Fri, Apr 26, 2024
Whatsapp

ਸੁਨਾਮ -ਪਟਿਆਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਹਵਾਈ ਫੌਜ ਦੇ 2 ਜਵਾਨਾਂ ਦੀ ਮੌਤ

Written by  Shanker Badra -- December 11th 2019 03:09 PM
ਸੁਨਾਮ -ਪਟਿਆਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਹਵਾਈ ਫੌਜ ਦੇ 2 ਜਵਾਨਾਂ ਦੀ ਮੌਤ

ਸੁਨਾਮ -ਪਟਿਆਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਹਵਾਈ ਫੌਜ ਦੇ 2 ਜਵਾਨਾਂ ਦੀ ਮੌਤ

ਸੁਨਾਮ -ਪਟਿਆਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਹਵਾਈ ਫੌਜ ਦੇ 2 ਜਵਾਨਾਂ ਦੀ ਮੌਤ:ਸੁਨਾਮ : ਸੁਨਾਮ -ਪਟਿਆਲਾ ਰੋਡ 'ਤੇ ਪਿੰਡ ਸੰਜੂਮਾ ਨੇੜਲੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਭਾਰਤੀ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਏਅਰਫੋਰਸ ਦੇ ਦੋਵੇਂ ਜਵਾਨ ਛੁੱਟੀ ਆਏ ਹੋਏ ਸੀ ਅਤੇ ਰਾਜਸਥਾਨ ਦੇ ਬਾੜਮੇਰ ਵਿਚ ਤਾਇਨਾਤ ਸਨ। [caption id="attachment_368425" align="aligncenter" width="300"]Sunam -Patiala Sanjuma village Near Road Accident , Air Force Two young men Death ਸੁਨਾਮ -ਪਟਿਆਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਹਵਾਈ ਫੌਜ ਦੇ 2 ਜਵਾਨਾਂ ਦੀ ਮੌਤ[/caption] ਇਸ ਦੌਰਾਨ ਮਹਿਲਾਂ ਚੌਕੀ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਕਮਲਦੀਪ ਸਿੰਘ ਆਪਣੇ ਚਚੇਰਾ ਭਰਾ ਲਵਪ੍ਰੀਤ ਸਿੰਘ ਸਮੇਤ ਦੋ ਹੋਰ ਦੋਸਤਾਂ ਚਿਰਾਗ ਨੈਣ ਅਤੇ ਪ੍ਰਦੀਪ ਸਿੰਘ ਨਾਲ ਇੱਕ ਸਕਾਰਪੀਓ ਗੱਡੀ 'ਚ ਸੁਨਾਮ ਨੇੜਲੇ ਪਿੰਡ ਮਰਦਖੇੜ੍ਹਾ ਤੋਂ ਭਵਾਨੀਗੜ੍ਹ ਆਪਣੇ ਹੀ ਇੱਕ ਦੋਸਤ ਦਾ ਐਕਸੀਡੈਂਟ ਹੋਣ 'ਤੇ ਪਤਾ ਲੈਣ ਜਾ ਰਹੇ ਸਨ। [caption id="attachment_368423" align="aligncenter" width="300"]Sunam -Patiala Sanjuma village Near Road Accident , Air Force Two young men Death ਸੁਨਾਮ -ਪਟਿਆਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਹਵਾਈ ਫੌਜ ਦੇ 2 ਜਵਾਨਾਂ ਦੀ ਮੌਤ[/caption] ਇਸ ਦੌਰਾਨ ਸੰਜੂਮਾ ਨੇੜੇ ਬਣ ਬਹੇ ਟੋਲ ਪਲਾਜ਼ਾ ਕੋਲ ਧੁੰਦ ਹੋਣ ਕਾਰਨ ਪਟਿਆਲਾ ਵਾਲੇ ਪਾਸਿਓਂ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ। ਇਸ ਦੌਰਾਨ ਗੱਡੀ ਵਿਚ ਸਵਾਰ ਪਿੰਡ ਮਰਦਖੇੜਾ ਵਾਸੀ ਕਮਲਦੀਪ ਸਿੰਘ ਬਰਾੜ (30) ਅਤੇ ਹਰਿਆਣਾ ਦਾ ਚਿਰਾਗ ਨੈਨ (22) ਦੀ ਮੌਤ ਹੋ ਗਈ। ਲਵਪ੍ਰੀਤ ਅਤੇ ਪਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਜਿਸ ਨਾਲ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। -PTCNews


Top News view more...

Latest News view more...