ਸੰਵਿਧਾਨ ‘ਚ ਦੇਸ਼ ਦਾ ਨਾਂ India ਦੀ ਥਾਂ ਭਾਰਤ ਰੱਖਿਆ ਜਾਵੇ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ

Supreme Court dismisses plea to rename India to ‘Bharat’
ਸੰਵਿਧਾਨ 'ਚ ਦੇਸ਼ ਦਾ ਨਾਂ India ਦੀ ਥਾਂ ਭਾਰਤ ਰੱਖਿਆ ਜਾਵੇ, ਸੁਪਰੀਮ ਕੋਰਟ ਵੱਲੋਂ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ

ਸੰਵਿਧਾਨ ‘ਚ ਦੇਸ਼ ਦਾ ਨਾਂ India ਦੀ ਥਾਂ ਭਾਰਤ ਰੱਖਿਆ ਜਾਵੇ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ:ਨਵੀਂ ਦਿੱਲੀ : ਅੱਜ ਸੁਪਰੀਮ ਕੋਰਟ ਵਿਚ ਸੰਵਿਧਾਨ ‘ਚ ਸੋਧ ਕਰਕੇ ‘ਇੰਡੀਆ’ ਸ਼ਬਦ ਨੂੰ ਬਦਲ ਕੇ ‘ਭਾਰਤ’ ਕਰਨ ਦੀ ਮੰਗ ਵਾਲੀ ਪਟੀਸ਼ਨ ਉੱਤੇ ਸੁਣਵਾਈ ਹੋਈ ਹੈ। ਇਸ ਦੌਰਾਨ ਸੁਪਰੀਮ ਕੋਰਟਨੇ ਪਟੀਸ਼ਨਰ ਦੀ ਇਸ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ ਅਤੇ ਉਸ ਨੂੰ ਆਪਣੀ ਗੱਲ ਸਰਕਾਰ ਸਾਹਮਣੇ ਰੱਖਣ ਲਈ ਕਿਹਾ ਹੈ।

ਇਸ ‘ਤੇ ਚੀਫ ਜਸਿਟਸ ਨੇ ਕਿਹਾ ਕਿ ਪਟੀਸ਼ਨਕਰਤਾ ਇੱਥੇ ਕਿਉਂ ਆਏ ਹਨ? ਸੰਵਿਧਾਨ ‘ਚ ਦੇਸ਼ ਦਾ ਨਾਂ ਭਾਰਤ ਹੈ ਹੀ। ਹਾਲਾਂਕਿ ਪਟੀਸ਼ਨ ਕਰਤਾ ਦੀ ਅਪੀਲ ‘ਤੇ ਕੋਰਟ ਨੇ ਕਿਹਾ ਕਿ ਸਰਕਾਰ ਪਟੀਸ਼ਨ ‘ਤੇ ਵਿਚਾਰ ਕਰੇਗੀ।’ ਇਸ ਪਟੀਸ਼ਨ ਵਿਚ ਸੰਵਿਧਾਨ ਵਿਚ ਦੇਸ਼ ਦਾ ਨਾਂ ਇੰਡੀਆ ਨੂੰ ਭਾਰਤ ਕਰਨ ਦੀ ਮੰਗ ਹੈ ਅਤੇ ਕੋਰਟ ਤੋਂ ਇਸ ਬਾਰੇ ਕੇਂਦਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ।

ਦਰਅਸਲ ‘ਚ ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸੁਪਰੀਮ ਕੋਰਟ ਵਿਚ ਦਾਖਲ ਇਸ ਪਟੀਸ਼ਨ ਵਿਚ ਕਿਹਾ ਸੀ ਕਿ “ਸੰਵਿਧਾਨ ਦੇ ਪਹਿਲੇ ਅਨੁਛੇਦ ਵਿਚ ਲਿਖਿਆ ਹੈ ਕਿ ਇੰਡੀਆ ਭਾਵ ਭਾਰਤ। ਉਸ ਦਾ ਕਹਿਣਾ ਹੈ ਕਿ ਜਦੋਂ ਦੇਸ਼ ਇਕ ਹੈ ਤਾਂ ਉਸ ਦੇ ਦੋ ਨਾਮ ਕਿਉਂ ਹਨ।

ਪਟੀਸ਼ਨ ਦਾਇਰ ਕਰਨ ਵਾਲੇ ਦਾ ਕਹਿਣਾ ਹੈ ਕਿ ਇੰਡੀਆ ਨੂੰ ਹਟਾ ਕੇ ਭਾਰਤ ਨਾਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇੰਡੀਆ ਨਾਂ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਦੇਸ਼ ਦਾ ਨਾਂ ਅੰਗਰੇਜ਼ੀ ਵਿਚ ਵੀ ਭਾਰਤ ਕਰਨ ਨਾਲ ਲੋਕਾਂ ਵਿਚ ਰਾਸ਼ਟਰੀ ਭਾਵਨਾ ਵਧੇਗੀ ਅਤੇ ਦੇਸ਼ ਨੂੰ ਵੱਖਰੀ ਪਛਾਣ ਮਿਲੇਗੀ।
-PTCNews