਰ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ। ਪੰਜਾਬ ਸਿਰ 3 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੈ।

ਮਜੀਠੀਆ ਨੇ ਕਿਹਾ ਕਿ ਅਜਿਹੇ 'ਚ ਕੀਤੇ ਜਾ ਰਹੇ ਐਲਾਨਾਂ ਲਈ ਪੈਸੇ ਕਿਥੋਂ ਆਉਣਗੇ। ਜਵਾਈ ਦੀ ਮੈਰਿਟ ਸਬੰਧੀ ਸੁੱਖੀ ਰੰਧਾਵਾ ਨੇ ਝੂਠ ਬੋਲਿਆ ਹੈ। ਨਿਯਮਾਂ ਨੂੰ ਛਿੱਕੇ ਟੰਗ ਕੇ ਸੁੱਖੀ ਰੰਧਾਵਾ ਦੇ ਜਵਾਈ ਨੂੰ ਨੌਕਰੀ ਦਿੱਤੀ ਗਈ ਹੈ। ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਮੁੱਚੀ ਨਾਮਕ ਨਾਮ ਲੇਵਾ ਸੰਗਤ ਅਰਦਾਸ ਕਰਦੀ ਹੈ। ਸਿੱਧੂ ਪਾਕਿਸਤਾਨ ਨਾਲ ਗੱਲ ਕਰੇ ਅਤੇ ਚੰਨੀ ਭਾਰਤ ਸਰਕਾਰ ਨਾਲ, ਦੋਨੋ ਮਿਲ ਕੇ ਲਾਘਾਂ ਖੁੱਲਵਾਉਣ।
-PTCNews

  • Share