ਸੁਪਰੀਮ ਕੋਰਟ ਵਲੋਂ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ, 20 ਅਗਸਤ ਨੂੰ ਸਜ਼ਾ ‘ਤੇ ਸੁਣਵਾਈ

ਸੁਪਰੀਮ ਕੋਰਟ ਵਲੋਂ ਉਲੰਘਣਾ ਮਾਮਲੇ 'ਚ ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ, 20 ਅਗਸਤ ਨੂੰ ਸਜ਼ਾ 'ਤੇ ਸੁਣਵਾਈ  

ਸੁਪਰੀਮ ਕੋਰਟ ਵਲੋਂ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ, 20 ਅਗਸਤ ਨੂੰ ਸਜ਼ਾ ‘ਤੇ ਸੁਣਵਾਈ:ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਪਮਾਨ ਕੇਸ ਵਿਚ ਅੱਜ ਸ਼ੁੱਕਰਵਾਰ ਨੂੰ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਆਉਣ ਵਾਲੀ 20 ਅਗਸਤ ਨੂੰ ਉਨ੍ਹਾਂ ਨੂੰ ਸਜ਼ਾ ’ਤੇ ਸੁਣਵਾਈ ਹੋਵੇਗੀ।ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਉਲੰਘਣਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ।

ਸੁਪਰੀਮ ਕੋਰਟ ਵਲੋਂ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ, 20 ਅਗਸਤ ਨੂੰ ਸਜ਼ਾ ‘ਤੇ ਸੁਣਵਾਈ

ਦਰਅਸਲ ‘ਚ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਪ੍ਰਸ਼ਾਂਤ ਭੂਸ਼ਣ ਨੂੰ ਚਾਰ ਸਾਬਕਾ ਚੀਫ ਜਸਟਿਸ ਅਤੇ ਮੌਜੂਦਾ ਮੁੱਖ ਜੱਜ ਵਿਰੁੱਧ ਦੋ ਅਪਮਾਨਜਨਕ ਟਵੀਟ ਕਰਨ ਦੇ ਦੋਸ਼ ਹੇਠ ਇਹ ਫੈਸਲਾ ਸੁਣਾਇਆ ਹੈ। ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਅਪਮਾਨਜਨਕ ਦੋ ਟਵੀਟਾਂ ਦਾ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈਂਦਿਆ ਇਹ ਕਾਰਵਾਈ ਕੀਤੀ ਹੈ।

ਸੁਪਰੀਮ ਕੋਰਟ ਵਲੋਂ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ, 20 ਅਗਸਤ ਨੂੰ ਸਜ਼ਾ ‘ਤੇ ਸੁਣਵਾਈ

ਜਾਣਕਾਰੀ ਅਨੁਸਾਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਚੀਫ ਜਸਟਿਸ ਆਫ ਇੰਡੀਆ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਵੀਟ ਕੀਤਾ ਸੀ, ਜਿਸੇ ਕੰਟੈਮਪਟ ਆਫ ਕੋਰਟ ਮੰਨਿਆ ਗਿਆ ਹੈ। ਸੁਪਰੀਮ ਕੋਰਟ ਨੇ ਜੂਨ ਵਿਚ ਪ੍ਰਸ਼ਾਂਤ ਭੂਸ਼ਣ ਵੱਲੋਂ ਚੀਫ ਜਸਟਿਸ ਬਾਰੇ ਕੀਤੇ ਗਏ ਦੋ ਟਵੀਟ ’ਤੇ ਉਲੰਘਣਾ ਦਾ ਨੋਟਿਸ ਲਿਆ ਸੀ।

ਦੱਸ ਦਈਏ ਕਿ ਪ੍ਰਸ਼ਾਂਤ ਭੂਸ਼ਣ ਨੇ ਇੱਕ ਟਵੀਟ ਵਿੱਚ ਪਿਛਲੇ ਚਾਰ ਮੁੱਖ ਜੱਜਾਂ ‘ਤੇ ਲੋਕਤੰਤਰ ਨੂੰ ਖ਼ਤਮ ਕਰਨ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਲਾਇਆ ਸੀ। ਦੂਜੇ ਟਵੀਟ ਵਿਚ ਉਨ੍ਹਾਂ ਨੇ ਬਾਈਕ ਉੱਤੇ ਬੈਠੇ ਮੌਜੂਦਾ ਚੀਫ ਜਸਟਿਸ ਦੀ ਤਸਵੀਰ ਉੱਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
-PTCNews