ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਸੰਨੀ ਦਿਓਲ ਤੋਂ ਮੰਗੀ ਮੁਆਫ਼ੀ ,ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼
ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਸੰਨੀ ਦਿਓਲ ਤੋਂ ਮੰਗੀ ਮੁਆਫ਼ੀ ,ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼:ਮੁੰਬਈ : ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਬਾਲੀਵੁੱਡ ਦੀਆਂ ਕੁਝ ਫਿਲਮਾਂ ਵਿਚ ਕੰਮ ਕਰਕੇ ਸੰਨੀ ਲਿਓਨ ਨੇ ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਬੋਲਡ ਅਭਿਨੇਤਰੀ ਨੂੰ ਦਰਸ਼ਕ ਉਸ ਦੀ ਹਰ ਲੁੱਕ ‘ਚ ਪਸੰਦ ਕਰਦੇ ਹਨ ਤੇ ਸੰਨੀ ਵੀ ਆਪਣੇ ਫੈਨਜ਼ ਨੂੰ ਰੁਝਾਉਣ ਲਈ ਕੋਈ ਕਸਰ ਨਹੀਂ ਛੱਡਦੀ। [caption id="attachment_368492" align="aligncenter" width="300"] ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਸੰਨੀ ਦਿਓਲ ਤੋਂ ਮੰਗੀ ਮੁਆਫ਼ੀ ,ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼[/caption] ਇਸ ਦੌਰਾਨ ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਅਦਾਕਾਰ ਸੰਨੀ ਦਿਓਲ ਤੋਂ ਮੁਆਫੀ ਮੰਗੀ ਹੈ। ਸੰਨੀ ਲਿਓਨੀ ਨੇ ਸਿੰਗਾਪੁਰ 'ਚ ਹੋਏ ਇੰਟਰਨੈਸ਼ਨਲ ਭੋਜਪੁਰੀ ਫਿਲਮ ਐਵਾਰਡ IBFA 2019 ਦੌਰਾਨ ਸੰਨੀ ਦਿਓਲ ਤੋਂ ਸ਼ਰੇਆਮ ਮੁਆਫੀ ਮੰਗੀ ਹੈ। ਇਸ ਐਵਾਰਡ ਸ਼ੋਅ 'ਚ ਸਾਰੇ ਭੋਜਪੁਰੀ ਐਕਟਰ ਅਤੇ ਕੁਝ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਮੌਜੂਦ ਸਨ। ਇਸ ਵਿੱਚ ਹਿੱਸਾ ਲੈਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹਨ। [caption id="attachment_368493" align="aligncenter" width="300"] ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਸੰਨੀ ਦਿਓਲ ਤੋਂ ਮੰਗੀ ਮੁਆਫ਼ੀ ,ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼[/caption] ਇਸ ਦੌਰਾਨ ਸੰਨੀ ਲਿਓਨ ਵੱਲੋਂ ਸੰਨੀ ਦਿਓਲ ਤੋਂ ਘੱਟੋ -ਘੱਟ 400 ਲੋਕਾਂ ਵਿਚ ਮੁਆਫ਼ੀ ਮੰਗਣ ਦੇ ਕਾਰਨ ਨੂੰ ਜਾਣ ਕੇ ਹੈਰਾਨ ਹੋਵੋਗੇ। ਸੰਨੀ ਲਿਓਨ ਨੇ ਸੰਨੀ ਦਿਓਲ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਮੁਆਫੀ ਮੰਗਦੀ ਹਾਂ, ਕਿਉਂਕਿ ਤੁਹਾਡਾ ਅਤੇ ਮੇਰਾ ਨਾਮ ਸੰਨੀ ਹੈ ਅਤੇ ਇਸ ਕਰਕੇ ਬਹੁਤ ਸਾਰੇ ਮੀਮਸ ਅਤੇ ਜ਼ੋਕ ਬਣਦੇ ਹਨ।ਲਿਓਨੀ ਦੇ ਜਵਾਬ 'ਚ ਸੰਨੀ ਦਿਓਲ ਮੁਸਕਰਾਏ ਅਤੇ ਸਿਰ ਹਿਲਾ ਕੇ ਹੁੰਗਾਰਾ ਦਿੱਤਾ। [caption id="attachment_368490" align="aligncenter" width="300"] ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਸੰਨੀ ਦਿਓਲ ਤੋਂ ਮੰਗੀ ਮੁਆਫ਼ੀ ,ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼[/caption] ਦੱਸ ਦਈਏ ਕਿ ਓਥੇ ਮੌਜੂਦ ਸਾਰੇ ਲੋਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇੰਟਰਨੈਸ਼ਨਲ ਭੋਜਪੁਰੀ ਫਿਲਮ ਐਵਾਰਡ ਇਸ ਸਾਲ ਆਯੋਜਿਤ ਕੀਤਾ ਗਿਆ ਹੈ। ਇੰਟਰਨੈਸ਼ਲ ਭੋਜਪੁਰੀ ਫਿਲਮ ਐਵਾਰਡ 'ਚ ਕਾਜਲ ਨੇ ਬੈਸਟ ਐਕਟ੍ਰੈਸ ਦਾ ਐਵਾਰਡ ਜਿੱਤਿਆ। ਪਵਨ ਸਿੰਘ ਨੇ 'ਮਾਂ ਤੁਝੇ ਸਲਾਮ' ਲਈ ਬੈਸਟ ਐਕਟਰ 'ਜੂਰੀ ਐਵਾਰਡ' ਹਾਸਲ ਕੀਤਾ। ਨਿਰਹੂਆ ਨੇ ਫਿਲਮ 'ਬਾਰਡਰ' ਲਈ ਬੈਸਟ ਐਕਟਰ ਕ੍ਰਿਟਿਕਸ ਐਵਾਰਡ ਜਿੱਤਿਆ ਹੈ। -PTCNews